17.4 C
Chandigarh

TODAY NOW NEWS

Friday, March 20, 2026
HomeBREAKING NEWSBlast In Lahore : ਲਾਹੌਰ ਦੇ ਅਨਾਰਕਲੀ ਬਾਜ਼ਾਰ 'ਚ ਜ਼ਬਰਦਸਤ ਧਮਾਕੇ, ਇਕ...

Blast In Lahore : ਲਾਹੌਰ ਦੇ ਅਨਾਰਕਲੀ ਬਾਜ਼ਾਰ ‘ਚ ਜ਼ਬਰਦਸਤ ਧਮਾਕੇ, ਇਕ ਦੀ ਮੌਤ; ਕਈ ਜ਼ਖਮੀ

ਲਾਹੌਰ : ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਵੀਰਵਾਰ ਨੂੰ ਚਾਰ ਜ਼ਬਰਦਸਤ ਧਮਾਕੇ ਹੋਏ, ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ‘ਚ 20 ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਹਨ। ਇਹ ਧਮਾਕਾ ਸ਼ਹਿਰ ਦੇ ਲਾਹੌਰੀ ਗੇਟ ਨੇੜੇ ਹੋਇਆ। ਲਾਹੌਰੀ ਗੇਟ ਨੇੜੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਸਥਾਨ ਦੇ ਆਸ-ਪਾਸ ਦੁਕਾਨਾਂ ਅਤੇ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇਸ ਦੇ ਨਾਲ ਹੀ ਨੇੜੇ ਖੜ੍ਹੇ ਮੋਟਰਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਲਾਹੌਰ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਆਪ੍ਰੇਸ਼ਨ, ਡਾਕਟਰ ਮੁਹੰਮਦ ਆਬਿਦ ਖਾਨ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਜਾਂਚ ਫਿਲਹਾਲ ਸ਼ੁਰੂਆਤੀ ਪੜਾਅ ‘ਤੇ ਹੈ। ਪਰ ਜਲਦੀ ਹੀ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਕਾਰਨ ਜ਼ਮੀਨ ਦੇ ਅੰਦਰ 1.5 ਫੁੱਟ ਡੂੰਘਾ ਟੋਆ ਬਣ ਗਿਆ। ਧਮਾਕੇ ‘ਚ ਜ਼ਖਮੀ ਹੋਏ ਲੋਕਾਂ ਨੂੰ ਸ਼ਹਿਰ ਦੇ ਮੇਓ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਜੀਓ ਨਿਊਜ਼ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੰਬ ਧਮਾਕੇ ਲਈ ਮੌਕੇ ‘ਤੇ ਪਹਿਲਾਂ ਤੋਂ ਹੀ ਲਾਇਆ ਗਿਆ ਸੀ। ਲਾਹੌਰੀ ਗੇਟ ਦੇ ਇਸ ਇਲਾਕੇ ਵਿੱਚ ਹਰ ਰੋਜ਼ ਵੱਡੀ ਗਿਣਤੀ ਲੋਕ ਖਰੀਦਦਾਰੀ ਅਤੇ ਕਾਰੋਬਾਰ ਲਈ ਆਉਂਦੇ ਹਨ।

Today Now News

RELATED ARTICLES
- Advertisment -

POPULAR POSTS