ਭੇਜੀ ਜਾ ਰਹੀ ਮਦਦ ਟੈਕਸੀ ਯੂਨੀਅਨ ਵੱਲੋਂ ਆਪਣੀਆਂ ਫਰੀ ਸੇਵਾਵਾਂ ਤਹਿਤ ਪਹੁੰਚਦੀ ਕੀਤੀ ਜਾ ਰਹੀ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀ ਕਾਨੂੰਨਾਂ ਖਿਲਾਫ਼ ਰਾਜਧਾਨੀ ਦਿੱਲੀ ਵਿੱਚ ਕੜਾਕੇ ਦੀ ਸਰਦੀ ਵਿੱਚ ਅੰਦੋਲਨ ਕਰ ਰਹੀ ਸੰਘਰਸ਼ਸ਼ੀਲ ਜਨਤਾ ਲਈ ਬਲਜੀਤ ਸਿੰਘ ਪੱਪੀ ਰਾਮਾਂ ਮੰਡੀ ਤੇ ਉਨ੍ਹਾਂ ਦੀ ਬੇਟੀ ਗੁਰਪ੍ਰੀਤ ਕੌਰ ਵੱਲੋਂ 26 ਕੰਬਲ ਭੇਜੇ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਟੈਕਸੀ ਅਪਰੇਟਰ ਯੂਨੀਅਨ ਦੇ ਆਗੂ ਕੁਲਦੀਪ ਸਿੰਘ (ਨੀਟੂ) ਕੋਟ ਧਰਮੂੰ ਨੇ ਦੱਸਿਆ ਕਿ ਉਪਰੋਕਤ ਪਰਿਵਾਰ ਵੱਲੋਂ ਭੇਜੀ ਜਾ ਰਹੀ ਮਦਦ ਟੈਕਸੀ ਯੂਨੀਅਨ ਵੱਲੋਂ ਆਪਣੀਆਂ ਫਰੀ ਸੇਵਾਵਾਂ ਤਹਿਤ ਪਹੁੰਚਦੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਦ ਤੋਂ ਅੰਦੋਲਨ ਸ਼ੁਰੂ ਹੋਇਆ ਹੈ ਤਦ ਤੋਂ ਲੈ ਕੇ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਟੈਕਸੀ ਅਪਰੇਟਰ ਯੂਨੀਅਨ ਆਪਣੀਆਂ ਫਰੀ ਸੇਵਾਵਾਂ ਜਾਰੀ ਰੱਖ ਰਹੀ ਹੈ ਤੇ ਜਾਰੀ ਰੱਖੇਗੀ। ਅੱਜ ਦੀ ਇਸ ਸੇਵਾ ਵਿੱਚ ਮੇਜਰ ਸਿੰਘ ਤਰਖਾਣਵਾਲਾ, ਗੁਰਜੰਟ ਸਿੰਘ ਪ੍ਰਧਾਨ ਰਾਮਾਂ ਮੰਡੀ ਹਾਜ਼ਰ ਸਨ।ਇਸ ਉਪਰੰਤ ਆਗੂ ਨੇ ਕਿਹਾ ਕਿ ਅੰਦੋਲਨ ਵਿੱਚ ਆਉਣ ਜਾਣ ਲਈ ਵੀ ਮੁਫ਼ਤ ਸੇਵਾਵਾਂ ਜਾਰੀ ਹਨ। ਕੋਟਧਰਮੂੰ (ਮਾਨਸਾ) ਤੋਂ ਗਈ ਟੀਮ ਵਿੱਚ ਮੇਜਰ ਸਿੰਘ,ਜਗਦੇਵ ਸਿੰਘ ਮਾਨ, ਸਿਕੰਦਰ ਸਿੰਘ ਅੱਕਾਵਾਲੀ, ਕ੍ਰਿਸ਼ਨ ਸਿੰਘ ਸਹਾਰਨਾ ਹਾਜ਼ਰ ਸਨ।





