
ਮਾਨਸਾ, 25 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਇੱਕ ਗਿਰੋੋਹ ਨੂੰ ਕਾਬੂ ਕੀਤਾ ਗਿਆ ਹੈ ਜੋੋ ਗਲਤ ਦੂਸ਼ਣ ਲਗਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਭੋੋਲੇ ਭਾਲੇ ਲੋੋਕਾਂ ਪਾਸੋੋਂ ਪੈਸੇ ਬਟੋੋਰਦਾ ਸੀ। ਮਾਨਸਾ ਪੁਲਿਸ ਵੱਲੋੋਂ ਇਸ ਗਿਰੋੋਹ ਦੇ 3 ਮੁਲਜਿਮਾਂ ਜਸਪ੍ਰੀਤ ਕੌੌਰ ਜੱਸੀ ਪਤਨੀ ਬਿੱਕਰ ਸਿੰਘ ਵਾਸੀ ਮਾਨਸਾ, ਗੁਰਬਾਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗੁਜਰਾ ਖਨਾਲ ਥਾਣਾ ਦਿੜਬਾ (ਜਿਲਾ ਸੰਗਰੂਰ) ਅਤੇ ਰਾਮ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਛੰਨਾ ਥਾਣਾ ਸਮਾਣਾ (ਜਿਲਾ ਪਟਿਆਲਾ) ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ 7 ਹਜਾਰ ਰੁਪਏ ਨਗਦੀ ਅਤੇ 1 ਮੋੋਬਾਇਲ ਫੋੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੁਦੱਈ ਰਾਜਿੰਦਰ ਕੁਮਾਰ ਉਰਫ ਬੱਬ ਪੁੱਤਰ ਸ਼ਾਮ ਲਾਲ ਵਾਸੀ ਭੀਖੀ ਨੇ ਥਾਣਾ ਸਿਟੀ^2 ਮਾਨਸਾ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸਦੀ ਭੀਖੀ ਵਿਖੇ ਰੇਡੀਮੇਟ ਗਾਰਮੈਂਟਸ ਦੀ ਦੁਕਾਨ ਹੈ। ਕਰੀਬ 15 ਦਿਨ ਪਹਿਲਾਂ ਮੋੋਬਾਇਲ ਫੋੋਨ ਰਾਹੀ ਉਸਦੀ ਅਮਨ ਕੌੌਰ ਨਾਮ ਦੀ ਔੌਰਤ ਨਾਲ ਜਾਣ^ਪਹਿਚਾਣ ਹੋੋ ਗਈ, ਜਿਸਨੇ ਮੁਦਈ ਨੂੰ ਕਿਹਾ ਕਿ ਉਸਨੇ ਕੱਪੜੇ ਅਤੇ ਮੋੋਬਾਇਲ ਫੋੋਨ ਲੈਣਾ ਹੈ। ਮਿਤੀ 16 ਮਾਰਚ 2022 ਨੂੰ ਅਮਨ ਨਾਮ ਦੀ ਔੌਰਤ ਆਪਣੀ ਇੱਕ ਸਾਥਣ ਸਮੇਤ ਮੁਦੱਈ ਦੀ ਦੁਕਾਨ ਤੇ ਆਈ, ਜਿਸਨੇ ਕੱਪੜੇ ਅਤੇ ਮੋੋਬਾਇਲ ਫੋੋਨ ਖਰੀਦ ਕਰਕੇ ਕੱਪੜਿਆ ਦੇ ਪੈਸੇ ਦੇ ਦਿੱਤੇ ਅਤੇ ਮੋੋਬਾਇਲ ਫੋੋਨ ਦੇ 2500 ਰੁਪਏ ਫਿਰ ਦੇਣ ਲਈ ਸਬੰਧਤ ਦੁਕਾਨਦਾਰ ਪਾਸ ਮੁਦੱਈ ਦੀ ਗਰੰਟੀ ਪੁਵਾ ਦਿੱਤੀ। ਮਿਤੀ 23 ਮਾਰਚ 2022 ਨੂੰ ਅਮਨ ਕੌੌਰ ਨੇ ਮੁਦੱਈ ਦੇ ਪੈਸੇ ਦੇਣ ਲਈ ਉਸਨੂੰ ਫੋੋਨ ਕਰਕੇ ਆਪਣੇ ਘਰ ਮਾਨਸਾ ਵਿਖੇ ਬੁਲਾਉਣ ਤੇ ਮੁਦੱਈ ਉਸਦੇ ਘਰ ਚਲਾ ਗਿਆ। ਮੁਲਜਿਮਾਂ ਨੇ ਪਹਿਲਾਂ ਬਣਾਈ ਵਿਊਤ ਅਨੁਸਾਰ ਮਦੱਈ ਨੂੰ ਕਮਰੇ ਵਿੱਚ ਲਿਜਾ ਕੇ ਕਮਰਾ ਬੰਦ ਕਰ ਲਿਆ ਅਤੇ ਅਮਨ ਕੌੌਰ ਮੁਦੱਈ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਈ। ਬਾਕੀ ਮੁਲਜਿਮ ਮੋੋਬਾਇਲ ਫੋੋਨ ਤੇ ਵੀਡੀਓ ਬਨਾਉਣ ਲੱਗ ਪਏ। ਜਿਹਨਾਂ ਨੇ ਮੁਦੱਈ ਪਰ ਗਲਤ ਦੂਸ਼ਣ ਲਗਾ ਕੇ ਉਸਨੂੰ ਬਦਨਾਮੀ ਦਾ ਡਰ ਦਿਖਾ ਕੇ ਉਸ ਪਾਸੋੋਂ 25 ਲੱਖ ਰੁਪਏ ਦੀ ਮੰਗ ਕੀਤੀ ਤਾਂ ਮੁਦੱਈ ਨੇ ਆਪਣੇ ਪਾਸ ਮੌੌਕਾ ਪਰ 12,000/ਰੁਪਏ ਨਗਦ ਦੇ ਦਿੱਤੇ ਅਤੇ 75 ਹਜਾਰ ਰੁਪਏ ਦੀ ਹੋੋਰ ਰਕਮ ਗੂਗਲ^ਪੇਅ ਰਾਹੀ ਮੁਲਜਿਮਾਂ ਦੇ ਖਾਤੇ ਵਿੱਚ ਪੁਵਾ ਲਈ। ਜਿਹਨਾਂ ਨੇ ਮੁਦੱਈ ਨੂੰ ਬਲੈਕਮੇਲ ਕਰਕੇ ਉਸ ਤੇ ਦਬਾਅ ਪਾ ਕੇ ਉਸ ਨਾਲ ਠੱਗੀ ਮਾਰੀ ਹੈ। ਮੁਦੱਈ ਦੇ ਬਿਆਨ ਪਰ ਮੁਲਜਿਮ ਜਸਪ੍ਰੀਤ ਕੌੌਰ ਜੱਸੀ ਵਾਸੀ ਮਾਨਸਾ, ਅਮਨ ਕੌੌਰ ਮਾਨਸਾ, ਗੁਰਬਾਜ ਸਿੰਘ, ਰਾਮ ਸਿੰਘ, ਵਗੈਰਾ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 23^03^2022 ਅ/ਧ 384,34 ਹਿੰ:ਦੰ: ਥਾਣਾ ਸਿਟੀ^2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਮੁੱਖ ਅਫਸਰ ਥਾਣਾ ਸਿਟੀ^2 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੋਏ ਮੌੌਕਾ ਪਰ ਰੇਡ ਕਰਕੇ 3 ਮੁਲਜਿਮਾਂ ਜਸਪ੍ਰੀਤ ਕੌੌਰ ਜੱਸੀ, ਗੁਰਬਾਜ ਸਿੰਘ ਅਤੇ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ 7 ਹਜ਼ਾਰ ਰੁੁਪਏ ਨਗਦੀ ਅਤੇ 1 ਮੋਬਾਇਲ ਫੋੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਬਾਕੀ ਰਹਿੰਦੇ ਮੁਲਜਿਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸ,ਐਸ,ਪੀ, ਮਾਨਸਾ ਵੱਲੋੋਂ ਦੱਸਿਆ ਗਿਆ ਕਿ ਬਾਕੀ ਰਹਿੰਦੇ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਇਸ ਗਿਰੋੋਹ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਵੱਲੋੋਂ ਪਹਿਲਾਂ ਹੋੋਰ ਕਿੰਨੇ ਵਿਆਕਤੀਆਂ ਨੂੰ ਬਲੈਕਮੇਲ ਕਰਕੇ ਠੱਗੀਆਂ ਮਾਰੀਆ ਗਈਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।





