ਮਾਨਸਾ ਦੇ ਨੇੜਲੇ ਪਿੰਡ ਭੈਣੀ ਬਾਘਾ ਵਿਖੇ ਬੀ.ਕੇ.ਯੂ ਡਕੌਂਦਾ ਵੱਲੋਂ ਪਿੰਡ ਕਮੇਟੀ ਦੀ ਮੀਟਿੰਗ ਕੀਤੀ ਗਈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨੇੜਲੇ ਪਿੰਡ ਭੈਣੀ ਬਾਘਾ ਵਿਖੇ ਬੀ.ਕੇ.ਯੂ ਡਕੌਂਦਾ ਵੱਲੋਂ ਪਿੰਡ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਭ ਤੋਂ ਵੱਡੀ ਮੁਸ਼ਕਿਲ ਅੱਜ ਬਿਜਲੀ ਬੋਰਡ ਵੱਲੋਂ ਕਿਸਾਨਾਂ ਨੂੰ ਮੋਟਰਾਂ ਚਲਾਉਣ ਲਈ ਬਿਜਲੀ ਸਮੇਂ-ਸਿਰ ਨਾ ਦੇਣਾ ਬਣੀ ਹੋਈ ਹੈ, ਕਿਉਂਕਿ ਖੇਤਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਵੱਡੇ ਪੱਧਰ ਤੇ ਸਬਜੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਵੇਂ ਕਿ ਸ਼ਿਮਲਾ ਮਿਰਚ, ਖਰਬੂਜਾ, ਕੱਦੂ ਬਗੈਰਾ ਇਹਨਾਂ ਸਬਜੀਆਂ ਨੂੰ ਰਾਤ ਨੂੰ ਪਾਣੀ ਦੇਣਾ ਕਿਸਾਨਾਂ ਲਈ ਮੁਸ਼ਕਿਲ ਭਰਿਆ ਕੰਮ ਹੈ। ਅਧਿਕਾਰੀਆਂ ਦੇ ਵਾਰ-ਵਾਰ ਧਿਆਨ ਵਿੱਚ ਲਿਆਂਦਾ ਗਿਆ ਪਰ ਉਹਨਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਸਮੇਂ ਬੋਲਦਿਆਂ ਬਲਾਕ ਸਕੱਤਰ ਮੱਖਣ ਭੈਣੀ ਬਾਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 20 ਮਾਰਚ ਨੂੰ ਬਿਜਲੀ ਬੋਰਡ ਨੇੜੇ ਤਿੰਨਕੋਨੀ ਦਾ ਘਿਰਾਓ ਕੀਤਾ ਜਾ ਰਿਹਾ। ਵੱਧ ਤੋਂ ਵੱਧ ਕਿਸਾਨ ਇਸ ਘਿਰਾਓ ਵਿੱਚ 11:00 ਵੱਜਦੇ ਦੇ ਨਾਲ ਪਹੁੰਚਣ ਦੀ ਕ੍ਰਿਪਾਲਤਾ ਕਰਨ। ਅਤੇ ਦੂਜੀ ਅਪੀਲ ਕੀਤੀ ਗਈ ਕਿ 23 ਮਾਰਚ ਨੂੰ ਦਿੱਲੀ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ ਨੂੰ ਬਸੰਤੀ ਪੱਗਾਂ ਅਤੇ ਔਰਤਾਂ ਨੂੰ ਬਸੰਤੀ ਚੁੰਨੀਆਂ ਲੈ ਕੇ 22 ਮਾਰਚ ਨੂੰ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ ਤਾਂ ਜੋ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਚੜ੍ਹਦੀ ਕਲਾ ਵਿੱਚ ਰਹੇ। ਇਸ ਸਮੇਂ ਬਿੰਦਰ ਪ੍ਰਧਾਨ ਬਲਜੀਤ ਚੋਧਰੀ, ਸੇਵਾ ਸਿੰਘ, ਕਾਲਾ ਸਕੱਤਰ, ਗੁਰਮੇਲ ਜੱਗਰ ਕਾ, ਕੁਲਵਿੰਦਰ ਅਤੇ ਧੰਮਾ ਹਾਜ਼ਰ ਸਨ।






