16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਭਾਜਪਾ ਦਾ ਨਵਾਂ ਟ੍ਰੇਂਡ 'ਨੋਟਾਂ ਨਾਲ ਤੋਲ ਦਿਓ', ਸਚਾਈ ਭਗਵੰਤ ਮਾਨ ਜਾਂ...

ਭਾਜਪਾ ਦਾ ਨਵਾਂ ਟ੍ਰੇਂਡ ‘ਨੋਟਾਂ ਨਾਲ ਤੋਲ ਦਿਓ’, ਸਚਾਈ ਭਗਵੰਤ ਮਾਨ ਜਾਂ ਭਾਜਪਾ ਜਾਣਦੀ ਐ: ਰਵਨੀਤ ਬਿੱਟੂ

ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਦੇ ਪੰਜਾਬ ਮੁਖੀ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ (Bhagwant Mann) ਵੱਲੋਂ ਭਾਜਪਾ (BJP) ਵੱਲੋਂ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਹੋਣ ਦੀ ਸ਼ਮੂਲੀਅਤ ‘ਤੇ ਕਾਂਗਰਸੀ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ (Ravneet Bittu) ਨੇ ਨਿਸ਼ਾਨਾ ਵਿੰਨ੍ਹਿਆ ਹੈ। ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਦੀ ਪੇਸ਼ਕਸ਼ ਦੀ ਗੱਲ ਵਿੱਚ ਜੇਕਰ ਕੋਈ ਸੱਚਾਈ ਹੈ ਤਾਂ ਅਜੇ ਸਦਨ ਦਾ ਹਾਊਸ ਚੱਲ ਰਿਹਾ ਹੈ, ਉਹ ਸਦਨ ਦੇ ਮੈਂਬਰ ਹਨ ਤਾਂ ਉਨ੍ਹਾਂ ਨੂੰ ਇਹ ਗੱਲ ਆ ਕੇ ਸਦਨ ​​ਦੇ ਸਾਹਮਣੇ ਰੱਖਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦਾ ਨਵਾਂ ਰੁਝਾਨ ਨੋਟਾਂ ਨਾਲ ਤੋਲਣ ਦਾ ਹੈ, ਜਾਂ ਤਾਂ ਭਗਵੰਤ ਮਾਨ ਸੱਚ ਜਾਣਦਾ ਹੈ ਜਾਂ ਭਾਜਪਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਉਸ ਵਿਅਕਤੀ ਦਾ ਨਾਂਅ ਲੈਣਾ ਚਾਹੀਦਾ ਹੈ, ਅਤੇ ਜੇਕਰ ਉਹ ਨਾਂਅ ਨਹੀਂ ਦੱਸਦੇ ਤਾਂ ਇਸਦਾ ਮਤਲਬ ਹੈ ਕਿ ਇਹ ਸਟੰਟ ਹੈ, ਸਿਰਫ਼ ਪ੍ਰੈਸ ਕਾਨਫਰੰਸ ਨਾਲ ਗੱਲ ਨਹੀਂ ਬਣਨ ਲੱਗੀ, ਇਸਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ।

ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਹ ਤਾਂ ਦਿੱਲੀ ਵਿੱਚ ਕੋਵਿਡ ਦੌਰਾਨ ਸ਼ਰਾਬ ਦੀ ਹੋਮ ਡਿਲੀਵਰੀ ਦੀ ਗੱਲ ਕਰਦੇ ਹਨ। ਦਿੱਲੀ ‘ਚ ਹਵਾ ਸਾਫ ਨਾ ਹੋਣ ਕਾਰਨ ਸਕੂਲ ਬੰਦ ਪਏ ਹਨ ਅਤੇ ਯਮੁਨਾ ਵੀ ਇਹ ਸਾਫ ਨਹੀਂ ਕਰ ਸਕੇ।

ਉਨ੍ਹਾਂ ਕਿਹਾ ਕਿ ਜੇਕਰ ਰਾਘਵ ਚੱਢਾ ਦੀ ਥਾਂ ਪੰਜਾਬ ਦਾ ਆਗੂ ਭਗਵੰਤ ਮਾਨ ਜਾਂ ਕੋਈ ਹੋਰ ਐਮ.ਪੀ. ਜਾਂ ਐਮਐਲਏ ਬੋਲਦਾ ਤਾਂ ਠੀਕ ਸੀ, ਪਰ ਬਾਹਰਲੇ ਲੋਕ ਕਿਉਂ ਬੋਲਦੇ ਹਨ, nri ਪਹਿਲਾਂ ਤਾਂ ਬੱਸਾਂ ਭਰ ਕੇ ਆਏ, ਪਰ ਹੁਣ ਕੋਈ ਨਹੀਂ ਆ ਰਿਹਾ, ਇਹ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਖੜ ਦੀ ਨਿਯੁਕਤੀ ‘ਤੇ ਬੋਲੇ ਬਿੱਟੂ

ਪੰਜਾਬ ਕਾਂਗਰਸ ਦੇ ਚੋਣ ਪ੍ਰਚਾਰ ਦੀ ਕਮਾਂਡ ਸੁਨੀਲ ਜਾਖੜ ਦੇ ਹੱਥ ਆਉਣ ‘ਤੇ ਰਵਨੀਤ ਬਿੱਟੂ ਨੇ ਕਿਹਾ ਕਿ ਸੁਨੀਲ ਜਾਖੜ ਵੱਡੇ ਪਰਿਵਾਰ ਤੋਂ ਹਨ, ਜਿਨ੍ਹਾਂ ਨੇ ਪੰਜਾਬ ਲਈ ਸਮਾਜ ਲਈ ਬਹੁਤ ਕੰਮ ਕੀਤਾ। ਉਨ੍ਹਾਂ ਨਿਯੁਕਤ ਦਾ ਸਵਾਗਤ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਮਿਲੀ ਹੈ, ਉਹ ਸੀਨੀਅਰ ਹਨ, ਸਾਰਿਆਂ ਨੂੰ ਇੱਕ ਧਾਗੇ ਵਿੱਚ ਪਰੋ ਕੇ ਕੰਮ ਕੀਤਾ ਜਾਵੇਗਾ, ਨੌਜਵਾਨ ਟੀਮ ਅਤੇ ਸੀਨੀਅਰਜ਼ ਮਿਲ ਕੇ ਕੰਮ ਕਰਨਗੇ।

Today Now News

RELATED ARTICLES
- Advertisment -

POPULAR POSTS