
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਲਕਾ ਖੇਮਕਰਨ ਤੋਂ ਉਮੀਦਵਾਰ ਸ. ਦਲਜੀਤ ਸਿੰਘ ਗਿੱਲ ਦੀ ਬੀਜੇਪੀ ਆਗੂਆਂ ਦੇ ਨਾਲ ਮੀਟਿੰਗ ਹੋਈ ਜਿਸ ਵਿੱਚ ਬੀਜੇਪੀ ਆਗੂਆਂ ਨੇ ਸ. ਦਲਜੀਤ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਭਰੋਸਾ ਦਵਾਇਆ। ਬੀਜੇਪੀ ਆਗੂਆਂ ਨੇ ਕਿਹਾ ਕਿ ਉਹ ਚੋਣ ਮੁਹਿੰਮ ਵਿੱਚ ਸ. ਦਲਜੀਤ ਸਿੰਘ ਗਿੱਲ ਦਾ ਸਾਥ ਦੇਣਗੇ ਤੇ ਉਨ੍ਹਾਂ ਨੂੰ ਜੇਤੂ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਖੇਤਰੀ ਪਾਰਟੀ ਹੈ ਤੇ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਉਨ੍ਹਾਂ ਕਿਹਾ ਕਿ ਉਹ ਸ. ਦਲਜੀਤ ਸਿੰਘ ਗਿੱਲ ਨਾਲ ਮਿਲ ਕੇ ਖੇਤਰ ਦਾ ਵਿਕਾਸ ਕਰਵਾਉਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਦੇਣਗੇ। ਇਸ ਮੌਕੇ ਸ. ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਆਪਸੀ ਸਹਿਯੋਗ ਤੇ ਇਕਜੁੱਟਤਾ ਦੇ ਨਾਲ ਹੀ ਟੀਚੇ ਹਾਸਲ ਕੀਤੇ ਜਾ ਸਕਦੇ ਹਨ ਤੇ ਉਨ੍ਹਾਂ ਦਾ ਟੀਚਾ ਹੈ ਲੋਕਾਂ ਦੀ ਸੇਵਾ ਕਰਨਾ। ਉਨ੍ਹਾਂ ਇਸ ਮੌਕੇ ਸਮਰਥਨ ਦੇਣ ਲਈ ਬੀਜੇਪੀ ਆਗੂਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮ ਸਿੰਘ ਸਫ਼ਰੀ, ਵਾਇਸ ਪ੍ਰਧਾਨ, ਪੰਜਾਬ ਐਸ.ਸੀ. ਵਿੰਗ ਮੋਰਚਾ, ਵੀਰ ਸਿੰਘ ਲਾਡੀ, ਜਿਲਾ ਪ੍ਰਧਾਨ, ਐਸ. ਸੀ. ਵਿੰਗ ਮੋਰਚਾ, ਰਾਜਵੀਰ ਸਿੰਘ ਕੰਗ, ਜਿਲਾ ਮਹਾਂਮੰਤਰੀ, ਤਰਨਤਾਰਨ, ਕੁਲਦੀਪ ਸਿੰਘ ਬਾਬਾ, ਮਾਝਾ ਜੋਨ, ਐਸ. ਸੀ. ਵਿੰਗ, ਹਰਭਜਨ ਸਿੰਘ, ਪ੍ਰਵਾਸੀ ਪ੍ਰਭਾਰੀ, ਜੰਮੂ ਕਸ਼ਮੀਰ ਹਾਜ਼ਰ ਸਨ।



