ਸ੍ਰੀ ਮੁਕਤਸਰ ਸਾਹਿਬ : -ਮੁਕਤਸਰ ਵਿਚ ਭਾਜਪਾ ਦੇ ਨੌਜਵਾਨ ਆਗੂ ਨੇ ਕੀਤੀ ਖ਼ੁਦਕੁਸ਼ੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂਸ੍ਰੀ ਮੁਕਤਸਰ ਸਾਹਿਬ ਦੇ ਵੋਹਰਾ ਕਾਲੋਨੀ ਦੇ ਵਸਨੀਕ ਤੇ ਭਾਜਪਾ ਦੇ ਨੌਜਵਾਨ ਆਗੂ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਹਿਚਾਨ ਵਿਸ਼ਾਲ ਕੁਮਾਰ ਕਮਰਾ ਦੇ ਰੂਪ ਵਿਚ ਹੋਈ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਾਅਦ ਦੁਪਹਿਰ ਵੋਹਰਾ ਕਾਲੋਨੀ ’ਚ ਸਥਿਤ ਘਰ ’ਚ ਭਾਜਪਾ ਆਗੂ ਵਿਸ਼ਾਲ ਕਮਰਾ ਬੇਸੁੱਧ ਹਾਲਤ ’ਚ ਪਏ ਹੋਏ ਸਨ। ਵਿਸ਼ਾਲ ਕਮਰਾ ਨੂੰ ਬੇਸੁੱਧ ਹਾਲਤ ’ਚ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਦੇਖਿਆ। ਉਨ੍ਹਾਂ ਦੀ ਪਤਨੀ ਸਕੂਲ ਗਈ ਹੋਈ ਸੀ।ਵਿਸ਼ਾਲ ਕਮਰਾ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਉਸਨੂੰ ਬੇਸੁੱਧ ਹਾਲਤ ’ਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋਡ਼ ਦਿੱਤਾ। ਥਾਣਾ ਸਿਟੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਰਖਵਾ ਦਿੱਤਾ। ਪੁਲਿਸ ਨੂੰ ਮ੍ਰਿਤਕ ਦੇ ਮੋਬਾਇਲ ’ਚੋਂ ਸ਼ੱਕੀ ਕਾਲਜ਼ ਤੇ ਚੈਟਿੰਗ ਵੀ ਮਿਲੀ ਹੈ। ਪੁਲਿਸ ਨੇ ਮ੍ਰਿਤਕ ਦਾ ਮੋਬਾਇਲ ਅਤੇ ਖ਼ੁਦਕੁਸ਼ੀ ਨੋਟ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰਾੀ ਮੁਤਾਬਕ ਮ੍ਰਿਤਕ ਦੇ ਕੋਲੋ ਮਿਲੇ ਸੁਸਾਈਡ ਨੋਟ ਮੁਤਾਬਕ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ ਤੇ ਉਸਨੂੰ ਜਾਨੋ ਮਾਰਨ ਦੀਆਂ ਧਮਾਕਿਆਂ ਵੀ ਮਿਲ ਰਹੀਆਂ ਸਨ। ਇਸ ਘਟਨਾ ਬਾਰੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਭਰਾ ਵਿਕਾਸ ਕਾਮਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਦੁਪਹਿਰ ਇਕ ਵਜੇ ਦੁਕਾਨ ‘ਤੇ ਬੈਠਿਆਂ ਨੂੰ ਮੇਰੇ ਬੇਟੇ ਦੀ ਮੈਨੂੰ ਫੋਨ ਕੋਲ ਆਈ ਹੈ ਕੇ ਚਾਚਾ ਜੀ ਬੈੱਡ ਤੇ ਬੇਸੁੱਧ ਪਏ ਹਨ। ਮੈਂ ਜਲਦੀ ਨਾਲ ਘਰ ਵਿੱਚ ਆਇਆ ਅਤੇ ਆਪਣੇ ਭਰਾ ਨੂੰ ਕਾਰ ਵਿਚ ਬਿਠਾ ਕੇ ਇਕ ਨਿੱਜੀ ਹਸਪਤਾਲ ਲੈ ਗਿਆ, ਜਿਥੇ ਡਾਕਟਰ ਦੇ ਵੱਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸਿਵਲ ਹਸਪਤਾਲ ਪਹੁੰਚੇ ਤੇ ਡਾਕਟਰ ਦੇ ਵੱਲੋਂ ਉਨ੍ਹਾਂ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਸਾਡੇ ਵੱਲੋਂ ਪੁਲੀਸ ਨੂੰ ਇਤਲਾਹ ਕੀਤੀ ਗਈ ਅਤੇ ਮੌਕੇ ਤੇ ਪਹੁੰਚੇ ਪੁਲੀਸ ਦੇ ਵੱਲੋਂ ਸਾਡੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਿਖੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਪੁਲੀਸ ਦੇ ਵੱਲੋਂ ਮੇਰੇ ਭਰਾ ਦਾ ਮੋਬਾਇਲ ਨੂੰ ਵੀ ਕਬਜ਼ੇ ਵਿਚ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਸਾਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਕਿਸੇ ਕਿਸੇ ਤਰ੍ਹਾਂ ਦੀ ਵੀ ਕੋਈ ਡਿਪਰੈਸ਼ਨ ਜਾਂ ਕੋਈ ਲੜਾਈ ਝਗੜਾ ਜਾਂ ਕੋਈ ਟੈਂਸ਼ਨ ਨਹੀਂ ਸੀ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।
ਮ੍ਰਿਤਕ ਦੇ ਭਰਾ ਵਿਕਾਸ ਅਤੇ ਬੀਜੇਪੀ ਦੇ ਸਾਬਕਾ ਜਿਲ੍ਹਾਂ ਪ੍ਰਧਾਨ ਰਜੇਸ਼ ਕੁਮਾਰ ਗੋਰਾ ਪਠੇਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਵਿਸ਼ਾਲ ਇੱਕ ਬਹੁਤ ਅੱਛਾ ਵਰਕਰ ਸੀ ਤੇ ਆਪਣੇ ਪਰਿਵਾਰ ਵੱਲੋਂ ਵੀ ਬੜਾ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਵਿਸ਼ਾਲ ਦੇ ਦੋ ਬੱਚੇ ਹਨ ਅਤੇ ਪਤਨੀ ਇਕ ਨਿਜੀ ਸਕੂਲ ਵਿੱਚ ਅਧਿਆਪਕਾ ਹੈ. ਜਦੋ ਅਸੀਂ ਏਥੇ ਆਏ ਅਤੇ ਸਾਨੂੰ ਪਤਾ ਲੱਗਿਆ ਕਿ ਇਹ ਇਕ ਸੁਸਾਇਡ ਕੇਸ ਹੈ।
ਉਹਨਾਂ ਦੱਸਿਆ ਕਿ ਕੱਲ੍ਹ ਤੋਂ ਹੀ ਲਗਾਤਾਰ ਉਸਨੂੰ ਥ੍ਰੈਟ ਦੀਆਂ ਕਾਲਾਂ ਆ ਰਹੀਆਂ ਸੀ। ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਬਾਰੇ ਸਾਨੂੰ ਉਸਦੇ ਮੋਬਾਇਲ ਤੋਂ ਹੀ ਪਤਾ ਲੱਗਿਆ ਜਿਸ ਵਿੱਚ ਉਸ ਨੂੰ ਵ੍ਹੱਟਸਐਪ ਤੋਂ ਕਾਲਾਂ ਆ ਰਹੀਆ ਸੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ ਪਰ ਅੱਜ ਪਤਾ ਨਹੀਂ ਇਨ੍ਹਾਂ ਕਾਰਨਾਂ ਵਿੱਚ ਕੀ ਗੱਲਬਾਤ ਹੋਈ ,ਜਿਸ ਕਰਕੇ ਵਿਸ਼ਾਲ ਨੂੰ ਇਹ ਕਦਮ ਚੁੱਕਣਾ ਪੈ ਗਿਆ ਅਤੇ ਵਿਸ਼ਾਲ ਕਮਰਾ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹਸਪਤਾਲ ਦੇ ਵਿੱਚ ਇਕੱਠੇ ਹੋਏ ਤਾਂ ਇੱਥੇ ਹੋਰ ਵੀ ਲੋਕ ਗੱਲਾਂ ਕਰ ਰਹੇ ਸਨ ਕਿ ਸ਼ਹਿਰ ਦੇ ਹੋਰ ਵੀ ਕਈ ਲੋਕਾਂ ਨੂੰ ਅਜਿਹੀਆਂ ਕਾਲਾਂ ਆ ਰਹੀਆਂ ਨੇ ਅਤੇ ਅਸੀਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਵਿਸ਼ਾਲ ਕਮਰਾ ਦੇ ਜੋ ਕਾਤਲ ਨੇ ਜਿਨ੍ਹਾਂ ਲਈ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਹੈ।ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਰਵਾਹੀ ਅਤੇ ਸਜ਼ਾ ਦਿੱਤੀ ਜਾਵੇ ਅਤੇ ਅੱਗੇ ਤੋਂ ਸ਼ਹਿਰ ਦੇ ਵਿਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਅਜਿਹੀ ਕਾਨੂੰਨੀ ਵਿਵਸਥਾ ਨੂੰ ਠੀਕ ਕਰਨਾ ਚਾਹੀਦਾ ਹੈ।
ਮੌਕੇ ਤੇ ਮੌਜੂਦ ਥਾਣਾ ਸਿਟੀ ਦੇ ਏ ਐੱਸ ਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਚੋਂ ਪਰਿਵਾਰ ਦੇ ਵੱਲੋਂ ਇਸ ਘਟਨਾ ਬਾਰੇ ਇਤਲਾਹ ਮਿਲੀ ਸੀ ਤੇ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ ਹੈ ਅਤੇ ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਮੁਤਾਬਕ ਹੀ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।




