
ਖੰਨਾ, 22 ਦਸੰਬਰ (ਪਰਮਜੀਤ ਸਿੰਘ ਧੀਮਾਨ) -ਅੱਜ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਖੰਨਾ ਦੀ ਜ਼ਿਲ੍ਹਾ ਪ੍ਰਧਾਨ ਪੂਜਾ ਸਾਹਨੇਵਾਲੀਆ ਦੀ ਅਗਵਾਈ ਹੇਠਾਂ 10 ਪਰਿਵਾਰਾਂ ਨੇ ਭਾਜਪਾ ਦਾ ਪੱਲ੍ਹਾ ਫੜਿਆ, ਕਿਉਂਕਿ ਹੁਣ ਸਮਾਜ ਦਾ ਹਰੇਕ ਵਰਗ ਜਾਗਰੂਕ ਹੋ ਚੁੱਕਾ ਹੈ, ਸਭ ਨੂੰ ਪਤਾ ਹੈ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਰਹਿ ਗਈ ਹੈ, ਜੋ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾ ਸਕਦੀ ਹੈ। ਸਾਹਨੇਵਾਲੀਆ ਪੰਜਾਬ ਦਾ ਹਰ ਵਰਗ ਭਾਜਪਾ ਨੂੰ ਅਪਨਾਉਣਾ ਚਾਹੁੰਦਾ ਹੈ, ਇਸ ਲਈ ਮਹਿਲਾ ਵਰਗ ਨੇ ਵੀ ਭਾਜਪਾ ਦਾ ਹੱਥ ਫੜਿਆ ਹੈ ਕਿਉਂਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਕਤੀਕਰਨ ਲਈ ਬਹੁਤ ਵਧੀਆ ਕੰਮ ਕੀਤੇ ਹਨ ਅਤੇ ਸਮਾਜ ਵਿਚ ਮਹਿਲਾਵਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਨੀਤੀਆਂ ਨੂੰ ਬਣਾਇਆ ਹੈ।
ਉਨ੍ਹਾਂ ਕਿਹਾ ਕ ਗੈਸ ਉਜਵਲਾ ਯੋਜਨਾ, ਸੁਕੰਨਿਆ ਯੋਜਨਾ, ਕੁਕਿੰਗ ਕੋਰਸ, ਨਾਰੀ ਸ਼ਕਤੀ ਪੁਰਸਕਾਰ ਅਤੇ ਹੁਣ ਜਿਹੇ ਲੜਕੀਆਂ ਦੀ ਵਿਆਹ ਉਮਰ ਐਕਟ ਵਿਚ ਸੰਸ਼ੋਧਨ ਕੀਤਾ। ਇਸ ਮੌਕੇ ਨੂਪੁਰ ਚਾਟਲੇ, ਹਰਬੰਸ ਕੌਰ, ਰੋਜ਼ੀ, ਬਲਬੀਰ ਕੌਰ, ਕ੍ਰਿਸ਼ਨਾ ਦੇਵੀ, ਦਰਸ਼ਨਾ ਰਾਣੀ, ਸੁਰਿੰਦਰ ਕੌਰ, ਸਵਰਨਾ ਰਾਣੀ, ਜਸਵੀਰ ਕੌਰ, ਸਿਮਰਨ ਆਦਿ ਹਾਜ਼ਰ ਸਨ।
ਫੋਟੋ : 22 ਦਸੰਬਰ 2021 ਖੰਨਾ ਨੰਬਰ 05
ਕੈਪਸ਼ਨ : ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪੂਜਾ ਸਾਹਨੇਵਾਲੀਆ। ਫੋਟੋ : ਧੀਮਾਨ



