
ਖੰਨਾ, 30 ਦਸੰਬਰ (ਪਰਮਜੀਤ ਸਿੰਘ ਧੀਮਾਨ) – ਅੱਜ ਭਾਰਤੀ ਜਨਤਾ ਪਾਰਟੀ ਦੇ ਜੀ. ਟੀ. ਰੋਡ ਸਥਿਤ ਪਾਰਟੀ ਦਫ਼ਤਰ ਵਿਚ ਮੰਡਲ ਪ੍ਰਧਾਨ ਅਨੂਪ ਸ਼ਰਮਾ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਪਾਰਟੀ ਦੇ ਜ਼ਿਲਾ ਇੰਚਾਰਜ ਰਾਕੇਸ਼ ਗੁਪਤਾ, ਜ਼ਿਲਾ ਪ੍ਰਧਾਨ ਰਜਨੀਸ਼ ਬੇਦੀ, ਸੂੁਬਾ ਸਪੋਕਸਮੈਨ ਇਕਬਾਲ ਸਿੰਘ ਚੰਨੀ ਤੋਂ ਇਲਾਵਾ ਜ਼ਿਲਾ ਖੰਨਾ ਦੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨ, ਹੋਰ ਅਹੁਦੇਦਾਰ ਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ੂਮਲੀਅਤ ਕੀਤੀ। ਇਸ ਮੌਕੇ ਖੰਨਾ ਦੇ ਇਕਬਾਲ ਸਿੰਘ ਚੰਨੀ ਦੇ ਪਾਰਟੀ ਦੇ ਸੂਬਾ ਸਪੋਕਰਮੈਨ ਬਣਨ ’ਤੇ ਸਮੁੱਚੇ ਪਾਰਟੀ ਵਰਕਰਾਂ ਵੱਲੋਂ ਵਧਾਈ ਦਿੰਦੇ ਹੋਏ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਮੀਟਿੰਗ ਦੌਰਾਨ ਜ਼ਿਲਾ ਇੰਚਾਰਜ ਰਾਕੇਸ਼ ਗੁਪਤਾ ਤੇ ਜ਼ਿਲਾ ਪ੍ਰਧਾਨ ਰਜਨੀਸ਼ ਬੇਦੀ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਦੀ 05 ਜਨਵਰੀ ਦੀ ਫਿਰੋਜ਼ਪੁਰ ਆਮਦ ਨੂੰ ਲੈ ਕੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਸ਼ਮੂਲੀਅਤ ਕਰਨ ਲਈ ਪਾਰਟੀ ਵਰਕਰਾਂ ਤੇ ਆਮ ਜਨਤਾ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਰੈਲੀ ਲਈ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਵਿਚ ਸ਼ਾਮਲ ਹੋਣ ਲਈ ਖੰਨਾ ਸ਼ਹਿਰ ਤੋਂ 30 ਬੱਸਾਂ ਦਾ ਕਾਫਲਾ ਫਿਰੋਜਪੁਰ ਰੈਲੀ ਲਈ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਦਾ ਮਾਰਗਦਰਸ਼ਨ ਕਰਨਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਰੈਲੀ ਦੀ ਕਾਮਯਾਬੀ ਲਈ ਬੂਥ ਪੱਧਰ ‘ਤੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਰਾਜੇਸ਼ ਡਾਲੀ, ਅਜੇ ਸੂੁਦ, ਸੰਜੀਵ ਧਮੀਜਾ, ਅਨੁਜ ਛਾਹੜੀਆ, ਰਣਜੀਤ ਸਿੰਘ ਹੀਰਾ, ਹਰਸਿਮਰਨਜੀਤ ਸਿੰਘ ਰਿਚੀ, ਜ਼ਿਲਾ ਖੰਨਾ ਦੇ ਜਨਰਲ ਸਕੱਤਰ ਰਮਰੀਸ਼ ਵਿਜ, ਵਿਧਾਨ ਸਭਾ ਹਲਕਾ ਖੰਨਾਂ ਦੇ ਇੰਚਾਰਜ ਵਿਜੇ ਗਰਗ, ਸੀਨੀਅਰ ਆਗੂ ਬਲਜਿੰਦਰ ਸਿੰਗਲਾ, ਜ਼ਿਲਾ ਮੀਤ ਪ੍ਰਧਾਨ ਗੁਰਦੀਪ ਸਿੰਘ ਭੱਟੀ, ਮੰਡਲ ਇੰਚਾਰਜ ਸੰਜੇ ਬਾਂਸਲ ਗਾਂਧੀ, ਮੰਡਲ ਦੇ ਜਨਰਲ ਸਕੱਤਰ ਅਤਿਸ਼ ਬਾਂਸਲ ਤੇ ਵਿਨੋਦ ਕੌਸ਼ਲ, ਵਪਾਰ ਤੇ ਟਰੇਡ ਮੋਰਚਾ ਦੇ ਸੂੁਬਾ ਸਕੱਤਰ ਵਿਪਨ ਚੰਦ ਗੈਂਦ, ਨਰਿੰਦਰ ਗੋਇਲ, ਹਰੀਸ਼ ਮਹਿੰਦਰੂ, ਸਤੀਸ਼ ਵਰਮਾ, ਸਾਬਕਾ ਕੌਂਸਲਰ ਡਾ. ਸੋਮੇਸ਼ ਬੱਤਾ, ਜਸਪਾਲ ਸਿੰਘ ਲੋਟੇ, ਜਤਿੰਦਰ ਦੇਵਗਨ, ਅੰਮ੍ਰਿਤ ਲਾਲ ਲੁਟਾਵਾ ਅਤੇ ਸੁਧੀਰ ਸੋਨੂੰ, ਗੁਰਪ੍ਰੀਤ ਸਿੰਘ ਭੱਟੀ, ਮਨੋਜ ਘਈ, ਵਪਾਰ ਤੇ ਟਰੇਡ ਮੋਰਚੇ ਦੇ ਜ਼ਿਲਾ ਪ੍ਰਧਾਨ ਅਜੇ ਮਿੱਤਲ, ਜ਼ਿਲਾ ਮਹਿਲਾ ਮੋਰਚਾ ਪ੍ਰਧਾਨ ਪੂਜਾ ਸਾਹਨੇਵਾਲੀਆ, ਦਵਿੰਦਰ ਪਾਠਕ, ਵਿਜੇ ਡਾਇਮੰਡ, ਮੰਡਲ ਮੀਤ ਪ੍ਰਧਾਨ ਅਮਨ ਮਨੋਚਾ, ਹਰਬੰਸ ਕੌਰ ਖੱਟੜਾ, ਰਿਤਿਨ ਸ਼ਾਹੀ ਅਤੇ ਅਜੇ ਭਾਂਬਰੀ, ਲੀਗਲ ਸੈਲ ਦੇ ਜ਼ਿਲਾ ਸੰਯੋਜਕ ਅਜੇ ਦਵੇਸ਼ਵਰ, ਮੰਡਲ ਸੈਕਟਰੀ ਨਾਨਕ ਦਾਸ ਲੋਹੀਆ, ਓਮ ਪ੍ਰਕਾਸ਼ ਓਮੀ ਤੇ ਸੁਨੀਤਾ ਰਾਣੀ, ਰਵਿੰਦਰ ਕੁਮਾਰ ਰਵੀ, ਕੁਲਵੀਰ ਸਿੰਘ, ਸ਼ੇਖਰ ਬੱਗਣ, ਗੁਰਮੀਤ ਕੌਰ, ਕਮਲ ਕਪੂਰ, ਜਸਪਾਲ ਸਿੰਘ ਕਾਲੀਰਾਓ, ਬਬਲਾ ਮਹਿਤਾ, ਜਸਵੀਰ ਸਿੰਘ, ਆਦਿ ਹਾਜ਼ਰ ਸਨ।





