
ਖੰਨਾ, 10 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) – ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਖੰਨਾ ਤੋਂ ਭਾਜਪਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਵੱਲੋਂ ਭੱਟੀ ਦੇ ਜਿੱਤਣ ਦੇ 24 ਘੰਟਿਆਂ ਦੌਰਾਨ ਹੀ ਖੰਨਾ ਸ਼ਹਿਰ ਵਿੱਚੋਂ ਲੰਘਦੇ ਜੀ. ਟੀ. ਰੋਡ ‘ਤੇ ਬਣੇ ਠੋਸ ਪੁੱਲ ਦਾ ਮਸਲਾ ਹੱਲ ਕਰਨ ਦੇ ਕੀਤੇ ਵਾਅਦੇ ਤੋਂ ਬਾਅਦ ਖੰਨਾ ਸ਼ਹਿਰ ਵਾਸੀਆਂ ਵਿਚ ਆਏ ਬਦਲਾਅ ਦੇ ਚੋਣ ਫਿਜ਼ਾਵਾਂ ਹੀ ਬਦਲ ਦਿੱਤੀਆਂ ਹਨ। ਅੱਜ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਵੱਲੋਂ ਬੁਕਸ ਮਾਰਕੀਟ, ਚਾਂਦਲਾ ਮਾਰਕੀਟ ਅਤੇ ਜੀ. ਟੀ. ਰੋਡ ਵਿਖੇ ਦੁਕਾਨਦਾਰਾਂ ਨੂੰ ਭਾਜਪਾ ਵੱਲੋਂ ਲਿਆਂਦੇ ਜਾ ਰਹੇ 11 ਸੂੁਤਰੀ ਸੰਕਲਪ ਅਤੇ ਖੰਨਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਬਾਰੇ ਜਾਣੂ ਕਰਵਾਇਆ, ਉਥੇ ਹੀ ਹਲਕਾ ਖੰਨਾ ਤੇ ਸ਼ਹਿਰ ਨੂੰ ਭ੍ਰਿਸ਼ਟ ਤੇ ਮਾਫੀਏ ਤੋਂ ਨਿਜਾਤ ਪਾਉਣ ਲਈ ਭਾਜਪਾ ਦਾ ਸਾਹਿਯੋਗ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਥਾਂ ਥਾਂ ’ਤੇ ਦੁਕਾਨਦਾਰਾਂ ਨੂੰ ਵੱਲੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਭੱਟੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਵਿਚ ਡਬਲ ਇੰਜਣ ਦੀ ਸਰਕਾਰ ਬਣਨ ’ਤੇ ਜਿੱਥੇ ਸਮੁੱਚੇ ਪੰਜਾਬ ਵਿਚ ਸਰਬਪੱਖੀ ਵਿਕਾਸ ਕਾਰਜ ਅਰੰਭ ਹੋਣਗੇ ਉਥੇ ਖੰਨਾ ਹਲਕੇ ਦੇ ਲੋਕਾਂ ਦੀਆਂ ਲੰਬੇ ਸਮੇਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇੰਡਸਟਰੀਲਿਸਟਾਂ, ਵਪਾਰੀਆਂ, ਛੋਟੇ ਦੁਕਾਨਦਾਰਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਸਮੱਸਿਆਵਾਂ ਨੂੰ ਹੱਲ ਕੀਤਾ। ਭਾਰਤ ਸਰਕਾਰ ਦੀ ਅਯੁਸ਼ਮਾਨ ਸਿਹਤ ਬੀਮਾ ਯੋਜਨਾ ਦਾ ਵੱਡੇ ਪੱਧਰ ’ਤੇ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਲਾਇਨੋਂਪਾਰ ਦੀ ਮੁਸ਼ਕਲ ਨੂੰ ਵੀ ਭਾਜਪਾ ਸਰਕਾਰ ਵੱਲੋਂ ਹੀ ਹੱਲ ਕੀਤਾ ਗਿਆ ਜਿਸ ਤਹਿਤ ਸ਼ਹਿਰ ਨੂੰ ਅਮਰੂਤ ਯੋਜਨਾ ਵਿਚ ਲਿਆ ਕੇ ਖੰਨਾ ਸ਼ਹਿਰ ਦੇ ਸੀਵਰੇਜ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂੁਰ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰੀਬ 178 ਕਰੋੜ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ।
ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਉਹ ਹਲਕਾ ਵਾਸੀਆਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਰਹਿੰਦੇ ਹਨ ਅਤੇ ਹਰ ਵਰਗ ਦੇ ਲੋੜਵੰਦ ਪਰਿਵਾਰਾਂ ਲਈ ਸਰਕਾਰ ਵੱਲੋਂ ਹੋਰ ਵੀ ਚਲਾਈਆਂ ਜਾਣ ਵਾਲੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਸ਼ਸ਼ੀ ਵਰਧਨ, ਭਾਜਪਾ ਦੇ ਸੂਬਾ ਸਪੋਕਸਮੈਨ ਤੇ ਸਾਬਕਾ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਾਜੇਸ਼ ਡਾਲੀ ਤੇ ਅਜੇ ਸੂਦ, ਸਾਬਕਾ ਜ਼ਿਲਾ ਪ੍ਰਧਾਨ ਸੰਜੀਵ ਧਮੀਜਾ, ਸਾਬਕਾ ਕੌਂਸਲਰ ਜਤਿੰਦਰ ਦੇਵਗਨ ਤੇ ਡਾ. ਸਮੇਸ਼ ਬੱਤਾ, ਕੌਂਸਲਰ ਪਤੀ ਅਮਨ ਮਨੋਚਾ, ਵਿਜੇ ਡਾਇਮੰਡ, ਸੁਬੋਧ ਮਿੱਤਲ, ਆਤਿਸ਼ ਬਾਂਸਲ, ਸਤਵੰਤ ਸਿੰਘ ਗੋਲਡੀ, ਹਰਸਿਮਰਨਜੀਤ ਸਿੰਘ ਰਿਚੀ, ਜੋਤੀ ਨਾਰੰਗ, ਮਨੋਜ ਕੁਮਾਰ, ਨਰੇਸ਼ ਢੰਡ, ਵਿਮਲ ਪਿਪਲਾਨੀ, ਰਵੀ ਪਿਪਲਾਨੀ, ਅਸ਼ੀਸ਼ ਕੁਮਾਰ, ਜਸਪਾਲ ਸਿੰਘ ਕਾਲੀਰਾਓ, ਸ਼ਿਵਮ ਬੇਦੀ, ਅੰਚਲ ਕਾਂਸਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।



