16.8 C
Chandigarh

TODAY NOW NEWS

Friday, March 20, 2026
HomeBREAKING NEWSBirth Anniversary: ਇੱਕ ਵੱਡੇ ਹਾਦਸੇ ਨੇ ਬਦਲ ਦਿੱਤੀ ਸੀ ਜਗਜੀਤ ਸਿੰਘ ਦੀ...

Birth Anniversary: ਇੱਕ ਵੱਡੇ ਹਾਦਸੇ ਨੇ ਬਦਲ ਦਿੱਤੀ ਸੀ ਜਗਜੀਤ ਸਿੰਘ ਦੀ ਜ਼ਿੰਦਗੀ

Jagjit Singh Birth Anniversary: ​​ਗ਼ਜ਼ਲ ਦੇ ਬਾਦਸ਼ਾਹ, ਸੰਗੀਤ ਦੇ ਉਸਤਾਦ ਜਗਜੀਤ ਸਿੰਘ ਦਾ ਅੱਜ 82ਵਾਂ ਜਨਮ ਦਿਨ ਹੈ। ਜਗਜੀਤ ਸਿੰਘ (Jagjit Singh) ਆਪਣੀ ਜਾਦੂਈ ਆਵਾਜ਼ ਨਾਲ ਦੁਨੀਆ ਭਰ ਦੇ ਲੋਕਾਂ ਦਾ ਮਨ ਮੋਹ ਲੈਂਦੇ ਸੀ। ਸੰਗੀਤ ਅਤੇ ਗ਼ਜ਼ਲ (Jagjit Singh Ghazals) ਦੀ ਦੁਨੀਆਂ ਵਿੱਚ ਇੱਕ ਸਮਾਂ ਸੀ ਜਦੋਂ ਜਗਜੀਤ ਸਿੰਘ ਦੀਆਂ ਗ਼ਜ਼ਲਾਂ ਨੂੰ ਦੁਨੀਆਂ ਭਰ ਦੇ ਲੋਕ ਸੁਣਦੇ ਸਨ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਪ੍ਰੋਗਰਾਮ ਵਿੱਚ ਲੱਖਾਂ ਦੀ ਭੀੜ ਇਕੱਠੀ ਹੋ ਜਾਂਦੀ ਸੀ। ਅੱਜ ਗ਼ਜ਼ਲ ਦੇ ਬਾਦਸ਼ਾਹ ਸਾਡੇ ਵਿੱਚ ਮੌਜੂਦ ਨਹੀ ਹਨ। ਪਰ ਉਨ੍ਹਾਂ ਦਾ ਨਾਮ ਤੇ ਆਵਾਜ਼ ਸਾਡੇ ਵਿਚਕਾਰ ਹਮੇਸ਼ਾ ਜ਼ਿੰਦਾ ਰਹੇਗੀ।ਜਜਾਣੋ ਕੀ ਸੀ ਵੱਡਾ ਹਾਦਸਾ

ਜ਼ਿੰਦਗੀ ਵਿਚ ਚੰਗੇ ਅਤੇ ਮਾੜੇ ਦੋਵੇਂ ਪਲ ਦੇਖਣੇ ਪੈਂਦੇ ਹਨ। ਅਜਿਹਾ ਹੀ ਕੁਝ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਿੱਤਰਾ ਸਿੰਘ ਨਾਲ ਹੋਇਆ। ਇੱਕ ਸਮਾਂ ਸੀ ਜਦੋਂ ਜਗਜੀਤ ਸਿੰਘ ਨੇ ਗਾਇਕੀ ਤੋਂ ਬ੍ਰੇਕ ਲੈ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਚਿੱਤਰਾ ਸਿੰਘ ਨੇ ਗਾਇਕੀ ਤੋਂ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ। ਦਰਅਸਲ, ਅਚਾਨਕ ਉਨ੍ਹਾਂ ਦੇ ਪੁੱਤਰ ਵਿਵੇਕ ਦੀ ਮੌਤ ਹੋ ਗਈ ਸੀ। ਉਸ ਦੀ ਉਮਰ ਸਿਰਫ਼ 18 ਸਾਲ ਸੀ। ਜਗਜੀਤ ਸਿੰਘ ਅਤੇ ਚਿੱਤਰਾ ਸਿੰਘ ਬੇਵਕਤੀ ਪੁੱਤਰ ਦੇ ਜਾਣ ਕਾਰਨ ਟੁੱਟ ਗਏ ਸੀ।

ਦੋਵਾਂ ਨੇ ਸੰਗੀਤ ਤੋਂ ਬਣਾ ਲਈ ਸੀ ਦੂਰੀ

ਇਸ ਦੁਖਦਾਈ ਘਟਨਾ ਤੋਂ ਬਾਅਦ ਜਗਜੀਤ ਸਿੰਘ ਕਾਫੀ ਸਮਾਂ ਗਜ਼ਲ ਅਤੇ ਗਾਇਕੀ ਤੋਂ ਦੂਰ ਰਹੇ। ਜਦਕਿ ਚਿੱਤਰਾ ਸਿੰਘ ਇਸ ਘਟਨਾ ਨੂੰ ਭੁੱਲ ਨਾ ਸਕੇ ਅਤੇ ਗਾਇਕੀ ਛੱਡ ਦਿੱਤੀ। ਲੰਮੇ ਸਮੇਂ ਤੋਂ ਬਾਅਦ ਜਗਜੀਤ ਸਿੰਘ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਮੁੜ ਗ਼ਜ਼ਲਾਂ ਤੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਪਰ ਉਨ੍ਹਾਂ ਦੀ ਆਵਾਜ਼ ਵਿੱਚ ਉਦਾਸੀ ਖਤਮ ਨਹੀ ਹੋਈ ਸੀ।

2011 ਵਿੱਚ ਦੁਨੀਆਂ ਨੂੰ ਕਹਿ ਗਏ ਅਲਵਿਦਾ

ਜਗਜੀਤ ਸਿੰਘ ਨੂੰ ਸਾਲ 2003 ਵਿੱਚ ‘ਪਦਮ ਭੂਸ਼ਣ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2011 ‘ਚ ਜਗਜੀਤ ਸਿੰਘ ਨੇ ਗੁਲਾਮ ਅਲੀ ਨਾਲ ਯੂ.ਕੇ. ‘ਚ ਪਰਫਾਰਮ ਕਰਨਾ ਸੀ, ਪਰ ਬ੍ਰੇਨ ਹੈਮਰੇਜ ਕਾਰਨ ਉਨ੍ਹਾਂ ਨੂੰ 23 ਸਤੰਬਰ 2011 ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਹ ਕਰੀਬ 2 ਹਫ਼ਤਿਆਂ ਤੱਕ ਕੋਮਾ ਵਿੱਚ ਰਹੇ। ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਰਹੀ ਅਤੇ 10 ਅਕਤੂਬਰ 2011 ਨੂੰ ਅਕਾਲ ਚਲਾਣਾ ਕਰ ਗਏ।ਨਮ ਤੇ ਪਰਿਵਾਰ

ਜਗਜੀਤ ਸਿੰਘ ਦਾ ਜਨਮ ਸ਼੍ਰੀ ਗੰਗਾਨਗਰ, ਰਾਜਸਥਾਨ ਵਿੱਚ ਹੋਇਆ ਸੀ। 1970 ਅਤੇ 1980 ਦੇ ਦਹਾਕੇ ਵਿੱਚ, ਜਗਜੀਤ ਸਿੰਘ ਨੇ ਆਪਣੀ ਪਤਨੀ ਚਿੱਤਰਾ ਸਿੰਘ ਨਾਲ ਕਈ ਗ਼ਜ਼ਲਾਂ ਗਾਈਆਂ। ਜਗਜੀਤ ਸਿੰਘ ਦੀਆਂ ਗ਼ਜ਼ਲਾਂ (Jagjit Singh Ghazals) ਦੇਸ਼-ਦੁਨੀਆ ਦੇ ਲੋਕ ਸੁਣਦੇ ਸਨ। ਉਨ੍ਹਾਂ ਦੀਆਂ ਅਜਿਹੀਆਂ ਬਹੁਤ ਸਾਰੀਆਂ ਗ਼ਜ਼ਲਾਂ ਹਨ, ਜਿਨ੍ਹਾਂ ਨੂੰ ਸੁਣ ਕੇ ਦਿਲ, ਆਤਮਾ ਅਤੇ ਮਨ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਦੀ ਮਖਮਲੀ ਆਵਾਜ਼ ਅਜਿਹੀ ਸੀ ਕਿ ਲੋਕ ਉਸ ਦੀਆਂ ਗ਼ਜ਼ਲਾਂ ਸੁਣਨ ਵਿੱਚ ਅਰਾਮ ਮਹਿਸੂਸ ਕਰਦੇ ਸਨ।

Today Now News

RELATED ARTICLES
- Advertisment -

POPULAR POSTS