
ਨਵੀਂ ਦਿੱਲੀ ਅੱਜ ਦੁਪਹਿਰ ਵੇਲੇ ਤਾਮਿਲਨਾਡੂ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ।
ਜਿਸ ਵਿਚ ਸੀਡੀਐੱਸ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਹੈਲੀਕਾਪਟਰ ‘ਚ 14 ਲੋਕ ਸਵਾਰ ਸਨ ਤੇ ਇਨ੍ਹਾਂ ਵਿਚੋਂ 13 ਦੀ ਮੌਤ ਹੋ ਗਈ ਹੈ।
ਇਸ ਗੱਲ ਦੀ ਪੁਸ਼ਟੀ ਹਵਾਈ ਫ਼ੌਜ ਨੇ ਵੀ ਕਰ ਦਿੱਤੀ ਹੈ। ਬਰਾਮਦ ਲਾਸ਼ਾਂ ਦੀ ਪਛਾਣ DNA ਰਾਹੀਂ ਹੋਵੇਗੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਭਲਕੇ ਇਸ ਸਬੰਧੀ ਬਿਆਨ ਦੇਣਗੇ।
ਦੱਸ ਦਈਏ ਕਿ, ਬਿਪਿਨ ਰਾਵਤ ਦੇਸ਼ ਦੇ ਪਹਿਲੇ ਤੇ ਮੌਜੂਦ ਸੀਡੀਐੱਸ ਸਨ।



