16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀਜੀਪੀ ਭਾਵੜਾ ਦਾ ਕਾਨੂੰਨ ਵਿਵਸਥਾ ’ਤੇ ਵੱਡਾ ਬਿਆਨ, ਕਿਹਾ ਪਿਛਲੇ ਸਾਲਾਂ ਮੁਕਾਬਲੇ...

ਡੀਜੀਪੀ ਭਾਵੜਾ ਦਾ ਕਾਨੂੰਨ ਵਿਵਸਥਾ ’ਤੇ ਵੱਡਾ ਬਿਆਨ, ਕਿਹਾ ਪਿਛਲੇ ਸਾਲਾਂ ਮੁਕਾਬਲੇ ਕਤਲ ਕੇਸ ਘੱਟ

ਚੰਡੀਗਡ਼੍ਹ : ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਕੇ ਪੰਜਾਬ ਦੇ ਡੀਜੀਪੀ ਵੀ.ਕੇ. ਭਾਵਡ਼ਾ ਚੰਡੀਗਡ਼੍ਹ ਵਿਚ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਨੇ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ’ਤੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ 158 ਕਤਲ ਹੋਏ ਹਨ। ਇਕ ਮਹੀਨੇ ਵਿਚ 50 ਕਤਲ ਹੋਏ ਹਨ। ਇਨ੍ਹਾਂ ਵਿਚੋਂ 6 ਮਾਮਲਿਆਂ ਵਿਚ ਗੈਂਗਸਟਰਾਂ ਦੀ ਸ਼ਮੂਲੀਅਤ ਹੈ ਜਦਕਿ 9 ਕਤਲ ਮਾਮਲਿਆਂ ਵਿਚ ਗੈਂਗਸਟਰ ਐਂਗਲਸ਼ਾਮਲ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਲਾਇਸੈਂਸੀ ਅਸਲਾ ਆਤਮ ਰੱਖਿਆ ਲਈ ਹੁੰਦਾ ਹੈ ਜਦਕਿ ਅੱਜ ਕੱਲ੍ਹ ਲੋਕ ਇਸ ਦੀ ਵਰਤੋਂ ਆਪਸੀ ਝਗਡ਼ਿਆਂ ਵਿਚ ਜ਼ਿਆਦਾ ਕਰ ਰਹੇ ਹਨ। ਆਪਸੀ ਲਡ਼ਾਈ ’ਚ 9 ਕਤਲ ਹੋਏ। ਉਨ੍ਹਾਂ ਕਿਹਾ ਨੌਜਵਾਨ ਪੀਡ਼੍ਹੀ ਨੂੰ ਗੈਂਗਸਟਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਗਵਾ, ਲੁੱਟ ਖੋਹ, ਚੋਰੀ, ਕਤਲ ਆਦਿ ਵਰਗੇ ਕ੍ਰਾਈਮ ਨੂੰ ਰੋਕਣਾ ਸਾਡੀ ਪਹਿਲ ਹੈ। ਗੈਂਗਸਟਰਾਂ ਦਾ ਪੰਜਾਬ ਵਿਚੋਂ ਹੁਣ ਦੌਰ ਖਤਮ ਹੋ ਜਾਵੇਗਾ। ਇਨ੍ਹਾਂ ’ਤੇ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ ਜੋ ਬਹੁਤ ਹੀ ਐਕਟਿਵ ਤੌਰ ’ਤੇ ਕੰਮ ਕਰ ਰਹੀ ਹੈ।

Today Now News

RELATED ARTICLES
- Advertisment -

POPULAR POSTS