16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਵੱਡੀ ਖ਼ਬਰ: ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤੇ 2 ਵੱਡੇ ਅਫ਼ਸਰ, ਜਾਣੋ ਕਿੰਝ...

ਵੱਡੀ ਖ਼ਬਰ: ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤੇ 2 ਵੱਡੇ ਅਫ਼ਸਰ, ਜਾਣੋ ਕਿੰਝ ਕੀਤਾ ਲੱਖਾਂ ਰੁਪਏ ਦਾ ਘੁਟਾਲਾ

ਚੰਡੀਗੜ੍ਹ/ਫਰੀਦਕੋਟ

ਵਿਜੀਲੈਂਸ ਬਿਊਰੋ ਦੇ ਵੱਲੋਂ 2 ਵੱਡੇ ਅਫ਼ਸਰਾਂ ਨੂੰ ਰਿਸ਼ਵਤ ਲੈ ਕੇ ਡਰਾਈਵਿੰਗ ਲਾਈਸੈਂਸ ਅਤੇ ਆਰ ਸੀ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁੱਖ – ਡਾਇਰੈਕਟਰ , ਵਿਜੀਲੈਂਸ ਬਿਊਰੋ ਪੰਜਾਬ , ਐਸ.ਏ.ਐਸ. ਨਗਰ, ਸਿਧਾਰਥ ਚਟੋਪਾਧਿਆਏ , ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਖਬੀਰ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜਪੁਰ ਦੀ ਅਗਵਾਈ ਵਿੱਚ ਰਾਜ ਕੁਮਾਰ ਡੀ.ਐਸ.ਪੀ. ਵਿਜੀਲੈਂਸ ਬਿਊਰੋ , ਫ਼ਰੀਦਕੋਟ ਵੱਲੋਂ ਮੁਕੱਦਮਾ ਨੰਬਰ 13 ਮਿਤੀ 05.12.2021 ਅ / ਧ 7,13 ( 1 ) ਏ ( 2 ) ਪੀ.ਸੀ.ਐਕਟ 1988 ਐਜ਼ ਅਮੈਡਿਡ ਬਾਏ ਪੀ.ਸੀ. ( ਅਮੈਡਮੈਂਟ ) ਐਕਟ 2018 ਅਤੇ 409,420,467,468,471 ਅਤੇ 120 – ਬੀ ਆਈ.ਪੀ.ਸੀ. ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਬਰਖਿਲਾਫ਼ ਗੁਰਨਾਮ ਸਿੰਘ ਸਹਾਇਕ ਆਰ.ਟੀ.ਏ. ਫਰੀਦਕੋਟ ਅਤੇ ਅੰਮ੍ਰਿਤਪਾਲ ਸਿੰਘ ਕਲਰਕ ਜੂਨੀਅਰ ਸਹਾਇਕ ਦਫ਼ਤਰ ਆਰ.ਟੀ.ਏ. ਫਰੀਦਕੋਟ ਦਰਜ ਕੀਤਾ ਗਿਆ ਅਤੇ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਡੀ.ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤ ਨੰਬਰ 37/2019 , 81/2019 ਅਤੇ 106/2019 ਫ਼ਰੀਦਕੋਟ ਵਿਰੁੱਧ ਅਧਿਕਾਰੀ / ਕਰਮਚਾਰੀ ਦਫ਼ਤਰ , ਆਰ.ਟੀ.ਏ , ਫ਼ਰੀਦਕੋਟ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਉਕਤ ਦੋਨਾ ਦੋਸ਼ੀਆਂ ਵੱਲੋਂ ਆਪਣੀ ਫ਼ਰੀਦਕੋਟ ਵਿਖੇ ਤਾਇਨਾਤੀ ਸਮੇਂ ਮੰਦਭਾਵਨਾ ਨਾਲ ਸਰਕਾਰੀ ਰਿਕਾਰਡ ਵਿੱਚ ਜਾਅਲੀ ਇੰਦਰਾਜ ਕਰਕੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਅਤੇ ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਜਾਰੀ ਕਰਨ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਗਈ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ।ਇਹਨਾਂ ਨੇ 183 ਵਿਅਕਤੀਆਂ ਪਾਸੋਂ ਪ੍ਰਤੀ ਲਾਇਸੰਸ 25 ਤੋਂ 30 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਕੇ ਉਹਨਾਂ ਦੇ ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਬਣਾਕੇ ਦਿੱਤੇ ਸਨ। ਜਿੰਨ੍ਹਾਂ ਕੋਲ ਪਹਿਲਾਂ ਕੋਈ ਵੀ ਡਰਾਈਵਿੰਗ ਲਾਇਸੰਸ ਨਹੀਂ ਸੀ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਨੰਬਰ ਪੀ.ਬੀ .04 – ਵੀ -9801 ਤੋਂ 9900 ਅਤੇ ਪੀ.ਬੀ .04 – ਜੈਂਡ -9500 ਤੋਂ 9900 ਤੱਕ ਕੁੱਲ 57 ਵਹੀਕਲ ਜੋ ਪਹਿਲਾਂ ਹੀ ਦੂਸਰੀਆਂ ਸਟੇਟਾਂ ਵਿੱਚ ਰਜਿਸਟਰਡ ਸਨ , ਨੂੰ ਬਿਨ੍ਹਾਂ ਐਨ.ਓ.ਸੀ. ਦੇ ਮੋਟੀਆਂ ਰਿਸ਼ਵਤਾਂ ਲੈ ਕੇ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤੇ ਗਏ।ਇਹਨਾਂ ਨੇ 183 ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਬਣਾਉਣ ਨਾਲ 6,36,840 / -ਰੁਪਏ ਅਤੇ 57 ਵਹੀਕਲਾਂ ਦੀ ਰਜਿਸਟ੍ਰੇਸ਼ਨ ਜਾਰੀ ਕਰਨ ਨਾਲ 10,85,000 / -ਰੁਪਏ ( ਕੁੱਲ 17,22,795 / – ) ਦਾ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।

Today Now News

RELATED ARTICLES
- Advertisment -

POPULAR POSTS