16.8 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖ਼ਬਰ: ਅੱਤਵਾਦੀਆਂ ਕੀਤਾ ਫੌਜ ਦੀ ਚੈੱਕ ਪੋਸਟ ‘ਤੇ ਹਮਲਾ, 10 ਜਵਾਨ...

ਵੱਡੀ ਖ਼ਬਰ: ਅੱਤਵਾਦੀਆਂ ਕੀਤਾ ਫੌਜ ਦੀ ਚੈੱਕ ਪੋਸਟ ‘ਤੇ ਹਮਲਾ, 10 ਜਵਾਨ ਸ਼ਹੀਦ

ਬਲੋਚਿਸਤਾਨ:

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਵੀਰਵਾਰ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੇਚ ਜ਼ਿਲ੍ਹੇ ‘ਚ ਹੋਏ ਇਸ ਹਮਲੇ ‘ਚ 10 ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਅੱਤਵਾਦੀਆਂ ਨੇ ਕੇਚ ਜ਼ਿਲ੍ਹੇ ‘ਚ ਚੈੱਕ ਪੋਸਟ ‘ਤੇ ਤਾਇਨਾਤ ਪਾਕਿਸਤਾਨੀ ਫੌਜੀਆਂ ‘ਤੇ ਹਮਲਾ ਕੀਤਾ।

ਇਕ ਅੱਤਵਾਦੀ ਵੀ ਮਾਰਿਆ ਗਿਆ, ਕਈ ਜ਼ਖਮੀ

ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਜਾਰੀ ਬਿਆਨ ਮੁਤਾਬਕ ਅੱਤਵਾਦੀਆਂ ਨੇ 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਇਹ ਹਮਲਾ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਗੋਲੀਬਾਰੀ ‘ਚ ਇਕ ਅੱਤਵਾਦੀ ਮਾਰਿਆ ਗਿਆ ਜਦਕਿ 10 ਜਵਾਨਾ ਦੀ ਮੌਤ ਹੋ ਗਏ।

ਇਸ ਹਮਲੇ ‘ਚ ਕਈ ਅੱਤਵਾਦੀ ਜ਼ਖਮੀ ਵੀ ਹੋਏ ਹਨ। ਤਿੰਨ ਅੱਤਵਾਦੀ ਗ੍ਰਿਫਤਾਰ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਤਿੰਨ ਅੱਤਵਾਦੀਆਂ ਨੂੰ ਫੜਿਆ ਗਿਆ ਹੈ। ਅੱਤਵਾਦੀਆਂ ਨੂੰ ਲੱਭਣ ਲਈ ਆਪਰੇਸ਼ਨ ਅਜੇ ਵੀ ਜਾਰੀ ਹੈ। ਪਾਕਿ ਅਖਬਾਰ DAN ਨੇ ISPR ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ਹਥਿਆਰਬੰਦ ਬਲ ਸਾਡੀ ਧਰਤੀ ਤੋਂ ਅੱਤਵਾਦੀਆਂ ਨੂੰ ਖਤਮ ਕਰਨ ਲਈ ਵਚਨਬੱਧ ਹਨ, ਭਾਵੇਂ ਕੋਈ ਵੀ ਕੀਮਤ ਕਿਉਂ ਨਾ ਹੋਵੇ।

Today Now News

RELATED ARTICLES
- Advertisment -

POPULAR POSTS