ਸੰਗਰੂਰ
ਸਰਕਾਰਾਂ ਵਲੋਂ ਕੋਰੋਨਾ ਨਾਮ ਦੀ ਬਿਮਾਰੀ ਤੋਂ ਜਿੱਥੇ ਦਹਿਸ਼ਤ ਫੈਲਾਈ ਜਾ ਰਹੀ ਹੈ, ਉੱਥੇ ਹੀ ਅੱਜ ਭਾਰਤ ਜਗਾਓ ਅੰਦੋਲਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਰੱਖ ਟੀਕਾਕਰਨ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ।
ਜਿਨ੍ਹਾਂ ਵਿੱਚ ਉਨ੍ਹਾਂ ਮਾਸਕ ਲਗਾਉਣ ਵਿੱਚ ਵਸੂਲ ਪੈਸਿਆਂ ਦੀ ਵਾਪਸੀ ਅਤੇ ਲੌਕਡਾਊਨ ਦੌਰਾਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਹਰਜਾਨਾ, ਵੈਕਸੀਨ ਕਾਰਨ ਮਰੇ ਜਾਂ ਪ੍ਰਚਾਰਤ ਕੋਏ ਬਿਮਾਰੀਆਂ ਲਈ ਹਰਜਾਨਾ, ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਟੀਕਾਕਰਨ ਸਬੰਧੀ ਧੱਕੇਸ਼ਾਹੀ ਬੰਦ ਹੋਵੇ।

ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਸਾਢੇ 700 ਕਿਸਾਨ ਹੋਏ ਸ਼ਹੀਦ ਦੀ ਮੁਆਵਜ਼ਾ ਅਤੇ ਹੋਰ ਕੋਰੋਨਾ ਦੇ ਨਾਂਅ ‘ਤੇ ਵਸੂਲੀ ਜਾ ਰਹੀ ਪੈਸਿਆਂ ਦੀ ਵਾਪਸੀ ਅਤੇ ਅਫੀਮ ਅਤੇ ਭੰਗ ਦੀ ਖੇਤੀ ਪੂਰੇ ਦੇਸ਼ ਵਿੱਚ ਲਾਗੂ ਕਰਨ ਲਈ ਇਕ ਕਾਨਫ਼ਰੰਸ ਕੀਤੀ, ਜਿਸ ਵਿਚ ਡਾ. ਰਵੀ ਆਜ਼ਾਦ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਵੀ ਆਜ਼ਾਦ ਨੇ ਦੱਸਿਆ ਸਾਡੀਆਂ ਸਰਕਾਰਾਂ ਵੱਲੋਂ ਲੋਕਾਂ ਵਿੱਚ ਕੋਰੋਨਾ ਦੇ ਨਾਂ ਦੀ ਦਹਿਸ਼ਤ ਫੈਲਾਈ ਜਾ ਰਹੀ ਹੈ।
ਜਿਸ ਨਾਲ ਆਮ ਜਨਤਾ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੱਚਿਆਂ ਦੀ ਪੜ੍ਹਾਈ ਵੀ ਬਹੁਤ ਜ਼ਿਆਦਾ ਖ਼ਰਾਬ ਹੋ ਰਹੀ।
ਉਨ੍ਹਾਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਗਰ ਜਲਦ ਹੀ ਸਕੂਲ ਨੂੰ ਨਹੀਂ ਕਬੂਲਿਆ ਜਾਂਦਾ ਤਾਂ ਇੱਕ ਵੱਡਾ ਐਕਸ਼ਨ ਵੀ ਲਿਆ ਜਾਵੇਗਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਨਾ ਖ਼ਰਾਬ ਹੋ ਸਕੇ।





