ਜਲੰਧਰ :

ਬੀਤੇ ਸਾਲ ਤੋਂ ਡੀਲਰ ਮਾਰਜ਼ਨ ਨਾ ਵਧਾਏ ਜਾਣ ਅਤੇ ਪ੍ਰਦੇਸ਼ ’ਚ ਪੈਟਰੋਲ ਡੀਜ਼ਲ ਦੀ ਵਿਕਰੀ ’ਤੇ ਵੈਟ ਦੀਆਂ ਉੱਚੀਆਂ ਦਰਾਂ ਦੇ ਵਿਰੋਧ ’ਚ ਪੰਜ ਵਜੇ ਪੈਟਰੋਲ ਪੰਪ ਬੰਦ ਕਰ ਦੇਣ ਦਾ ਐਲਾਨ ਕਰਨ ਵਾਲੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ, ਪੰਜਾਬ (ਪੀਪੀਡੀਏਪੀ) ਨੇ ਚਿਤਾਵਨੀ ਦਿੱਤੀ ਹੈ ਕਿ ਅਣਮਿੱਥੇ ਸਮੇਂ ਦਾ ਵੀ ਵਿਕੱਲਪ ਮੌਜੂਦ ਹੈ।
ਐਸੋਸੀਏਸ਼ਨ, ਪੰਜਾਬ (ਪੀਪੀਡੀਏਪੀ) ਨੇ ਕਿਹਾ ਕਿ, 7 ਨਵੰਬਰ ਤੋਂ ਪੰਜਾਬ ’ਚ ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤਕ ਹੀ ਖੁੱਲ੍ਹੇ ਰੱਖਣ ਦਾ ਐਲਾਨ ਕਰ ਚੁੱਕੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ, ਕੱਲ੍ਹ ਤੋਂ ਸ਼ਾਮ 5 ਵਜੇ ਤੋਂ ਬਾਅਦ ਕਿਸੇ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ।
ਐਸੋਸੀਏਸ਼ਨ ਨੇ ਕਿਹਾ ਕਿ, ਜੇਕਰ ਤੇਲ ਕੰਪਨੀਆਂ, ਤੇਲ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਪੰਜਾਬ ਸਰਕਾਰ ਨੇ ਪੈਟਰੋਲ ਪੰਪ ਸੰਚਾਲਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਫਿਰ ਤੇਲ ਦੀ ਵਿਕਰੀ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ।
ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੰਜਾਬ ਦੇ ਪੈਟਰੋਲ ਪੰਪ ਸੰਚਾਲਕ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕੁਝ ਪੈਟਰੋਲ ਪੰਪ ਸੰਚਾਲਕਾਂ ਨੇ ਆਤਮ-ਹੱਤਿਆਵਾਂ ਕਰ ਲਈਆਂਅਤੇ ਕੁਝ ਪੈਟਰੋਲ ਪੰਪ ਸੰਚਾਲਕ ਤਾਲਾਬੰਦੀ ਦਾ ਸ਼ਿਕਾਰ ਹੋ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਪੈਟਰੋਲ ਪੰਪ ਸੰਚਾਲਕ ਤੇਲ ਕੰਪਨੀਆਂ ਦੀ ਮਨਮਰਜ਼ੀ ਦੇ ਚੱਲਦਿਆਂ ਪਰੇਸ਼ਾਨ ਹਨ ਅਤੇ ਪੀਪੀਡੀਏਪੀ ਉਨ੍ਹਾਂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕਰਦੀ ਹੈ।
ਜੇਕਰ ਦੇਸ਼ ਦੀ ਕਿਸੀ ਵੀ ਰਾਜ ਐਸੋਸੀਏਸ਼ਨ ਵੱਲੋਂ ਕੋਈ ਹੜਤਾਲ ਜਾਂ ਵਿਰੋਧ ਕੀਤਾ ਜਾਂਦਾ ਹੈ, ਤਾਂ ਪੀਪੀਡੀਏਪੀ ਸਬੰਧਿਤ ਐਸੋਸੀਏਸ਼ਨ ਦਾ ਸਾਥ ਦੇਵੇਗੀ। ਉਨ੍ਹਾਂ ਨੇ ਕਿਹਾ ਕਿ 7 ਨਵੰਬਰ ਤੋਂ ਪੰਜਾਬ ’ਚ ਪੈਟਰੋਲ ਪੰਪ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤਕ ਹੀ ਖੁੱਲ੍ਹੇ ਰੱਖਣ ਦਾ ਐਲਾਨ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਮੰਗਾਂ ਨਾ ਮੰਨਣ ਦੀ ਸੂਰਤ ’ਚ 22 ਨਵੰਬਰ ਨੂੰ ਸੂਬੇ ਭਰ ’ਚ ਪੈਟਰੋਲ ਪੰਪ ਵੀ ਬੰਦ ਰੱਖੇ ਜਾ ਰਹੇ ਹਨ ਅਤੇ ਇਸ ਦਿਨ ਕਿਸੇ ਨੂੰ ਪੈਟਰੋਲ ਨਹੀਂ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਤੇਲ ਕੰਪਨੀਆਂ ਅਤੇ ਸਰਕਾਰ ਇਸ ਵਿਰੋਧ ਪ੍ਰਦਰਸ਼ਨ ਨੂੰ ਸਿਰਫ਼ 22 ਨਵੰਬਰ ਤਕ ਸੀਮਿਤ ਮਨ ਰਹੀ ਹੈ ਤਾਂ ਇਹ ਉਨ੍ਹਾਂ ਦੀ ਗਲ਼ਤ ਸੋਚ ਹੈ। ਪੀਪੀਡੀਏਪੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ’ਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਵੀ ਜਾ ਸਕਦੀ ਹੈ।






