17.4 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖ਼ਬਰ: ਕੈਪਟਨ ਨੇ ਕਿਹਾ, ਮੈਂ ਕਾਂਗਰਸ ‘ਚ ਨਹੀਂ ਰਹਾਂਗਾ!

ਵੱਡੀ ਖ਼ਬਰ: ਕੈਪਟਨ ਨੇ ਕਿਹਾ, ਮੈਂ ਕਾਂਗਰਸ ‘ਚ ਨਹੀਂ ਰਹਾਂਗਾ!

ਚੰਡੀਗੜ੍ਹ ਅੱਜ ਸ਼ਾਮ 5 ਵਜੇ ਕਾਂਗਰਸ ਪਾਰਟੀ ਪੰਜਾਬ ਦੀ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ।

ਕਾਂਗਰਸ ਹਾਈਕਮਾਨ ਦੁਆਰਾ ਲਏ ਜਾ ਰਹੇ ਸਖ਼ਤ ਫ਼ੈਸਲਿਆਂ ਤੋਂ ਬਾਅਦ ਅਤੇ ਵਿਧਾਇਕਾਂ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਸਾਹਮਣੇ ਆ ਰਿਹਾ ਹੈ ਕਿ, ਉਹ ਕਾਂਗਰਸ ਵਿੱਚ ਨਹੀਂ ਰਹੇਗਾ।

ਸੂਤਰ ਦੱਸ ਰਹੇ ਹਨ ਕਿ, ਕੈਪਟਨ ਦਾ ਮਨ ਖੱਟਾ ਹੋ ਗਿਆ ਹੈ ਅਤੇ ਉਹ ਕਹਿ ਰਿਹਾ ਹੈ ਕਿ,ਅਜਿਹੇ ਅਪਮਾਨ ਨਾਲ ਉਹਦਾ ਅਕਸ ਖ਼ਰਾਬ ਹੋ ਰਿਹਾ ਹੈ, ਜਿਸ ਕਾਰਨ ਉਹ ਹੁਣ ਕਾਂਗਰਸ ਵਿੱਚ ਰਹੇਗਾ ਹੀ ਨਹੀਂ।

ਦੂਜੇ ਪਾਸੇ ਕੈਪਟਨ ਨੇ ਆਪਣੇ ਅਪਮਾਨ ਦਾ ਮੁੱਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕੋਲ ਚੁੱਕਿਆ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ, ਜੇਕਰ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ, ਉਹ ਕਾਂਗਰਸ ਵੀ ਛੱਡ ਸਕਦੇ ਹਨ।

Today Now News

RELATED ARTICLES
- Advertisment -

POPULAR POSTS