ਬਠਿੰਡਾ : ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ (Union Minister Gajendra Shikhawat) ਨੇ ਕਿਹਾ ਕਿ ਬਠਿੰਡਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ (JPNadda) ਦਾ ਕਾਫ਼ਲਾ ਰੋਕਿਆ ਗਿਆ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਪੀਐੱਮ ਦੌਰੇ ਦੀ ਗਲਤੀ ਨੂੰ ਮੁੜ ਦੁਹਰਾਇਆ ਹੈ। ਬਠਿੰਡਾ ਵਿੱਚ ਜੇਪੀ ਨੱਢਾ ਦੇ ਕਾਫ਼ਲੇ ਨੂੰ ਰੋਕਿਆ ਗਿਆ ਹੈ।
ਇਸ ਘਟਨਾ ‘ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਸ ਨਿੰਦਣਯੋਗ ਕਾਰਵਾਈ ਦਾ ਨੋਟਿਸ ਲੈਣ ਲਈ ECI ਦਾ ਧੰਨਵਾਦ।






