16.8 C
Chandigarh

TODAY NOW NEWS

Friday, March 20, 2026
HomeBREAKING NEWSਮੁਹਾਲੀ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਤਰਨ ਤਾਰਨ ਤੋਂ ਦਾ ਰਹਿਣ ਵਾਲਾ...

ਮੁਹਾਲੀ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਤਰਨ ਤਾਰਨ ਤੋਂ ਦਾ ਰਹਿਣ ਵਾਲਾ ਨੌਜਵਾਨ ਹਿਰਾਸਤ ’ਚ

ਚੰਡੀਗੜ੍ਹ: ਮੁਹਾਲੀ ਧਮਾਕਾ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸੁਰੱਖਿਆ ਏਜੰਸੀ ਨੇ ਤਰਨ ਤਾਰਨ ਤੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਦਾ ਨਾਂ ਨਿਸ਼ਾਨ ਸਿੰਘ ਦੱਸਿਆ ਜਾ ਰਿਹਾ ਹੈ। ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਨਿਸ਼ਾਨ ਸਿੰਘ: ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਜਿਸ ਤੇ ਕਈ ਮਾਮਲੇ ਦਰਜ ਹਨ। ਮੁਹਾਲੀ ਧਮਾਕੇ ਵਿੱਚ ਨਿਸ਼ਾਨ ਸਿੰਘ ਦੀ ਸ਼ਮੂਲੀਅਤ ਆ ਰਹੀ ਹੈ ਜਿਸ ਤੋਂ ਸੁਰੱਖਿਆ ਏਜੰਸੀਆਂ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਨਿਸ਼ਾਨ ਸਿੰਘ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਹੈ। ਧਮਾਕਾ ਕਰਨ ਵਾਲਾ ਰਾਕੇਟ ਲਾਂਚਰ ਬਰਾਮਦ: ਮੁਹਾਲੀ ਧਮਾਕੇ ਵਿੱਚ ਜਾਂਚ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ, ਏਜੰਸੀਆਂ ਨੇ ਧਮਾਕਾ ਕਰਨ ਵਾਲੇ ਰਾਕੇਟ ਲਾਂਚਰ ਨੂੰ ਬਰਾਮਦ ਕਰ ਲਿਆ ਹੈ। ਇਹ ਬਰਾਮਦਗੀ ਰਾਧਾ ਸੁਆਮੀ ਸੰਤਸੰਗ ਘਰ ਸੈਕਟਰ 76-77 ਮੁਹਾਲੀ ਤੋਂ ਬਰਾਮਦ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਾਮਕਾ ਕਰਨ ਵਾਲਾ ਰਾਕੇਟ ਲਾਂਚਰ ਰਸ਼ੀਅਨ ਦੱਸਿਆ ਜਾ ਰਿਹਾ ਹੈ। ਖਾਲਿਸਤਾਨ ਨਾਲ ਦੱਸੇ ਜਾ ਰਹੇ ਹਨ ਸਬੰਧ: ਉਥੇ ਹੀ ਵੱਡਾ ਖੁਲਾਸਾ ਹੋਇਆ ਹੈ ਕੇ ਨਿਸ਼ਾਨ ਸਿੰਘ ਦੇ ਖਾਲਿਸਤਾਨ ਨਾਲ ਵੀ ਸਬੰਧੀ ਹੋ ਸਕਦੇ ਹਨ। ਇਸ ਸਬੰਧੀ ਖੂਫੀਆ ਏਜੰਸੀਆਂ ਜਾਂਚ ਕਰ ਰਹੀਆਂ ਹਨ ਤੇ ਨਿਸ਼ਾਨ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਰਿੰਦਾ ਨਾਲ ਜੁੜ ਰਹੇ ਨੇ ਮਾਮਲੇ ਦੇ ਤਾਰ: ਮੁਹਾਲੀ ਧਮਾਕਾ ਮਾਮਲੇ ਦੇ ਤਾਰ ਵੀ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਰਿੰਦ ਨਾਲ ਜੁੜ ਰਹੇ ਹਨ। ਹਰਵਿੰਦਰ ਰਿੰਦਾ ਲਗਾਤਾਰ ਦੇਸ਼ ਵਿਰੋਧੀ ਗਤੀਵਿਧੀਆ ਕਰ ਰਿਹਾ ਹੈ। ਦੱਸ ਦਈਏ ਕਿ ਕਰਨਾਲ ਤੋਂ ਮਿਲੇ ਹਥਿਆਰਾਂ ਨਾਲ ਵੀ ਰਿੰਦਾ ਦੇ ਤਾਰ ਜੁੜ ਰਹੇ ਸਨ।]

Today Now News

RELATED ARTICLES
- Advertisment -

POPULAR POSTS