17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵੱਡੀ ਖ਼ਬਰ; ਭਿਆਨਕ ਸੜਕ ਹਾਦਸੇ ‘ਚ 19 ਲੋਕਾਂ ਦੀ ਮੌਤ, 25 ਗੰਭੀਰ...

ਵੱਡੀ ਖ਼ਬਰ; ਭਿਆਨਕ ਸੜਕ ਹਾਦਸੇ ‘ਚ 19 ਲੋਕਾਂ ਦੀ ਮੌਤ, 25 ਗੰਭੀਰ ਜ਼ਖਮੀ

ਉੱਤਰ ਪ੍ਰਦੇਸ਼/ਦਿੱਲੀ 28 ਜੁਲਾਈ (ਬਿਊਰੋ) ਯੂਪੀ ਦੇ ਬਾਰਾਂਬੰਕੀ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜਦੋਂਕਿ 25 ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਦੇ ਨਾਲ ਭਰੀ ਬੱਸ ਪੰਜਾਬ ਤੋਂ ਬਿਹਾਰ ਵੱਲ ਨੂੰ ਜਾ ਰਹੀ ਸੀ, ਪਰ ਬਾਰਾਂਬੰਕੀ ਕੋਲ ਰਸਤੇ ਵਿਚ ਬੱਸ ਖਰਾਬ ਹੋ ਗਈ।

ਬੱਸ ਡਰਾਈਵਰ ਨੇ ਬੱਸ ਨੂੰ ਸੜਕ ਕੰਡੇ ਖੜਾ ਕਰ ਦਿੱਤਾ ਅਤੇ ਬੱਸ ਵਿੱਚ ਬੈਠੇ ਮਜਦੂਰ ਬੱਸ ਦੇ ਆਸੇ ਪਾਸੇ ਸੌਂ ਗਏ। ਇਸੇ ਦੌਰਾਨ ਹੀ ਪਿੱਛੋਂ ਇਕ ਟਰੱਕ ਨੇ ਤੇਜ਼ ਰਫ਼ਤਾਰ ਨਾਲ ਖੜੀ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਟੱਕਰ ਨਾਲ ਸੁੱਤੇ ਪਏ 19 ਮਜ਼ਦੂਰਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ 25 ਤੋਂ ਵੱਧ ਮਜ਼ਦੂਰ ਗੰਭੀਰ ਰੂਪ ਵਿਚ ਜਖਮੀ ਹੋ ਗਏ।

ਕੁੱਝ ਮਜ਼ਦੂਰਾਂ ਨੇ ਦੱਸਿਆ ਕਿ, ਸਾਨੂੰ ਕੀ ਪਤਾ ਸੀ ਕਿ ਸਾਡੇ ਸਾਥੀਆਂ ਦੀ ਮੌਤ ਇਸ ਤਰ੍ਹਾਂ ਹੋ ਜਾਵੇਗੀ। ਅਸੀਂ ਮਿਹਨਤ ਮਜ਼ਦੂਰੀ ਕਰਕੇ ਪੰਜਾਬ ਤੋਂ ਆਪਣੇ ਘਰਾਂ ਨੂੰ ਜਾ ਰਹੇ ਸਾਂ, ਪਰ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਦੂਜੇ ਪਾਸੇ ਖ਼ਬਰ ਲਿਖੇ ਜਾਣ ਤੱਕ ਸਬੰਧਤ ਥਾਣੇ ਦੀ ਪੁਲਿਸ ਮੌਕੇ ਉੱਤੇ ਪੁੱਜ ਗਈ ਸੀ ਅਤੇ ਬਣਦੀ ਕਾਰਵਾਈ ਕਰ ਰਹੀ ਸੀ।

Today Now News

RELATED ARTICLES
- Advertisment -

POPULAR POSTS