17.4 C
Chandigarh

TODAY NOW NEWS

Friday, March 20, 2026
HomeBREAKING NEWSBig Breaking- ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਮਾਣਹਾਨੀ ਦਾ ਕੇਸ ਦਰਜ

Big Breaking- ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਮਾਣਹਾਨੀ ਦਾ ਕੇਸ ਦਰਜ

ਚੰਡੀਗੜ੍ਹ

ਪਿਛਲੇ ਸਾਲ ਦਸੰਬਰ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੁਲਤਾਨਪੁਰ ਲੋਧੀ (Sultanpur Lodhi) ’ਚ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ (Navtej Singh Cheema) ਲਈ ਚੋਣ ਰੈਲੀ ਦੌਰਾਨ ਪੰਜਾਬ ਪੁਲਿਸ (Punjab Police) ਦਾ ਮਜ਼ਾਕ ਉਡਾਇਆ ਸੀ।ਇਸ ਮੁੱਦੇ ’ਤੇ ਚੰਡੀਗਡ਼੍ਹ ਪੁਲਿਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ (DSP Dilsher Singh Chandel) ਨੇ ਸਿੱਧੂ ਦੇ ਬਿਆਨਾਂ ਦਾ ਖੰਡਨ ਕੀਤਾ ਸੀ। ਹੁਣ ਇਸ ਮਾਮਲੇ ’ਚ ਸ਼ੁੱਕਰਵਾਰ ਨੂੰ ਡੀਐੱਸਪੀ ਚੰਦੇਲ ਨੇ ਸਿੱਧੂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਹੈ।

ਸ਼ੁੱਕਰਵਾਰ ਨੂੰ ਉਨ੍ਹਾਂ ਚੰਡੀਗਡ਼੍ਹ ’ਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਇੰਦਰ ਸਿੰਘ ਦੀ ਅਦਾਲਤ ’ਚ ਸਿੱਧੂ ਖ਼ਿਲਾਫ਼ ਕੇਸ ਦਰਜ ਕਰਵਾਇਆ, ਜਿਸ ’ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਸਿੱਧੂ ਨੇ ਦੋ ਮਹੀਨੇ ਪਹਿਲਾਂ ਇਕ ਚੋਣ ਰੈਲੀ ਦੌਰਾਨ ਪੰਜਾਬ ਪੁਲਿਸ ਖ਼ਿਲਾਫ਼ ਵਿਵਾਦਤ ਬਿਆਨ ਦਿੱਤਾ ਸੀ।ਜਿਸ ’ਤੇ ਪਿਛਲੇ ਮਹੀਨੇ ਡੀਐੱਸਪੀ ਚੰਦੇਲ ਨੇ ਸਿੱਧੂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਤੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ ਸੀ। ਸਿੱਧੂ ਵੱਲੋਂ ਇਸ ਨੋਟਿਸ ਦਾ ਕੋਈ ਜਵਾਬ ਨਾ ਆਉਣ ’ਤੇ ਉਨ੍ਹਾਂ ਅਦਾਲਤ ’ਚ ਕੇਸ ਦਰਜ ਕਰਵਾ ਦਿੱਤਾ। ਚੰਦੇਲ ਨੇ ਸਿੱਧੂ ਖ਼ਿਲਾਫ਼ ਮਾਣਹਾਨੀ ਦਾ ਕੇਸ ਚਲਾਏ ਜਾਣ ਅਤੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਚੰਦੇਲ ਵੱਲੋਂ ਐਡਵੋਕੇਟ ਡਾ. ਸੂਰਜਪ੍ਰਕਾਸ਼ ਨੇ ਕੇਸ ਫਾਈਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੰਦੇਲ ਦਾ ਤਰਕ ਹੈ ਕਿ ਸਿੱਧੂ ਦੇ ਬਿਆਨ ਨਾਲ ਪੂਰੀ ਦੁਨੀਆ ’ਚ ਇਹ ਸੰਦੇਸ਼ ਜਾ ਰਿਹਾ ਹੈ ਕਿ ਭਾਰਤੀ ਫੋਰਸ ਬੇਹੱਦ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਦੇਸ਼ ਦੀ ਫ਼ੌਜ ਦਾ ਮਨੋਬਲ ਘਟਦਾ ਹੈ।

ਇਹ ਮਾਮਲਾ 18 ਦਸੰਬਰ, 2021 ਨੂੰ ਸਿੱਧੂ ਵੱਲੋਂ ਸੁਲਤਾਨਪੁਰ ਲੋਧੀ ’ਚ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਲਈ ਚੋਣ ਰੈਲੀ ਦਾ ਸੀ ਜਿਸ ’ਚ ਸਿੱਧੂ ਨੇ ਪੰਜਾਬ ਪੁਲਿਸ ਦਾ ਮਜ਼ਾਕ ਉਡਾਇਆ ਸੀ ਤੇ ਕਿਹਾ ਸੀ ਕਿ ਇਹ ਆਗੂ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ ਹੈ।

ਡੀਐੱਸਪੀ ਚੰਦੇਲ ਨੇ ਸਿੱਧੂ ਦੇ ਇਸ ਬਿਆਨ ਨੂੰ ਬੇਹੱਦ ਇਤਰਾਜ਼ਯੋਗ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਦੇਸ਼ ਦੀ ਪੁਲਿਸ ਇੰਨੀ ਕਮਜ਼ੋਰ ਹੈ ਕਿ ਇਕ ਐੱਮਐੱਲਏ ਉਮੀਦਵਾਰ ਤੋਂ ਡਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਭਾਸ਼ਣ ਦਿੰਦੇ ਸਮੇਂ ਜ਼ਿੰਮੇਵਾਰ ਹੋਣਾ ਚਾਹੀਦਾ ਹੈ।

Today Now News

RELATED ARTICLES
- Advertisment -

POPULAR POSTS