
ਬਰਨਾਲਾ 12, ਅਗਸਤ /ਕਰਨਪ੍ਰੀਤ ਧੰਦਰਾਲ /-ਪਿਛਲੇ 40 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਤੇ 5 ਵਾਰ ਜਿੱਤੇ ਐਮ ਸੀ ਪਰਿਵਾਰ ਵਲੋਂ ਕਾਂਗਰਸ ਦੇ ਵਾਈਸ ਪ੍ਰਧਾਨ ਕੇਵਲ ਢਿੱਲੋਂ ਦੀ ਰਹਿਨੁਮਾਈ ਸਦਕਾ ਕਾਂਗਰਸ ਦਾ ਪੰਜਾ ਫੜਿਆ ਜਿਨ੍ਹਾਂ ਨੂੰ ਚੰਡੀਗੜ੍ਹ ਢਿੱਲੋਂ ਰਿਹਾਇਸ਼ ਤੇ ਕੇਵਲ ਢਿੱਲੋਂ ਨੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ! ਜਿਕਰਜੋਗ ਹੈ ਕਿ ਵਾਰਡ ਨੰਬਰ 7 ਤੋ ਮੌਜੂਦਾ ਕੌਸਲਰ ਸ. ਸੁਖਪਾਲ ਸਿੰਘ ਰੁਪਣਾ ਆਪਣੇ ਸਾਥੀਆ ਸ. ਗੁਲਜ਼ਾਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ, ਸ. ਬਲਜਿੰਦਰ ਸਿੰਘ ਟੀਟੂ, ਪਵਨ ਕੁਮਾਰ ਖੁਰਾਣਾ ਪ੍ਰੋਪਰਟੀ ਡੀਲਰ, ਕਰਮਜੀਤ ਸਿੰਘ ਧਨੋਲੇ ਵਾਲੇ,ਗੁਰਮੀਤ ਸਿੰਘ,ਸੁਖਚੈਨ ਸਿੰਘ, ਪਰਵਿੰਦਰ ਸਿੰਘ, ਜਸਵਿੰਦਰ ਸਿੰਘ,ਕੁਲਦੀਪ ਸਿੰਘ ਟਰਾਂਸਪੋਰਟਰ ਇੰਚਾਰਜ ਐਮ ਟੀ ਐਸ ਬੱਸ ਸਰਵਿਸ, ਕਮਲ, ਹਰਜਿੰਦਰ ਸਿੰਘ,ਗੁਰਵਿੰਦਰ ਲਾਡੀ,ਸਰਬੀ ਸਿੰਘ ਨਾਲ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ ਹੋਏ । ਕੇਵਲ ਢਿੱਲੋਂ ਨੇ ਕਿਹਾ ਕਿ ਅਕਾਲੀਦਲ ਤੋਂ ਅੱਕੇ ਅਜਿਹੇ ਅਕਾਲੀਆਂ ਦਾ ਕਾਂਗਰਸ ਚ ਆਉਣਾ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਜਿੱਤ ਦਾ ਸੁਭ ਸਗੁਨ ਹੈ ਤੇ ਪਾਰਟੀ ਚ ਜੀ ਆਇਆਂ ਕਹਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਕ ਸਮੁੰਦਰ ਪਾਰਟੀ ਹੈ ਜਿੱਥੇ ਸਬ ਨੂੰ ਬੰਦਾ ਮਾਣ ਸਤਿਕਾਰ ਬਰਾਬਰ ਮਿਲਦਾ ਹੈ! ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਮਨਵਾਸੀਆ, ਕਾਂਗਰਸੀ ਆਗੂ ਧਰਮਿੰਦਰ ਸਿੰਘ ਘੜੀਆ ਵਾਲੇ, ਜੱਗਾ ਸਿੰਘ ਮਾਨ ਆਦਿ ਹਾਜ਼ਰ ਸਨ।






