
ਬਰਨਾਲਾ,14 ,ਅਗਸਤ / ਕਰਨਪ੍ਰੀਤ ਧੰਦਰਾਲ -/-ਵਿਧਾਨ ਸਭਾ ਚੋਣਾਂ 2022 ਦੀ ਆਮਦ ਤੋਂ ਪਹਿਲਾਂ ਹੀ ਕਾਂਗਰਸ ਦੀ ਤਕੜੀ ਮਜਬੂਤੀ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਕਾਗਰਸ ਪਾਰਟੀ ਦੇ ਵਾਈਸ ਪ੍ਹਧਾਨ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਪ੍ਹਮੁੱਖ ਆਗੂ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਪਾਰਟੀਆਂ ਛੱਡ 150 ਵਿਅਕਤੀ ਕਾਂਗਰਸ ਚ ਹੋਏ ਸ਼ਾਮਿਲ ! ਅਕਾਲੀ ਦਲ ਅਤੇ ਆਪ ਛੱਡ ਕਾਂਗਰਸ ਚ ਹੋਏ ਸ਼ਾਮਿਲ ਹੋਏ ਜਿਨ੍ਹਾਂ ਨੇ ਕਾਂਗਰਸ ਦੇ ਪੰਜੇ ਨਾਲ ਹੱਥ ਮਿਲਾ ਲਿਆ ਜਿੰਨ੍ਹਾਂ ਨੂੰ ਕਾਂਗਰਸੀ ਨਿਸ਼ਾਨ ਸਿਰੋਪਾੳ ਪਾ ਕੇ ਕੇਵਲ ਢਿੱਲੋਂ ਨੇਂ ਪਾਰਟੀ ਚ ਸ਼ਾਮਿਲ ਕੀਤਾ। ਇਸ ਮੋਕੇ ਜੁੜੇ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਵਲ ਢਿੱਲੋਂ ਨੇਂ ਕਿਹਾ ਕਿ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਸਦਕਾ ਅਕਾਲੀ ਦਲ ਦੀ ਪੁੱਠੀ ਗਿਣਤੀ ਸੁਰੂ ਹੋ ਚੁੱਕੀ ਹੈ ਤੇ 2022 ਤੱਕ ਅਕਾਲੀ ਦਲ ਖਾਲੀ-ਦਲ ਤੇ ਆਪ ਬਿੱਲਕੁੱਲ ਸਾਫ ਹੋ ਜਾਵੇਗਾ ਕਿਉਂ ਕਿ ਕਾਂਗਰਸ ਪਾਰਟੀ ਹੀ ਪਾਰਟੀ ਦੇ ਆਗੂਆਂ ਵਰਕਰਾਂ ਨੂੰ ਮਾਣ ਸਨਮਾਨ ਦੇਣ ਚ ਸਦਾ ਮੋਹਰੀ ਰਹੀ ਹੈ ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਗੱਲਾਂ ਚ ਨਹੀ ਕੰਮ ਕਰਵਾਉਣ ਚ ਵਿਸਸ਼ਵਾ ਰੱਖਦਾ ਹੈ ਸਬਨਾਂ ਦੇ ਸਹਿਜੋਗ ਸਦਕਾ ਸਾਡਾ ਬਰਨਾਲਾ ਸਮਾਰਟ ਸਿਟੀ ਚ ਸ਼ਾਮਿਲ ਹੋ ਚੱਕਾ ਹੈ। ਸ਼ਾਮਿਲ ਹੋਏ ਵਿਅਕਤੀਆਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀਆਂ ਵਿਕਾਸ ਨੀਤੀਆਂ ਤੋਂ ਪ੍ਹਭਾਵਿਤ ਹੋ ਕੇ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਚ ਆਏ ਹਾਂ ਕੇਵਲ ਢਿੱਲੋਂ ਨੂੰ ਜਿਤਾ ਉਣ ਚ ਦਿਨ ਰਾਤ ਇੱਕ ਕਰ ਦਿਆਂਗੇ ! ਅਗਾਮੀ 2022 ਚ ਕੇਵਲ ਢਿੱਲੋਂ ਜਿੱਤ ਕੇ ਕੈਬਨਿਟ ਮੰਤਰੀ ਬਣਨਗੇ! ਕਾਂਗਰਸੀ ਆਗੂ ਧਰਮਿੰਦਰ ਘੜੀਆਂ ਵਾਲਾ ਤੇ ਨਰਿੰਦਰ ਨੀਟਾ ਵਾਈਸ ਪ੍ਰਧਾਨ ਨਗਰ ਕੌਂਸਲ ਦੀ ਮੇਹਨਤ ਸਦਕਾ ਪਾਰਟੀ ਚ ਸ਼ਾਮਿਲ ਹੋਏ ਪਵਨ ਕੁਮਾਰ,ਮਲਕੀਤ ਸਿੰਘ ਅਮਨਦੀਪ ਸਿੰਘ , ਗੌਰਵ ਗਰਗ ,ਬੋਬੀ ਸਿੰਘ ਮਨਦੀਪ ਸਿੰਘ ,ਦਵਿੰਦਰਪਾਲ ਸਿੰਘ ,ਲਲਿਤ ਕੁਮਾਰ ,ਕਰਨੈਲ ਸਿੰਘ ਕੁਲਦੀਪ ਸਿੰਘ ,ਪਰਮਿੰਦਰ ਸਿੰਘ ,ਹਰਵਿੰਦਰ ਮਾਨ ਤਰਨਵੀਰ ਸੇਖਾ ਸੁਰਿੰਦਰ ਸਹਿਗਲ ,ਹਰਜੀਤ ਸਿੰਘ ,ਜਗਜੀਤ ਸਿੰਘ ,ਪ੍ਰਦੀਪ ਕੁਮਾਰ , ਪਵਨ ਕੁਮਾਰ ਕਮਲ ਖਿਪਲ ,ਅਮਨਦੀਪ ਸਿੰਘ ਠੇਕੇਦਾਰ ਜੰਗ ਸਿੰਘ,ਰਾਜਿਨਂਦਰ ਸਿੰਘ ਦਵਿੰਦਰ ਕੁਮਾਰ ,ਗੁਰਮੀਤ ਸਿੰਘ ,ਰਵੀ ਕੁਮਾਰ , ਰਨਪਾਲ ਸਿੰਘ , ਅਸ਼ਵਨੀ ਕੁਮਾਰ ਨੇਂ ਕਿਹਾ ਕਿ ਅਕਾਲੀ ਦਲ ਤੇ ਆਪ ਇਕ ਡੁਬਦਾ ਜਹਾਜ ਬਣ ਚੁੱਕੇ ਹਨ ਅਸੀਂ ਕੇਵਲ ਸਿੰਘ ਢਿੱਲੋਂ ਦੀਆਂ ਵਿਕਾਸ ਨੀਤੀਆਂ ਤੋਂ ਪ੍ਹਭਾਵਿਤ ਹੋ ਕੇ ਕਾਂਗਰਸ ਪਾਰਟੀ ਚ ਆਏ ਹਾਂ ਤੇ ਚ ਕੇਵਲ ਢਿੱਲੋਂ ਨੂੰ ਜਿਤਾਉਣ ਚ ਦਿਨ ਰਾਤ ਇੱਕ ਕਰ ਦਿਆਂਗੇ।






