17.4 C
Chandigarh

TODAY NOW NEWS

Friday, March 20, 2026
Homeਪੰਜਾਬਖੰਨਾ / ਸਮਰਾਲਾਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ; ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ; ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਖੰਨਾ :ਆਮ ਆਦਮੀ ਪਾਰਟੀ ਤੋਂ ਖੰਨਾ ਹਲਕੇ ਦੇ ਵੱਡੇ ਅਹੁਦਿਆਂ ਤੇ ਬੈਠੇ ਆਗੂਆਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ।

ਅੱਜ ਆਪ ਦੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਗਗਨਦੀਪ ਸਿੰਘ ਚੀਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਯੂਥ ਪ੍ਰਧਾਨ ਮੀਤ ਹੇਅਰ ਨੂੰ ਭੇਜ ਦਿੱਤਾ।

ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਆਪ ਦੇ ਸਾਬਕਾ ਇੰਚਾਰਜ਼ ਅਨਿਲ ਦੱਤ ਫੱਲੀ ਨੇ ਪਾਰਟੀ ਨੀਤੀਆਂ ਤੋਂ ਨਰਾਜ਼ ਹੋ ਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ।

ਉਸ ਉਪਰੰਤ ਚੀਮਾ ਦੇ ਅਸਤੀਫੇ ਨਾਲ ਆਪ ਨੂੰ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਉਹ ਪਾਰਟੀ ਦੇ ਇਕ ਮਿਹਨਤੀ ਆਗੂ ਸਨ, ਜੋ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਤੇ ਵਧੀਆ ਸੇਵਾਵਾਂ ਦੇ ਰਹੇ ਹਨ।

ਇਸ ਮੌਕੇ ਚੀਮਾ ਨੇ ਕਿਹਾ ਕਿ ਪਾਰਟੀ ਵਿਚ ਮਿਹਨਤੀ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ।

ਚਾਪਲੂਸ ਕਿਸਮ ਦੇ ਲੋਕਾਂ ਦੀ ਭਰਮਾਰ ਹੋ ਗਈ ਹੈ, ਜੋ ਪਾਰਟੀ ਹਾਈਕਮਾਂਡ ਤੱਕ ਸਹੀ ਜਾਣਕਾਰੀ ਨਹੀਂ ਪੁੱਜਣ ਦੇ ਰਹੇ।

ਜਿਸ ਕਾਰਨ ਅਜਿਹੇ ਮਾਹੌਲ ਵਿਚ ਰਹਿ ਕੇ ਕੰਮ ਕਰਨਾ ਬਹੁਤ ਔਖਾ ਹੈ। ਉਹ ਜਲਦ ਹੀ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ।

Today Now News

RELATED ARTICLES
- Advertisment -

POPULAR POSTS