ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਲੋਕ ਹਿੱਤ ਹੋਣ ਕਾਰਣ ਧੜਾਧੜ ਜੁੜ ਰਿਹਾ ਯੂਥ ਕੇਵਲ ਸਿੰਘ ਢਿੱਲੋਂ।

ਬਰਨਾਲਾ ( ਕਰਨਪਰੀਤ ਧੰਦਰਾਲ ) : ਹਲਕਾ ਬਰਨਾਲਾ ਤੋ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਇੰਦਰਜੀਤ ਸਿੰਘ ਬੱਬੂ ਆਪਣੇ ਸੈਕੜੇਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਏ।
ਪਾਰਟੀ ਛੱਡਣ ਦੇ ਕਈ ਕਾਰ ਣ ਦੱਸਦਿਆਂ ਯੂਥ ਆਗੂ ਇੰਦਰਜੀਤ ਸਿੰਘ ਬੱਬੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵਰਕਰਾਂ ਪ੍ਰਤੀ ਗਲਤ ਨੀਤੀਆਂ ਕਾਰਨ ਪਾਰਟੀ ਛੱਡਣ ਦਾ ਫੈਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚ ਵਰਕਰਾਂ ਦੀ ਸੁਣਵਾਈ ਨਾ ਹੋਣ ਕਾਰਨ ਪਾਰਟੀ ਆਪਣਾਂ ਆਧਾਰ ਬਿਲਕੁੱਲ ਖ਼ਤਮ ਕਰ ਚੁੱਕੀ ਹੈ ਤੇ ਪਾਰਟੀ ਵਿੱਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ ਜਿਸ ਕਾਰਨ ਅੱਜ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਵਿਕਾਸ ਪੁਰਸ ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਹਲਕਾ ਬਰਨਾਲਾ ਵਿੱਚ ਕਰਵਾਏ ਗਏ ਰਿਕਾਰਡ ਤੋੜ ਕੰਮਾਂ ਤੋ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਣੇ ਸ਼ਾਥੀਆ ਸਮੇਤ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੋਕੇ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਲੋਕ ਹਿੱਤ ਹੋਣ ਕਾਰਣ ਧੜਾਧੜ ਜੁੜ ਰਿਹਾ ਯੂਥ ਜਿਸ ਨੂੰ ਕੈਪਟਨ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਵਾਅਦਿਆਂ ਦੀ ਜਾਣਕਾਰੀ ਹੈ ਤੇ ਉਹ ਜਾਣਦੇ ਹਨ ਕਿ ਘਰ ਚਲਾਉਣ ਲਈ ਰੁਜਗਾਰ ਤੇ ਸੁਰੱਖਿਅਤ ਭਵਿੱਖ ਸਿਰਫ ਦੇ ਹੱਥਾਂ ਵਿੱਚ ਮਹਿਫੂਜ ਹੈ ਮੈਂ ਦਿਲੋਂ ਸਵਾਗਤ ਕਰਦਿਆਂ ਬਚਨਵੱਧ ਹਾਂ ਸਭ ਨੂੰ ਬਰਾਬਰ ਮਾਣ ਸਤਿਕਾਰ ਮਿਲੇਗਾ। ਇਸ ਮੋਕੇ ਸ਼ੀਨੀਅਰ ਯੂਥ ਆਂਗੂ ਲਖਵੀਰ ਸਿੰਘ, ਤੇਜੀ, ਜੋਨੀ, ਸੁਖਪ੍ਰੀਤ ਸਿੰਘ, ਲੱਕੀ, ਪਵਨ, ਲੱਖਾ, ਕਾਲਾ, ਸੁਖਦੀਪ, ਸੁਖਵਿੰਦਰ, ਲਾਡੀ, ਪਰਦੀਪ, ਦੀਪਾ, ਰਾਜੂ, ਨਵਦੀਪ, ਹਨੀ, ਗੁਰਪ੍ਰੀਤ, ਜੱਸੀ, ਬਲਰਾਜ, ਸਤਵੰਤ, ਗਗਨਦੀਪ ਆਦਿ ਆਮ ਆਦਮੀ ਪਾਰਟੀ ਛੱਡਕੇ ਕਾਂਗਰਸ ਪਾਰਟੀ ਵਿੱਚ ਸਵਾਗਤ ਕੀਤਾ ਗਿਆ । ਇਸ ਮੋਕੇ ਸ. ਕੇਵਲ ਸਿੰਘ ਢਿੱਲੋਂ ਵੱਲੋਂ ਉਹਨਾਂ ਦੇ ਟੀਮ ਮੈਂਬਰ ਸੈਕਟਰੀ ਦੀਪ ਸੰਘੇੜਾ, ਹੈਪੀ ਢਿੱਲੋਂ, ਵਰਿੰਦਰਜੀਤ ਸਿੰਘ ਬਰਾੜ, ਹਰਦੀਪ ਜਾਗਲ, ਗੁਰਜਿੰਦਰ ਸਿੰਘ ਪੱਪੀ, ਤਕਵਿੰਦਰ ਸਿੰਘ ਸਰਪੰਚ ਦੀਪਗੜ੍ਹ, ਡਾ.ਕਰਨੈਲ ਸਿੰਘ, ਮਨਜੀਤ ਸਿੰਘ ਹਾਜਰ ਸਨ






