17.4 C
Chandigarh

TODAY NOW NEWS

Friday, March 20, 2026
HomeBREAKING NEWSਰਾਸ਼ਟਰਪਤੀ ਬਾਈਡਨ ਵੱਲੋਂ ਸੋਮਾਲੀਆ ਵਿਚ ਮੁੜ ਸੈਨਿਕ ਤਾਇਨਾਤ ਕੀਤੇ ਜਾਣ ਨੂੰ ਹਰੀ...

ਰਾਸ਼ਟਰਪਤੀ ਬਾਈਡਨ ਵੱਲੋਂ ਸੋਮਾਲੀਆ ਵਿਚ ਮੁੜ ਸੈਨਿਕ ਤਾਇਨਾਤ ਕੀਤੇ ਜਾਣ ਨੂੰ ਹਰੀ ਝੰਡੀ * ਸਾਬਕਾ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਉਲਟਾਇਆ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਜੋਇ ਬਾਈਡਨ ਨੇ ਪੈਂਟਾਗਨ ਦੀ ਬੇਨਤੀ ਸਵਿਕਾਰ ਕਰਦਿਆਂ ਸੋਮਾਲੀਆ ਵਿਚ ਮੁੜ ਅਮਰੀਕੀ ਫੌਜੀ ਤਾਇਨਾਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬਾਈਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਹ ਕਦਮ ਅਲ-ਸ਼ਬਾਬ ਗਰੁੱਪ ਦੇ ਅੱਤਿਵਾਦੀਆਂ ਨੂੰ ਨੱਥ ਪਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ਵਿਚ ਸੋਮਾਲੀਆ ਵਿਚੋਂ ਅਮਰੀਕੀ ਫੌਜੀ ਵਾਪਿਸ ਬੁਲਾ ਲਏ ਸਨ ਜਿਸ ਫੈਸਲੇ ਨੂੰ ਬਾਈਡਨ ਨੇ ਉਲਟਾ ਦਿੱਤਾ ਹੈ। ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਮਾਲੀਆ ਸਰਕਾਰ ਦੀ ਸਲਾਹ ਨਾਲ ਅਮਰੀਕੀ ਫੌਜੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਰੰਭ ਵਿਚ 500 ਦੇ ਕਰੀਬ ਫੌਜੀ ਤਾਇਨਾਤ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਫੌਜੀ ਵਾਪਿਸ ਬੁਲਾਉਣ ਦੀ ਫੈਸਲਾ ਅਚਾਨਕ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਅਲ-ਸ਼ਬਾਬ ਅੱਤਿਵਾਦੀ ਸੰਗਠਨ ਮਜ਼ਬੂਤ ਹੋਇਆ ਹੈ ਜਿਸ ਤੋਂ ਅਮਰੀਕੀਆਂ ਨੂੰ ਖਤਰਾ ਹੈ। ਇਸ ਸੰਗਠਨ ਵਿਚ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰਥਾ ਹੈ। ਇਹ ਸੰਗਠਨ ਹਾਲ ਹੀ ਦੇ ਸਾਲਾਂ ਦੌਰਾਨ ਪੂਰਬੀ ਅਫਰੀਕਾ ਵਿਚ ਦਰਜ਼ਨ ਤੋਂ ਵਧ ਅਮਰੀਕੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਇਸ ਗਰੁੱਪ ਨੇ 2020 ਦੇ ਸ਼ੁਰੂ ਵਿਚ ਕੀਨੀਆ ਵਿਚ ਇਕ ਫੌਜੀ ਟਿਕਾਣੇ ‘ਤੇ 3 ਅਮਰੀਕੀਆਂ ਦੀ ਹੱਤਿਆ ਕੀਤੀ ਸੀ।

Today Now News

RELATED ARTICLES
- Advertisment -

POPULAR POSTS