16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੈਨ ਇੰਡੀਆ ਕੰਪੇਨ ਮੁਹਿੰਮ ਤਹਿਤ ਸਾਇਕਲ ਰੈਲੀ ਦਾ ਕੀਤਾ ਆਯੋਜਨ

ਪੈਨ ਇੰਡੀਆ ਕੰਪੇਨ ਮੁਹਿੰਮ ਤਹਿਤ ਸਾਇਕਲ ਰੈਲੀ ਦਾ ਕੀਤਾ ਆਯੋਜਨ

ਮਾਨਸਾ, 09 ਨਵੰਬਰ {ਗੁਰਜੰਟ ਸਿੰਘ ਬਾਜੇਵਾਲੀਆ} ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਨੇ ਦੱਸਿਆ ਕਿ ਪੈਨ ਇੰਡੀਆ ਕੰਪੇਨ ਮੁਹਿੰਮ ਤਹਿਤ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਨਸਾ ਅਤੇ ਬੁਢਲਾਡਾ ਵਿਚ ਸਾਇਕਲ ਰੈਲੀਆਂ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਜੂਡੀਸ਼ੀਅਲ ਕੋਰਟ ਕੰਪਲੈਕਸ ਤੋਂ ਲੈ ਕੇ ਬੱਸ ਸਟੈਂਡ ਹੁੰਦੀ ਹੋਈ ਤਿੰਨ ਕੋਨੀ ਮਾਨਸਾ ਜਾ ਕੇ ਸਮਾਪਤ ਹੋਈ ਅਤੇ ਬੁਢਲਾਡਾ ਸਾਇਕਲ ਰੈਲੀ ਦੀ ਅਗਵਾਈ ਸਬ-ਡਵੀਜਨਲ ਜੂਡੀਸ਼ੀਅਲ ਮੈਜੀਸਟ੍ਰੇਟ ਸ਼੍ਰੀ ਪੰਕਜ ਵਰਮਾ ਅਤੇ ਸ਼੍ਰੀ ਅਮਰਜੀਤ ਸਿੰਘ ਨੇ ਕੀਤੀ ਜੋ ਬੁਢਲਾਡਾ ਕੋਰਟ ਕੰਪਲੈਕਸ ਤੋਂ ਲੈ ਕੇ ਗੁਰੂ ਨਾਨਕ ਕਾਲਜ ਬੁਢਲਾਡਾ ਜਾ ਕੇ ਸਮਾਪਤ ਹੋਈ।
ਉਨ੍ਹਾਂ ਦੱਸਿਆ ਕਿ ਇਹਨਾਂ ਸਾਇਕਲ ਰੈਲੀਆਂ ਦਾ ਮਨੋਰਥ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਂਆਂ ਸਕੀਮਾਂ ਦਾ ਪ੍ਰਚਾਰ ਕਰਨਾ ਅਤੇ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਂ ਸੇਵਾਵਾਂ ਦਾ ਲਾਭ ਗਰੀਬ ਵਰਗ ਨੂੰ ਦੇਣਾ ਹੈ।
ਇਸ ਮੌਕੇ ਬੋਲਦਿਆਂ ਜੱਜ ਸ਼੍ਰੀ ਪੰਕਜ ਵਰਮਾ ਨੇ ਕਿਹਾ ਕਿ ਅਜਿਹੀਆਂ ਸਾਇਕਲ ਰੈਲੀਆਂ ਦਾ ਮਨੋਰਥ ਗਰੀਬ ਅਤੇ ਪੱਛੜੇ ਲੋਕਾਂ ਨੂੰ ਨਿਆ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਸਹੂਲਤਾਂ ਦੇਣਾ ਹੈ। ਉਹਨਾਂ ਨੇ ਇਸ ਮੌਕੇ ਸਾਇਕਲ ਰੈਲੀ ਵਿਚ ਭਾਗ ਲੈਣ ਵਾਲੇ ਸਾਇਕਲ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਸਾਇਕਲ ਰੈਲੀਆਂ ਪੂਰੇ ਸ਼ਹਿਰ ਵਿਚ ਕੀਤੀਆ ਜਾਣਗੀਆਂ, ਜਿਲ ਨਾਲ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਲਾਭ ਹੋ ਸਕੇਗਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ, ਸਕੱਤਰ ਬਲਕਰਨ ਸਿੰਘ ਬੱਲੀ, ਡਾ. ਜਨਕ ਰਾਜ ਸਿੰਗਲਾ ਅਤੇ ਸੰਜੀਵ ਪਿੰਕਾ ਹਾਜਰ ਸਨ।

Today Now News

RELATED ARTICLES
- Advertisment -

POPULAR POSTS