17.4 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਬੀਬੀ ਜਾਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਕਮੇਟੀ, ਅੰਮ੍ਰਿਤਸਰ ਦੀ ਬਣੀ ਪ੍ਰਧਾਨ

ਬੀਬੀ ਜਾਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਕਮੇਟੀ, ਅੰਮ੍ਰਿਤਸਰ ਦੀ ਬਣੀ ਪ੍ਰਧਾਨ

ਅਰਵਿੰਦਰਪਾਲ  ਸਿੰਘ ਪੱਖੋਕੇ ਨੇ ਨਾਮ ਪੇਸ਼ ਕੀਤਾ ਅਤੇ  ਹਰਜਿੰਦਰ ਸਿੰਘ ਧਾਮੀ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਤਸਦੀਕ ਕੀਤੀ

ਸ਼੍ਰੀ ਅੰਮ੍ਰਿਤਸਰ ਸਾਹਿਬ (ਬਿਊਰੋ ਰਿਪੋਰਟ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਅੰਤਰਿਗ ਕਮੇਟੀ ਦੀ ਅੱਜ  ਸ਼੍ਰੋਮਣੀ ਕਮੇਟੀ ਦੇ  ਨਵੇਂ ਪ੍ਰਧਾਨ ਦੀ ਤੇਜਾ ਸਿੰਘ ਸਮੁੰਦਰੀ ਹਾਲ ਚ  ਚੋਣ ਹੋਈ । ਆਖ਼ਰ ਉਹੀ ਹੋਇਆ ਜਿਸ ਦੀ ਆਸ ਕੀਤੀ ਜਾ ਰਹੀ ਸੀ  ।  ਇਸ ਵਾਰ  ਫਿਰ ਅੱਜ  ਅਕਾਲੀ ਦਲ ਬਾਦਲ ਦੀ ਰਵਾਇਤ ਅਨੁਸਾਰ ਨਵੀਂ ਸ਼੍ਰੋਮਣੀ ਕਮੇਟੀ  ਪ੍ਰਧਾਨ ਦੀ ਪਰਚੀ  ਲਿਫ਼ਾਫ਼ੇ ਚੋ ਹੀ ਨਿਕਲੀ  । ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਵਾਰ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਗਿਆ। ਅਰਵਿੰਦਰਪਾਲ  ਸਿੰਘ ਪੱਖੋਕੇ ਨੇ ਨਾਮ ਪੇਸ਼ ਕੀਤਾ ਅਤੇ  ਹਰਜਿੰਦਰ ਸਿੰਘ ਧਾਮੀ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਤਸਦੀਕ ਕੀਤੀ ।ਦੱਸਣਯੋਗ ਹੈ ਕਿ  ਕੱਲ੍ਹ ਸੁਖਬੀਰ ਸਿੰਘ ਬਾਦਲ ਨੇ  ਗੁਰੂ ਰਾਮਦਾਸ ਮੈਡੀਕਲ ਕਾਲਜ ਦੇ  ਵਿੱਚ ਅੰਤਰਿੰਗ ਕਮੇਟੀ ਦੇ  ਮੈਂਬਰਾਂ ਨਾਲ ਇਥੇ ਮੀਟਿੰਗ ਕੀਤੀ ਉਥੇ ਉਨ੍ਹਾਂ ਤੋਂ  ਸਾਰੇ ਅਧਿਕਾਰ ਖੁਦ ਲੈ ਲਏ । ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ  ਇਸ ਵਾਰ ਵੀ  ਜਿਨ੍ਹਾਂ ਸਮਾਂ ਪ੍ਰਧਾਨ ਦੀ ਚੋਣ  ਨਹੀਂ ਹੋਈ ।ਉਨ੍ਹਾਂ ਸਮਾਂ ਅੰਮ੍ਰਿਤਸਰ ਵਿੱਚ ਹੀ ਰਹੇ  । ਉਨ੍ਹਾਂ ਵੱਲੋਂ ਆਪਣਾ ਦੂਤ ਚੋਣ ਦੌਰਾਨ ਦਲਜੀਤ ਸਿੰਘ ਚੀਮਾ ਨੂੰ ਬਣਾ ਕੇ ਭੇਜਿਆ। ਜਿਨ੍ਹਾਂ ਨੇ ਉੱਥੇ ਅੱਗੇ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਤੇ ਹੋਰ ਅਹੁਦੇਦਾਰਾਂ ਦੀ ਸੂਚੀ ਵਾਲੇ ਨਾਵਾਂ ਨੂੰ ਬੰਦ ਲਿਫਾਫੇ ਚ ਪਹੁੰਚਾਇਆ। ਸ਼੍ਰੋਮਣੀ ਕਮੇਟੀ ਦੀ ਕਾਰਵਾਈ ਹਜੇ ਜਾਰੀ ਹੈ।ਭਾਵੇਂ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਚੁਣ ਲਈ ਅਜਲਾਸ ਜਾਰੀ ਹੈ  । ਪਰ ਦੂਜੇ ਪਾਸੇ ਅਕਾਲੀ ਦਲ ਡੈਮੋਕਰੈਟਿਕ ਤੇ  ਹੋਰ ਅਕਾਲੀ ਦਲ ਵੱਲੋਂ ਬਗ਼ਾਵਤ ਕਰਕੇ ਢੀਂਡਸਾ ਨਾਲ ਸ਼ਾਮਲ ਹੋਏ   ਸ਼੍ਰੋਮਣੀ ਕਮੇਟੀ  ਮੈਂਬਰਾਂ ਨੇ ਵੀ  ਇਸ ਦਾ ਵਿਰੋਧ ਕਰਦਿਆਂ  ਮਿੱਠੂ ਸਿੰਘ ਕਾਹਨੇਕੇ ਨੂੰ  ਪ੍ਰਧਾਨਗੀ ਵਜੋਂ ਨਾ ਪੇਸ਼ ਕਰ ਦਿੱਤਾ ਹੈ  । ਜਿਸ ਕਾਰਨ ਹੁਣ ਵੋਟਿੰਗ ਹੋਵੇਗੀ  । ਪਰ ਇਹ ਸਪਸ਼ਟ ਹੈ ਕਿ  ਬਾਦਲ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬਹੁਗਿਣਤੀ ਹੈ  । ਇਸ ਲਈ ਬੀਬੀ ਜਗੀਰ ਕੌਰ ਦਾ ਪ੍ਰਧਾਨ ਬਣਨਾ ਤੈਅ ਹੈ  ।

Today Now News

RELATED ARTICLES
- Advertisment -

POPULAR POSTS