ਜਿਸਨੇ ਏਮਜ਼ (AIMS) ਦੀ ਸਥਾਪਨਾ ਦੇ ਲਏ ਸੁਪਨੇ ਨੂੰ ਪੂਰਾ ਕੀਤਾ

ਭਾਰਤ ਵਿਚ ਸਿਹਤ ਸਹੂਲਤਾਂ ਬਾਰੇ ਫਿਕਰਮੰਦ ਅਜਾਦ ਭਾਰਤ ਦੀ ਪਹਿਲੀ #ਸਿਹਤਮੰਤਰੀ (Health Minister) #ਰਾਜਕੁਮਾਰੀਅੰਮ੍ਰਿਤਕੌਰ, ਜਿਸਨੇ ਏਮਜ਼ (AIMS) ਦੀ ਸਥਾਪਨਾ ਦੇ ਲਏ ਸੁਪਨੇ ਨੂੰ ਪੂਰਾ ਕੀਤਾ। ਆਪਣੀ ਜੱਦੀ ਜਾਇਦਾਦ ਵਧਾਈ ਨਹੀਂ ਸਗੋਂ ਪਹਿਲੀ ਵਿਚੋਂ ਵੀ 100 ਏਕੜ ਵੇਚ ਕੇ ਏਮਜ਼ ਦੀ ਸਥਾਪਨਾ ਪੂਰੀ ਕਰਵਾਈ! ਸ਼ਿਮਲਾ ਤੇ ਮਨਾਲੀ ਵਿਚਲੇ ਮਹੱਲਾਂ ਵਰਗੇ ਆਪਣੇ ਘਰ ਏਮਜ਼ ਦੇ ਸਟਾਫ ਲਈ ਹੋਲੀਡੇਅ ਹੋਮ ਵਜੋਂ ਵਰਤੋਂ ਲਈ ਦਾਨ ਕਰ ਦਿਤੇ। 2 ਫਰਵਰੀ 1889 ਨੂੰ ਸਰਦਾਰ ਹਰਨਾਮ ਸਿੰਘ ਦੇ ਘਰ ਜਨਮੀ ਇਸ ਮਹਾਨ ਔਰਤ ਨੂੰ ਸ਼ਾਇਦ ਹੀ ਸਾਡੇ ਵਿਚੋਂ ਕਿਸੇ ਨੇ ਯਾਦ ਕੀਤਾ ਹੋਵੇ, ਕਿਉੰਕਿ ਸਾਡੇ ਕੋਲ ਯਾਦ ਕਰਨ ਵਾਲੇ ਤੇ ਵਾਲੀਆਂ ਉਹ ਹੀ ਬਹੁਤ ਹਨ ਜੋ ਸਾਡੀ ਸਿਹਤ ਸੰਭਾਲ ਨਹੀਂ, ਸਾਡੀ ਲੁੱਟ ਕਰਕੇ ਆਪਣੀਆਂ ਜਗੀਰਾਂ ਬਣਾਉਂਦੇ ਹਨ। ਇਹ ਬੀਬੀ 1957 ਤਕ 10 ਸਾਲ ਸਿਹਤ ਮੰਤਰੀ ਰਹਿਣ ਦੇ ਨਾਲ ਨਾਲ ਖੇਡ ਮੰਤਰੀ ਵੀ ਰਹੇ।ਪੰਜਾਬੀਆਂ ਨੂੰ ਪਟਿਆਲੇ ਵਾਲਾ #NIS ਵੀ ਇੰਨਾਂ ਦੀ ਦੇਣ ਹੈ। 75 ਸਾਲ ਦੀ ਉਮਰ ਭੋਗ ਕੇ ਬੀਬਾ ਅੰਮ੍ਰਿਤ ਕੌਰ 6 ਫਰਵਰੀ 1964 ਨੂੰ ਸਵਰਗ ਸਧਾਰ ਗਏ। ਮੇਰੀ ਇਹ ਤੁਛ ਜਿਹੀ ਪੋਸਟ ਉਨਾਂ ਨੂੰ ਸ਼ਰਧਾਂਜਲੀ ਦੇ ਨਾਲ ਨਾਲ ਪੰਜਾਬੀਆਂ ਨੂੰ ਮਿਹਣਾ ਵੀ ਹੈ ਕਿ ਕੁਝ ਕਰਨ ਵਾਲਿਆਂ ਨੂੰ ਯਾਦ ਕਰਿਆ ਕਰੀਏ, ਤਾਂ ਜੋ ਕੁਝ ਕਰ ਸਕਣ ਵਾਲੇ ਉਤਸ਼ਾਹਤ ਹੋ ਸਕਣ ਤੇ ਸਮਾਜ ਦਾ ਭਲਾ ਸੋਚਣ ਵਾਲੇ ਪਾਸੇ ਤੁਰਨ॥
ਸਿਮਰਜੀਤ ਸਿੰਘ ਸੰਧੂ
+919551100002






