16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰBhumi Pujan of Ram Mandir: ਲਖਨਊ ਵਿੱਚ CM ਯੋਗੀ ਆਦਿੱਤਿਆਨਾਥ ਦੀ ਰਿਹਾਇਸ਼...

Bhumi Pujan of Ram Mandir: ਲਖਨਊ ਵਿੱਚ CM ਯੋਗੀ ਆਦਿੱਤਿਆਨਾਥ ਦੀ ਰਿਹਾਇਸ਼ ਦੇ ਨਾਲ ਸੂਬੇ ਵਿੱਚ ਅੱਜ ਸ਼ਾਮ ਤੋਂ ਦੀਪ ਉਤਸਵ

ਲਖਨਊ, (ਬਿਊਰੋ) : ਰਾਮਾਨਗਰੀ ਅਯੁੱਧਿਆ ਵਿਚ 5 ਅਗਸਤ ਯਾਨੀ ਬੁੱਧਵਾਰ ਨੂੰ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ ਜਾਣਾ ਹੈ। ਇਸ ਕਾਰਨ ਇਕ ਹਫਤੇ ਤੋਂ ਸੂਬੇ ਵਿੱਚ ਜਾਰੀ ਖੁਸ਼ੀ ਦਾ ਮਾਹੌਲ ਹੁਣ ਇੱਕ ਵੱਡੇ ਜਸ਼ਨ ਦਾ ਰੂਪ ਧਾਰਨ ਕਰ ਗਿਆ ਹੈ। ਦੋ ਦਿਨਾਂ ਤਿਉਹਾਰ ਦਾ ਇਹ ਦ੍ਰਿਸ਼ ਦੀਵਾਲੀ ਜਿੰਨਾ ਸ਼ਾਨਦਾਰ ਹੋਵੇਗਾ। ਕੱਲ੍ਹ ਅਯੁੱਧਿਆ ਵਿੱਚ ਅਭਿਜੀਤ (ਅਜੇਤੂ) ਮਹੂਰਤ ਵਿੱਚ ਭੂਮੀ ਪੂਜਨ ਦਾ ਪ੍ਰੋਗਰਾਮ ਹੋਵੇਗਾ। ਭਗਵਾਨ ਸ਼੍ਰੀ ਰਾਮ ਦਾ ਜਨਮ ਵੀ ਇਸ ਮਹੂਰਤ ਵਿੱਚ ਹੋਇਆ ਸੀ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਪੀਲ ‘ਤੇ ਦੀਵਾਲੀ ਵਰਗਾ ਮਾਹੌਲ ਦੋ ਦਿਨਾਂ ਤੱਕ ਰਹੇਗਾ। ਇਸ ਦੀ ਸ਼ੁਰੂਆਤ ਸੀਐੱਮ ਯੋਗੀ ਆਦਿੱਤਿਆਨਾਥ ਹੀ ਕਰਨਗੇ। ਲਖਨਊ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਪੰਜ ਕਾਲੀਦਾਸ ਮਾਰਗ ਵਿਖੇ ਇੱਕ ਦੀਪ ਉਤਸਵ (ਦੀਵਿਆਂ ਦਾ ਤਿਊਹਾਰ) ਹੋਵੇਗਾ। ਇਸ ਦੇ ਨਾਲ ਹੀ ਅੱਜ ਸੂਬੇ ਦੇ ਵੱਡੇ ਤੀਰਥ ਸ਼ਹਿਰਾਂ ਪ੍ਰਯਾਗਰਾਜ, ਮਥੁਰਾ, ਵਰਿੰਦਾਵਨ, ਵਾਰਾਣਸੀ ਅਤੇ ਚਿੱਤਰਕੁਟ ਦੇ ਨਾਲ ਹੀ ਨਮਿਸ਼ਾਰਨਿਆ ਅਤੇ ਗੋਰਖਪੁਰ ਵਿੱਚ ਦੀਵਿਆਂ ਦਾ ਤਿਊਹਾਰ ਮਨਾਇਆ ਜਾਵੇਗਾ। ਸੂਬੇ ਵਿੱਚ ਅਨੇਕਾਂ ਥਾਵਾਂ ਤੇ ਅਖੰਡ ਕੀਰਤਨ ਅਤੇ ਰਾਮਾਇਣ ਦਾ ਪਾਠ ਆਰੰਭ ਹੋ ਗਿਆ ਹੈ। ਇਸੇ ਲਡ਼ੀ ਵਿੱਚ ਅੱਜ ਅਤੇ ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਇੱਕ ਦੀਪੋਤਸਵ ਵੀ ਹੋਵੇਗਾ। ਸੀਐੱਮ ਯੋਗੀ ਆਦਿੱਤਿਆਨਾਥ ਦੀ ਸਰਕਾਰੀ ਰਿਹਾਇਸ਼ ‘ਤੇ ਅੱਜ ਸ਼ਾਮ ਤੋਂ ਦੀਵਾਲੀ ਵਰਗਾ ਦ੍ਰਿਸ਼ ਦੇਖਣ ਨੂੰ ਮਿਲੇਗਾ।ਜਦੋਂ ਸੀਐੱਮ ਯੋਗੀ ਆਦਿੱਤਿਆਨਾਥ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਯੁੱਧਿਆ ਪਹੁੰਚੇ, ਤਾਂ ਉਨ੍ਹਾਂ ਨੇ ਸਾਧੂ-ਸੰਤਾਂ ਮਿਲ ਕੇ ਆਮ ਲੋਕਾਂ ਨੂੰ 4 ਅਤੇ 5 ਅਗਸਤ ਨੂੰ ਦੀਪ ਉਤਸਵ (ਦੀਵਿਆਂ ਦਾ ਤਿਊਹਾਰ) ਮਨਾਉਣ ਦੀ ਅਪੀਲ ਕੀਤੀ। ਇਸੇ ਲਈ ਉਹ ਖ਼ੁਦ ਇਸਦੀ ਸ਼ੁਰੂਆਤ ਆਪਣੀ ਸਰਕਾਰੀ ਰਿਹਾਇਸ਼ ਤੋਂ ਕਰ ਰਹੇ ਹਨ।

Today Now News

RELATED ARTICLES
- Advertisment -

POPULAR POSTS