ਗੁਰੂ ਘਰ ਵਾਸਤੇ ਜੋੜੇ ਪੈਸੇ ਅਤੇ ਘਰ ਦੇ ਭਾਂਡਿਆਂ ਸਣੇ ਹੋਰ ਵੀ ਸਾਮਾਨ ਕੀਤਾ ਚੋਰੀ

ਤਰਨਤਾਰਨ (ਰਿੰਪਲ ਗੋਲਣ) :ਕਸਬਾ ਭਿੱਖੀਵਿੰਡ ਵਿਖੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਪੁਲਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਵਿੱਚ ਬਿਲਕੁਲ ਅਸਫ਼ਲ ਦਿਖਾਈ ਦੇ ਰਿਹਾ ਹੈ ਅਤੇ ਇਹ ਚੋਰਾਂ ਦੇ ਹੌਸਲੇ ਹੁਣ ਇੰਨੇ ਵਧ ਚੁੱਕੇ ਹਨ ਕਿ ਦਿਨ ਦਿਹਾਡ਼ੇ ਕਿਸੇ ਵੀ ਘਰ ਨੂੰ ਨਿਸ਼ਾਨਾ ਬਣਾ ਲੈਂਦੇ ਹਨ ਭਾਵੇਂ ਉਹ ਕਿਸੇ ਅਮੀਰ ਦਾ ਹੋਵੇ ਜਾਂ ਕਿਸੇ ਗ਼ਰੀਬ ਦਾ ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਭਿੱਖੀਵਿੰਡ ਤੋਂ ਜਿਥੇ ਕਿ ਇੱਕ ਗ਼ਰੀਬ ਜੋ ਕਿ ਸਾਰੀ ਦਿਹਾੜੀ ਰਸ਼ਕਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਰਾਤ ਨੂੰ ਮਸਾਂ ਹੀ ਲਿਆ ਕੇ ਦੋ ਵਕਤ ਦੀ ਰੋਟੀ ਆਪਣੇ ਪਰਿਵਾਰ ਨੂੰ ਅਖਵਾ ਸਕਦਾ ਹੈ ਪਰ ਜਦ ਉਸ ਦੇ ਘਰ ਵਿੱਚ ਕੋਈ ਚੋਰੀ ਕਰ ਕੇ ਘਰ ਦਾ ਸਾਰਾ ਸਾਮਾਨ ਲੈ ਜਾਵੇ ਤਾਂ ਉਸ ਪਰਿਵਾਰ ਤੇ ਕੀ ਬੀਤਦੀ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਵਿਅਕਤੀ ਅਤੇ ਘਰ ਦੇ ਮੁਖੀ ਸਾਰਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ਦੇ ਵਿੱਚ ਵਿਆਹ ਗਏ ਹੋਏ ਸਨ ਤਕਰੀਬਨ ਦੇਣੇ ਡੇਢ ਵਜੇ ਦੇ ਕਰੀਬ ਕੋਈ ਅਣਪਛਾਤੇ ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋ ਕੇ ਉਸਦੇ ਘਰ ਵਿੱਚ ਲੱਗਾ ਅਣ ਵੇਟਰ ਅਤੇ ਪੇਟੀ ਵਿੱਚ ਪਿਆ ਪੰਜ ਹਜਾਰ ਰੁਪਏ ਅਤੇ ਗੁਰੂ ਘਰ ਵਾਸਤੇ ਜੋੜੇ ਕੁਝ ਪੈਸੇ ਅਤੇ ਘਰ ਦੇ ਸਾਰੇ ਭਾਂਡੇ ਚੋਰ ਚੋਰੀ ਕਰਕੇ ਆਪਣੇ ਨਾਲ ਲੈ ਗਏ ਹਨ ਜਿਸ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਪੀਡ਼ਤ ਵਿਅਕਤੀ ਨੇ ਕਿਹਾ ਕਿ ਹੁਣ ਉਸ ਦੇ ਘਰ ਵਿੱਚ ਰੋਟੀ ਖਾਣ ਨੂੰ ਇੱਕ ਦਾਣਾ ਨਹੀਂ ਹੈ ਅਤੇ ਘਰ ਵਿੱਚ ਇੱਕ ਵੀ ਭਾਂਡਾ ਨਹੀਂ ਰਹਿ ਗਿਆ ਪੀਡ਼ਤ ਵਿਅਕਤੀ ਨੇ ਭਰੇ ਮਨ ਨਾਲ ਜ਼ਿਲ੍ਹਾ ਤਰਨਤਾਰਨ ਪੁਲਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਉਨ੍ਹਾਂ ਨੂੰ ਦਬਾਇਆ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਇਥੇ ਇਹ ਦੱਸਣਯੋਗ ਹੈ ਕਿ ਇਸ ਪੀਡ਼ਤ ਪਰਿਵਾਰ ਦੇ ਘਰ ਦੀ ਹਾਲਤ ਇੰਨੀ ਕੁ ਜ਼ਿਆਦਾ ਮੰਨਦੀ ਹੈ ਕਿ ਇਨ੍ਹਾਂ ਦਾ ਇਕ ਲੜਕਾ ਗੰਭੀਰ ਬੀਮਾਰੀ ਦਾ ਸ਼ਿਕਾਰ ਹੈ ਅਤੇ ਉਸ ਨੂੰ ਹਰ ਰੋਜ਼ ਇਕ ਇੰਜੈਕਸ਼ਨ ਲੱਗਦਾ ਹੈ ਪਰ ਘਰ ਵਿੱਚ ਸਾਰਾ ਕੁਝ ਚੋਰੀ ਹੋ ਜਾਣ ਕਾਰਨ ਉਹ ਲੜਕਾ ਮੰਜੇ ਤੇ ਤੜਫਣ ਲਈ ਮਜਬੂਰ ਹੈ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਆਪ ਨੂੰ ਮੰਗ ਕਰਦੇ ਹਾਂ ਕਿ ਆਪ ਸਮਾਜ ਸੇਵੀ ਲੋਕ ਉਕਤ ਵਿਅਕਤੀ ਦੀ ਜ਼ਰੂਰ ਬਾਹਾਂ ਫੜਨ ਤਾਂ ਜੋ ਇਹ ਗ਼ਰੀਬ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਬਚ ਸਕੇ
ਉਧਰ ਜਦ ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਏ ਐੱਸ ਆਈ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੇ ਹੀ ਸਾਰਜ ਸਿੰਘ ਵਲੋਂ ਦਰਖਾਸਤ ਮਿਲੀ ਹੈ ਅਤੇ ਉਹ ਇਸ ਚ ਜਲਦੀ ਹੀ ਕਾਰਵਾਈ ਕਰ ਕੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲੈਣਗੇ






