17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਾਵਾਧਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ...

ਭਾਵਾਧਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਵਾਲਮੀਕਿ ਸਮਾਜ ਦੇ ਨੇਤਾ ਵੀਰ ਵਿਜੇ ਦਾਨਵ ਨੂੰ ਟਿਕਟ ਦੇਣ ਦੀ ਕੀਤੀ ਅਪੀਲ : ਨਰੇਸ਼ ਬੋਹਤ

ਬਹੁਤ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਦਾ ਵਾਲਮੀਕਿ ਸਮਾਜ ਅਕਾਲੀ ਦਲ ਨਾਲ ਜੁੜਨਾ ਸ਼ੁਰੂ ਹੋ ਗਿਆ

ਮੋਗਾ (ਹੈਪੀ-ਹਰਪਾਲ): ਭਾਰਤੀਆ ਵਾਲਮੀਕਿ ਧਰਮ ਸਮਾਜ ਰਜ਼ਿ: ਭਾਵਾਧਸ ਮੋਗਾ ਦੇ ਜਿਲਾ ਪ੍ਰਧਾਨ ਨਰੇਸ਼ ਬੋਹਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ’ਚ ਵਾਲਮੀਕਿ ਸਮਾਜ ਦੇ ਸਿਰਮੌਰ ਆਗੂ ਅਤੇ ਭਾਰਤੀਆ ਵਾਲਮੀਕਿ ਧਰਮ ਸਮਾਜ ਰਾਜਿ: ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਵੱਡੇ ਵੱਡੇ ਸਮਾਗਮਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਸ਼ਿਪ ਨੂੰ ਬੁਲਾਕੇ ਵਾਲਮੀਕਿ ਸਮਾਜ ਨੂੰ ਪ੍ਰੇਰਿਤ ਕਰਦੇ ਸਨ ਕਿ ਵਾਲਮੀਕਿ ਸਮਾਜ ਦਾ ਅਗਰ ਕੋਈ ਭਲਾ ਕਰ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ: ਜਿਸ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਦਾ ਵਾਲਮੀਕਿ ਸਮਾਜ ਅਕਾਲੀ ਦਲ ਨਾਲ ਜੁੜਨਾ ਸ਼ੁਰੂ ਹੋ ਗਿਆ ਸੀ । ਲੇਕਿਨ ਹੁਣ 2022 ਵਿਚ ਆਉਣ ਵਾਲੀਆ ਵਿਧਾਨ ਸਭਾ ਚੋਣਾ ਦੋਰਾਨ ਪੰਜਾਬ ਵਿਚ ਵਾਲਮੀਕਿ ਸਮਾਜ ਦੇ ਮੋਢੀ ਅਤੇ ਪੁਰਾਣੇ ਆਗੂ ਵਿਜੈ ਦਾਨਵ ਲੁਧਿਆਣਾ ਹਲਕਾ ਨੌਰਥ ਨੂੰ ਅਗਰ ਇਕਟ ਦਿੱਤੀ ਜਾਵੇ ਤਾ ਉਹ ਟਿਕਟ ਨੂੰ ਜਿੱਤਕੇ ਸ਼ਿ੍ਰਮੋਣੀ ਅਕਾਲੀ ਦੀ ਝੋਲੀ ਵਿਚ ਪਾਉਣਗੇ ਜਿਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ । ਇਸ ਮੌਕੇ ਨਰੇਸ਼ ਬੋਹਤ ਨੇ ਮੰਗ ਕੀਤੀ ਕਿ ਸ਼ਿ੍ਰਮੋਣੀ ਅਕਾਲੀ ਦਲ ਦੇ ਸੁਪਰੀਮੋ ਸ੍ਰ ਪਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋ ਮੰਗ ਕੀਤੀ ਕਿ ਵਾਲਮੀਕਿ ਸਮਾਜ ਦੇ ਵਿਜੇ ਦਾਨਵ ਲੁਧਿਆਣਾ ਨੂੰ ਵਿਧਾਨ ਸਭਾ ਚੋਣ ਲੜਨ ਦਾ ਮੋਕਾ ਦਿੱਤਾ ਜਾਵੇ ਤਾਕਿ ਉਹ ਚੋਣ ਜਿੱਤ ਕੇ ਸਿ੍ਰਮੋਣੀ ਅਕਾਲੀ ਬਾਦਲ ਨੂੰ ਹੋਰ ਮਜਬੂਤ ਕਰ ਸਕੇ। ਉਹਨਾਂ ਕਿਹਾ ਕਿ ਵਿਜੈ ਦਾਨਵ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿਚ ਸਮਾਜ ਸੇਵੀ ਦੇ ਨਾਮ ਨਾਲ ਜਾਣੇ ਜਾਦੇ ਹਨ ਅਤੇ ਲੁਧਿਆਣਾ ਸ਼ਹਿਰ ਦੀਆ ਸਾਰੀਆ ਸਮਾਜਸੇਵੀ ਸੰਸਥਾਂਵਾ ਉਹਨਾਂ ਨੂੰ ਪੂਰਾ ਸਹਿਯੋਗ ਦੇਦੀਆਂ ਹਨ।

Today Now News

RELATED ARTICLES
- Advertisment -

POPULAR POSTS