ਮਾਤਾ ਤੇਜ ਕੌਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ, ਸਮੁੱਚਾ ਕਰਜਾ ਮੁਆਫ ਕਰਨ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਤਾ ਤੇਜ ਕੌਰ ਬਰ੍ਹੇ ਦੀ ਹੋਈ ਮੌਤ ਨੂੰ ਅੱਜ 19 ਦਿਨ ਹੋ ਗਏ ਹਨ| ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮ੍ਹਿਨਰ ਦ|ਤਰ ਮਾਨਸਾ ਦਾ ਕੀਤਾ ਹੋਇਆ ਘਿਰਾਓ ਨੂੰ 2 ਹਫਤੇ ਹੋ ਗਏ ਹਨ ਪਰ ਕੈਪਟਨ ਸਰਕਾਰ ਮੰਗ ਮੰਨਣ ਲਈ ਤਿਆਰ ਨਹੀਂ । ਜਿਸ ਤੋਂ ਅੱਕ ਕੇ ਜਥੇਬੰਦੀ ਵੱਲੋਂ ਅੱਜ ਡਿਪਟੀ ਕਮ੍ਹਿਨਰ ਦੀ ਕੋਠੀ ਅੱਗੇ ਚੱਲ ਰਹੇ ਧਰਨੇ ਦੌਰਾਨ ਕੈਪਟਨ ਅਮਰਿੰਦਰ ਦੀ ਫੋਟੋ ਵਾਲਾ ਪੁਤਲਾ ਬਣਾ ਕੇ ਅੱਗ ਦੀ ਭੇਟ ਕੀਤਾ ਗਿਆ । ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ । ਪੁਤਲਾ ਸਾੜਨ ਤੋਂ ਪਹਿਲਾ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਮੋਦੀ ਸਰਕਾਰ ਖਿਲਾਫ ਚੱਲ ਰਿਹੈ, ਇਸ ਅੰਦੋਲਨ ਨੂੰ ਦੇਖਦਿਆਂ ਕੈਪਟਨ ਹਕੂਮਤ ਨੂੰ ਵੀ ਆਪਣਾ ਪੈਂਤੜਾ ਬਦਲਣਾ ਪਿਆ ਜਿਸ ਤਹਿਤ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਕੁੱਝ ਮਤੇ ਪਾਸ ਕਰਨੇ ਪਏ । ਅੰਦੋਲਨ ਵਿੱਚ ਜਾਨਾਂ ਦੇਣ ਵਾਲੇ ਕਿਸਾਨਾਂ ਨੂੰ ੍ਹਹੀਦ ਦਾ ਦਰਜਾ ਦੇ ਕੇ ਬਕਾਇਦਾ ਸਰਧਾਂਜਲੀਆਂ ਭੇਂਟ ਕੀਤੀਆਂ ਗਈਆ ਪਰ ਮਾਤਾ ਤੇਜ ਕੌਰ ਨਾਲ ਸਬੰਧਤ ਮੰਗਾਂ ਨਾ ਮੰਨਣ ਕਾਰਨ ਕੈਪਟਨ ਹਕੂਮਤ ਦਾ ਚਿਹਰਾ ਲੋਕਾਂ ਵਿੱਚ ਨੰਗਾ ਹੋ ਗਿਆ ਹੈ । ਕੈਪਟਨ ਹਕੂਮਤ ਸਿਰਫ ਕਿਸਾਨ ਸੰਘਰ੍ਹ ਸਦਕਾ ਉਪਰਲੇ ਮਨੋ ਕਿਸਾਨਾਂ ਨਾਲ ਖੜ੍ਹਨ ਦੇ ਬਿਆਨ ਦਾਗ ਰਹੀ ਹੈ ਜੋ ਕਿ ਅਸਲੀਅਤ ਨਹੀਂ । ਜਥੇਬੰਦੀ ਮੰਗ ਕਰ ਰਹੀ ਹੈ ਕਿ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ, ਸਮੁੱਚਾ ਕਰਜਾ ਮੁਆਫ ਕਰਨ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ । ਇਸ ਛੋਟੀ ਜਿਹੀ ਮੰਗ ਦੀ ਖਾਤਰ ਜਥੇਬੰਦੀ ਨੂੰ ਜਿੰਮੇਵਾਰ ਅਫ.ਸਰਾਂ ਦੇ ਘਿਰਾਓ ਕਰਨੇ ਪੈ ਰਹੇ ਹਨ, ਸੜਕਾਂ ਜਾਮ ਕਰਨੀਆਂ ਪੈ ਰਹੀਆਂ, ਮੁੱਖ ਮੰਤਰੀ ਦੇ ਪੁਤਲੇ ਫੂਕਣੇ ਪੈ ਰਹੇ ਹਨ । ਪੰਜਾਬ ਸਰਕਾਰ ਵੀ ਮੋਦੀ ਸਰਕਾਰ ਖਿਲਾਫ ਚੱਲ ਰਹੇ ਅੰਦੋਲਨ ਨੂੰ ਕਮ੦ੋਰ ਕਰਨਾ ਚਾਹੁੰਦੀ ਹੈ| ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਜਗਦੇਵ ਸਿੰਘ ਭੈਣੀ ਬਾਘਾ, ਜੋਗਿੰਦਰ ਸਿੰਘ ਦਿਆਲਪੁਰਾ, ਉਤਮ ਸਿੰਘ ਰਾਮਾਂਨੰਦੀ, ਜਗਸੀਰ ਸਿੰਘ ਜਵਾਹਰਕੇ, ਮਨਪ੍ਰੀਤ ਕੌਰ ਭੈਣੀ ਬਾਘਾ, ਜਰਨੈਲ ਕੌਰ ਰੱਲਾ ਨੇ ਵੀ ਸੰਬੋਧਨ ਕੀਤਾ।





