17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਉਣ...

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ

ਮਾਨਸਾ ਬਲਾਕ ਦੇ ਪਿੰਡ ਖਿਆਲਾ ਕਲਾਂ ਕੋਟ ਲੱਲੂ ਬੁਰਜਰਾਠੀ ਆਦਿ ਪਿੰਡਾਂ ਵਿੱਚ ਤਿਆਰੀਆਂ ਕਰਵਾਈਆਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੀਕੇਯੂ ਡਕੌਂਦਾ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤੇ 26 ਮਈ ਨੂੰ ਕਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਮਾਨਸਾ ਬਲਾਕ ਦੇ ਪਿੰਡ ਖਿਆਲਾ ਕਲਾਂ ਕੋਟ ਲੱਲੂ ਬੁਰਜਰਾਠੀ ਆਦਿ ਪਿੰਡਾਂ ਵਿੱਚ ਤਿਆਰੀਆਂ ਕਰਵਾਈਆਂ ਗਈਆ ਕਿਉਂਕਿ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਚ ਚੱਲਦੇ ਸੰਘਰਸ਼ ਨੂੰ ਛੇ ਮਹੀਨੇ ਹੋ ਜਾਣਗੇ ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਤੇ ਬਲਾਕ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਸੰਘਰਸ਼ੀ ਲੋਕ ਛੇ ਮਹੀਨਿਆਂ ਤੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਦੇਸ਼ ਦੇ ਹਾਕਮਾਂ ਨੇ ਚੀਨ ਤਾਈ ਧਾਰੀ ਹੋਈ ਹੈ ਉਨ੍ਹਾਂ ਕਿਹਾ ਕਿ ਕਰੌਨਾ ਦਾ ਹਊਆ ਬਣਾ ਕੇ ਸੰਘਰਸ਼ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਵਿੱਚ ਹਨ ਪਰ ਜੇ ਕੋਰੋਨਾ ਲੋਕਾਂ ਲਈ ਖਤਰਨਾਕ ਹੈ ਤਾਂ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਪਰ ਸਰਕਾਰ ਪ੍ਰਬੰਧ ਕੋਈ ਕਰ ਨਹੀਂ ਰਹੀ ਸਿਰਫ਼ ਡੰਡੇ ਦੇ ਜ਼ੋਰ ਨਾਲ ਕੋਰੋਨਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਇਸ ਸਮੇਂ ਉਨ੍ਹਾਂ ਬੋਲਦਿਆਂ ਕਿਹਾ ਕਿ ਛੱਬੀ ਮਈ ਨੂੰ ਕਿਸਾਨ ਅਤੇ ਔਰਤਾਂ ਵੱਲੋਂ ਪਿੰਡ ਕਮੇਟੀਆਂ ਮੋਦੀ ਸਾਹ ਜੋੜੀ ਦੀ ਅਰਥੀਆਂ ਸਾੜੀਆ ਜਾਣਗੀਾਆ ਅਤੇ ਘਰ ਘਰ ਸ਼ਹਿਰ ਸ਼ਹਿਰ ਕਾਲੇ ਝੰਡੇ ਲਹਿਰਾਏ ਜਾਣਗੇ ਇਸੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਵਾ ਗਿਆਰਾਂ ਵਜੇ ਮਾਨਸਾ ਰੇਲਵੇ ਸਟੇਸ਼ਨ ਤੇ ਮੋਦੀ ਸ਼ਾਹ ਜੋੜੀ ਦੀ ਅਰਥੀ ਸਾਡ਼ੀ ਜਾਵੇਗੀ ਅਤੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ

Today Now News

RELATED ARTICLES
- Advertisment -

POPULAR POSTS