16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਾਰਤੀ ਕਿਸਾਨ ਯੂਨੀਅਨ ਏਕਤਾ, ਡਕੌਂਦਾ ਵੱਲੋਂ ਫਾਇਨਾਂਸ ਕੰਪਨੀ ਚੋਲਾ ਮੰਡਲਮ ਦਾ ਅਣਮਿਥੇ...

ਭਾਰਤੀ ਕਿਸਾਨ ਯੂਨੀਅਨ ਏਕਤਾ, ਡਕੌਂਦਾ ਵੱਲੋਂ ਫਾਇਨਾਂਸ ਕੰਪਨੀ ਚੋਲਾ ਮੰਡਲਮ ਦਾ ਅਣਮਿਥੇ ਸਮੇਂ ਲਈ ਘਿਰਾਓ ।

ਮਾਨਸਾ ਦੀ ਚੋਲਾ ਮੰਡਲਮ ਫਾਇਨਾਂਸ ਕੰਪਨੀ ਵੱਲੋਂ ਗਰੀਬ ਲੋਕਾਂ ਨਾਲ ਠੱਗੀਆਂ ਮਾਰਨ ਦਾ ਲਗਾਇਆ ਦੋਸ਼ ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਫਾਇਨਾਂਸ ਕੰਪਨੀ ਚੋਲਾ ਮੰਡਲਮ ਦਾ ਅਣਮਿਥੇ ਸਮੇਂ ਲਈ ਘਿਰਾਓ ।

ਮਾਨਸਾ (ਗੁਰਜੰਟ ਸਿੰਘ ਸ਼ੀਹ) : ਮਾਨਸਾ ਦੀ ਚੋਲਾ ਮੰਡਲਮ ਫਾਇਨਾਂਸ ਕੰਪਨੀ ਵੱਲੋਂ ਗਰੀਬ ਲੋਕਾਂ ਨਾਲ ਠੱਗੀਆਂ ਮਾਰਨ ਦਾ ਜੋ ਫਰਾਡ ਸਾਹਮਣੇ ਆਇਆ ਹੈ ਉਸ ਦੇ ਵਿਰੋਧ ਵਿੱਚ ਬੀ.ਕੇ.ਯੂ. ਡਕੌਂਦਾ ਵੱਲੋਂ ਇਸ ਕੰਪਨੀ ਦਾ ਸਾਰਾ ਦਿਨ ਘਿਰਾਓ ਜਾਰੀ ਰੱਖਿਆ ਗਿਆ ਕਿਉਂਕਿ ਇਸ ਫਾਇਨਾਂਸ ਕੰਪਨੀ ਵੱਲੋਂ ਕੋਰੋਨਾ ਦੀ ਆੜ ਵਿੱਚ ਗਰੀਬ ਲੋਕਾਂ ਦੀਆਂ ਗੱਡੀਆਂ ਧੜਾ ਧੜ ਫੜ ਕੇ ਅੱਗੇ ਵੇਚੀਆਂ ਜਾ ਰਹੀਆਂ ਹਨ। ਇੱਥੋਂ ਨੇੜਲੇ ਪਿੰਡ ਉੱਭਾ ਦੇ ਇੱਕ ਕਿਸਾਨ ਸਤਨਾਮ ਸਿੰਘ ਵੱਲੋਂ 11 ਲੱਖ ਦਾ ਲੋਨ ਲੈ ਕਿ ਟਰੱਕ ਲਿਆ ਗਿਆ ਜਿਸ ਵਿੱਚੋਂ 8 ਲੱਖ ਰੁਪਏ ਉਸਨੇ ਭਰ ਦਿੱਤੇ ਸੀ ਅਤੇ 3 ਲੱਖ ਬਾਕੀ ਰਹਿ ਗਏ ਸੀ । ਲੋਕਡਾਊਨ ਕਾਰਨ ਦੋ ਕਿਸ਼ਤਾਂ ਨਹੀਂ ਭਰੀਆਂ ਗਈਆਂ ਤਾਂ ਕੰਪਨੀ ਦੇ ਕਰਿੰਦਿਆਂ ਵੱਲੋਂ ਧੋਖੇ ਨਾਲ ਉਸਦਾ ਟਰੱਕ ਮੰਗਵਾ ਕੇ ਅੱਗੇ ਵੇਚ ਦਿੱਤਾ ਗਿਆ ਅਤੇ ਇੱਕ ਬੇਰੁਜਗਾਰ ਸੁਰਿੰਦਰ ਸਿੰਘ ਵਾਸੀ ਠੂਠਿਆਂਵਾਲੀ ਦੀ ਪਿਕਅਪ ਬਲੈਰੋ ਗੱਡੀ ਫੜ ਲਈ ਗਈ। ਇਹਨਾਂ ਦੋਵਾਂ ਦੇ ਹੱਕ ਵਿੱਚ ਖੜਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਇਸ ਲੁਟੇਰਾ ਕਿਸਮ ਦੀ ਫਾਇਨਾਂਸ ਕੰਪਨੀ ਦਾ ਅਣਮਿੱਥੇ ਸਮੇਂ ਤੱਕ ਘਿਰਾਓ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਭਾਵੇਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਵਿੱਚ ਪੈ ਕੇ ਕੋਮਪਰੋਮਾਈਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੰਪਨੀ ਦੇ ਕਰਿੰਦੇ ਆਪਣੀ ਗੱਲ ਤੇ ਅੜੇ ਰਹੇ। ਅੱਜ ਇਸ ਕੰਪਨੀ ਦਾ ਦਫਤਰ ਸਵੇਰ ਤੋਂ ਬੰਦ ਹੈ ਤਾਂ ਜੱਥੇਬੰਦੀ ਨੇ ਫੈਸਲਾ ਕੀਤਾ ਕਿ ਜਿੰਨਾ ਸਮਾਂ ਇਹਨਾਂ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ ਉਨਾਂ ਸਮਾਂ ਇਸ ਕੰਪਨੀ ਦਾ ਅਣਮਿੱਥੇ ਸਮੇਂ ਦਾ ਘਿਰਾਓ ਰੱਖਿਆ ਜਾਵੇਗਾ। ਇਸ ਸਮੇਂ ਜਿਲ੍ਹਾ ਪ੍ਰਧਾਨ ਮਹਿੰਦਰ ਦਿਆਲਪੁਰਾ, ਮਹਿੰਦਰ ਭੈਣੀਬਾਘਾ, ਦੇਵੀ ਰਾਮ, ਬਲਵਿੰਦਰ ਸ਼ਰਮਾ, ਮੱਖਣ ਭੈਣੀਬਾਘਾ, ਹਰਦੇਵ ਰਾਠੀ, ਕੁਲਵੰਤ ਸੱਦਾ ਸਿੰਘ ਵਾਲਾ, ਰਾਜ ਅਕਲੀਆ, ਕੇਵਲ ਮਾਖਾ, ਮਨਜੀਤ ਉੱਲਕ, ਕਾਕਾ ਰਣਜੀਤਗੜ੍ਹ ਵਾਂਦਰ ਆਦਿ ਨੇ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਘਿਰਾਓ ਦੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ ਅਤੇ ਪਿੰਡ ਕਮੇਟੀਆਂ ਨੂੰ ਵੱਧ ਤੋਂ ਵੱਧ ਲੰਗਰ ਅਤੇ ਦੁੱਧ ਲਿਆਉਣ ਲਈ ਆਖਿਆ ਗਿਆ।

Today Now News

RELATED ARTICLES
- Advertisment -

POPULAR POSTS