ਮਾਮਲਾ ਕਿਸਾਨਾਂ ਵੱਲੋਂ ਭਰੀ ਰਕਮ ਦਾ ਸਰਟੀਫਿਕੇਟ ਨਾ ਦੇਣ ਸਬੰਧੀ
ਮਾਨਸਾ 23 ਫਰਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ , ਮਹਿਲਾ ਆਗੂ ਬਲਵੀਰ ਕੌਰ, ਮੱਖਣ ਸਿੰਘ , ਬਲਵਿੰਦਰ ਸ਼ਰਮਾਂ, ਮਨਜੀਤ ਉੱਲਕ ਅਤੇ ਮੱਖਣ ਸਿੰਘ ਉੱਡਤ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਝੁਨੀਰ ਨੇ 10 ਏਕੜ ਜਮੀਨ ਇੰਡਸਇੰਡ ਬੈਂਕ ਬਰਾਂਚ ਮਾਨਸਾ ਕੋਲ ਗਹਿਣੇ ਰੱਖ ਕੇ 26 ਲੱਖ ਰੁਪਏ ਦੀ ਜੁਆਇੰਟ ਲਿਮਟ ਬਣਵਾਈ ਸੀ।

ਜਿਸਨੂੰ ਢਾਈ ਸਾਲ ਦੇ ਕਰੀਬ ਹੋ ਗਿਆ ਹੈ। ਇਹ ਆਪਣੀ ਲਿਮਟ ਸਹੀ ਸਮੇਂ ਭਰ ਰਹੇ ਹਨ। ਪਰ ਹੁਣ ਇਹ ਆਪਣੀ ਲਿਮਟ ਦੇ ਪੈਸੇ ਸਮੇਤ ਵਿਆਜ਼ ਭਰ ਕੇ ਬੰਦ ਕਰਵਾਉਣਾ ਚਾਹੁੰਦੇ ਹਨ। ਪਰ ਬੈਂਕ ਦੇ ਮੈਨੇਜਰ ਇਸ ਤੋਂ ਇਲਾਵਾ ਇੱਕ ਲੱਖ ਰੁਪਏ ਹੋਰ ਭਰ ਕੇ ਕਲੀਅਰਐਂਸ ਸਰਟੀਫਿਕੇਟ ਫ਼ੇਰ ਦੇਣ ਲਈ ਕਿਸਾਨਾਂ ਨੂੰ ਮਜ਼ਬੂਰ ਕਰ ਰਹੇ ਹਨ। ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ। ਜਥੇਬੰਦੀ ਦੇ ਆਗੂ ਮੈਨੇਜਰ ਨੂੰ ਜਥੇਬੰਦੀ ਦੇ ਵਫਦ ਲੈਕੇ ਨਿੱਜੀ ਤੌਰ ਤੇ ਵੀ ਬਰਾਂਚ ਮਾਨਸਾ ਵਿੱਚ ਮਿਲ ਚੁੱਕੇ ਹਾਂ। ਪਰ ਬੈਂਕ ਅਧਿਕਾਰੀ ਦਾ ਇਹੋ ਘੜਿਆ ਘੜਾਇਆ ਜਵਾਬ ਹੁੰਦਾ ਹੈ ,ਕਿ ਬੈਂਕ ਇੱਕ ਲੱਖ ਰੁਪਏ ਹੋਰ ਜਮ੍ਹਾਂ ਕਰਵਾ ਕੇ ਸਰਟੀਫਿਕੇਟ ਦੇਵੇਗੀ। ਜਿਸ ਦੇ ਵਿਰੋਧ ਵਿੱਚ ਡਕੌਂਦਾ ਜਥੇਬੰਦੀ ਵਲੋਂ ਇਸ ਬੈਂਕ ਦੀ ਮਾਨਸਾ ਸਥਿਤ ਬਰਾਂਚ ਵਿਖੇ ਮਿੱਤੀ 24 ਫ਼ਰਵਰੀ ਨੂੰ ਰੋਸ ਧਰਨਾ ਲਾਇਆ ਜਾਵੇਗਾ ਅਤੇ ਸਰਟੀਫਿਕੇਟ ਲੈਕੇ ਹੀ ਇਸ ਅਧਿਕਾਰੀ ਦਾ ਖਹਿੜਾ ਛੱਡਿਆ ਜਾਵੇਗਾ। ਤਾਂ ਕਿ ਅੱਗੇ ਤੋਂ ਵੀ ਇੰਨਾ ਦੁਆਰਾ ਕਿਸੇ ਹੋਰ ਕਿਸਾਨ, ਮਜਦੂਰ ਨੂੰ ਤੰਗ ਪੇ੍ਸ਼ਾਨ ਨਾ ਕੀਤਾ ਜਾਵੇ।




