16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਾਰਤ ਗਰੁੱਪ ਵੱਲੋਂ ਸੈਸ਼ਨ 2021—22 ਦਾ ਪ੍ਰਾਸਪੈਕਟਸ ਜਾਰੀ

ਭਾਰਤ ਗਰੁੱਪ ਵੱਲੋਂ ਸੈਸ਼ਨ 2021—22 ਦਾ ਪ੍ਰਾਸਪੈਕਟਸ ਜਾਰੀ

ਕਾਲਜ ਸਾਲ—2009 ਤੋਂ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਂਵਾ ਨਿੱਭਾ ਰਿਹਾ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਭਾਰਤ ਗਰੁੱਪ ਆਫ਼ ਕਾਲਜ ਸਰਦੂਲਗੜ੍ਹ ਵਿਖੇ ਸੰਸਥਾ ਦੇ ਸੀ.ਈ.ਓ. ਰਾਜੇਸ਼ ਗਰਗ ਅਤੇ ਮੋਹਿਤ ਜੈਨ ਵੱਲੋਂ ਅਕਾਦਮਿਕ ਸੈਸ਼ਨ 2021—22 ਦਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਰਾਜੇਸ਼ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਲਜ ਸਾਲ—2009 ਤੋਂ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਂਵਾ ਨਿੱਭਾ ਰਿਹਾ ਹੈ। ਉਹਨਾਂ ਦੱਸਿਆ ਕਿ ਸੈਸ਼ਨ 2021—22 ਦੇ ਦਾਖਲਿਆਂ ਲਈ ਪ੍ਰੀ—ਰਜਿਸ਼ਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਹ ਵੀ ਕਿਹਾ ਕਿ ਐਸ.ਸੀ. ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਹਦਾਇਤਾ ਅਨੁਸਾਰ ਮੁਫ਼ਤ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਵੀ ਸਰਕਾਰ ਦੀਆਂ ਹਦਾਇਆ ਅਨੁਸਾਰ ਸਪੈਸਲ ਵਜੀਫਾ ਪ੍ਰਾਪਤ ਕਰ ਸਕਦੇ ਹਨ। ਸਾਰੇ ਹੀ ਕੋਰਸ ਬਹੁਤ ਹੀ ਜਾਇਜ਼ ਫੀਸਾਂ ਤੇ ਕਰਵਾਏ ਜਾ ਰਹੇ ਹਨ ਅਤੇ 90# ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਐਡਮਿਸ਼ਨ ਲੈਣ ਤੇ ਕਾਲਜ ਵੱਲੋਂ ਵੱਖਰੇ ਤੌਰ ਤੇ ਛੂਟ ਦਿੱਤੀ ਜਾ ਰਹੀ ਹੈ।
ਐਡਮਿਸ਼ਨ ਡਾਇਰੈਕਟਰ ਮੋਹਿਤ ਜੈਨ ਨੇ ਦੱਸਿਆ ਕਿ ਭਾਰਤ ਗਰੁੱਪ ਆਫ਼ ਕਾਲਜ ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਮਾਨਤਾ ਪ੍ਰਾਪਤ ਹੈ, ਵਿੱਚ ਬੀ.ਟੈਕ. ਇਲੈਕਟ੍ਰਿਕਲ ਇੰਜੀਨਿਅਰਿੰਗ, ਸਿਵਲ ਇੰਜੀਨਿਅਰਿੰਗ, ਮਕੈਨੀਕਲ ਇੰਜੀਨਿਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ, ਐਮ.ਬੀ.ਏ., ਬੀ.ਬੀ.ਏ., ਬੀ.ਕਾਮ., ਪੀ.ਜੀ.ਡੀ.ਸੀ.ਏ., ਬੀ.ਸੀ.ਏ., ਐਮ.ਐਸ.ਸੀ. (ਆਈ.ਟੀ.), ਐਮ.ਐਸ.ਸੀ. (ਮੈਥ) ਬੀ.ਐਸ.ਸੀ. (ਆਈ.ਟੀ.), ਬੀ.ਐਸ.ਸੀ. (ਨਾਨ—ਮੈਡੀਕਲ), ਈ.ਟੀ.ਟੀ. ਆਦਿ ਕੋਰਸ ਸਫ਼ਲਤਾ ਪੂਰਵਕ ਚਲਾਏ ਜਾ ਰਹੇ ਹਨ।
ਡਾਇਰੈਕਟਰ ਕੈਂਪਸ ਡਾ. ਵਿਜੈ ਲਛਕਮੀ ਦੁਆਰਾ ਪ੍ਰੋਗਰਾਮ ਦੇ ਅੰਤ ਵਿੱਚ ਮੈਨੇਜਮੇਂਟ ਮੈਂਬਰਾਂ ਦਾ ਇਸ ਪੋ੍ਰਗਰਾਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦੇ ਵੱਖੋਂ ਵੱਖ ਵਿਭਾਗਾਂ ਦੇ ਮੁੱਖੀ ਡਾ. ਬਲਜੀਤ ਕੋਰ, ਲਵਪ੍ਰੀਤ ਸਿੰਘ, ਰੋਹਿਤ ਸਰਮਾਂ, ਅਜੀਤ ਜੈਨ, ਨਰਿੰਦਰ ਕੁਮਾਰ ਸਮੇਤ ਕਾਲਜ ਦਾ ਸਟਾਫ਼ ਮੌਜੂਦ ਸੀ।

Today Now News

RELATED ARTICLES
- Advertisment -

POPULAR POSTS