16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਵੱਲੋਂ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਦਿਹਾੜੇ...

ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਵੱਲੋਂ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਦਿਹਾੜੇ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ

ਮੋਗਾ (ਅਮਜਦ ਖਾਨ) : ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀਦੇ ਅਵਤਾਰ ਦਿਹਾੜੇ ਸੰਸਾਰ ਭਰ ਵਿੱਚ 25 ਨਵੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ ਇਸ ਤਹਿਤ ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ ਜਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਵੱਲੋਂ ਆਪਣੇ ਗ੍ਰਹਿ ਵਿਖੇ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਤੀਜੇ ਦਿਨ ਦੀ ਪ੍ਰਭਾਤ ਫੇਰੀ ਦਾਸਾਂ ਦੇ ਗ੍ਰਹਿ ਵਿਖੇ ਸੰਗਤੀ ਰੂਪ ਵਿੱਚ ਸੰਗਤਾਂ ਨੇ ਚਰਨ ਪਾਕੇ ਜਸਪ੍ਰੀਤ ਸਿੰਘ ਜੱਜ ਅਤੇ ਸੰਗਤਾਂ ਨੇ ਸ਼ਬਦ ਗਾਇਨ ਕੀਤਾ ! ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ! ਦਾਸਾ ਵੱਲੋਂ ਭਾਈ ਜਸਪ੍ਰੀਤ ਸਿੰਘ ਜੱਜ, ਭਾਈ ਸੁਰਿੰਦਰ ਸਿੰਘ, ਭਾਈ ਸਰਬਜੀਤ ਸਿੰਘ ਬੁੱਟਰ , ਭਾਈ ਸੁਪਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ! ਗਿਆਨੀ ਇਕਬਾਲ ਸਿੰਘ ਅਰਦਾਸ ਕੀਤੀ ! ਸੰਗਤਾਂ ਹੁੰਮ ਹੁੰਮਾ ਕੇ ਦਾਸਾਂ ਦੇ ਗ੍ਰਹਿ ਵਿਖੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ! ਉਚੇਚੇ ਤੌਰ ਤੇ ਸ਼ਿਰਕਤ ਕੀਤੀ ਪ੍ਰਧਾਨ ਭਾਈ ਕੁਲਦੀਪ ਸਿੰਘ ਬੱਸੀਆਂ, ਭਾਈ ਗੁਰਜੰਟ ਸਿੰਘ ਸਾਹੋਕੇ, ਭਾਈ ਸੁਖਮਿੰਦਰ ਸਿੰਘ ਬਿੱਟੂ, ਭਾਈ ਮਨਜੀਤ ਸਿੰਘ ਜੀਤਾ, ਭਾਈ ਮਹਿੰਦਰ ਸਿੰਘ ਮਿੰਦੀ,ਭਾਈ ਪਰਮਵੀਰ ਸਿੰਘ ਗੋਰਾ, ਡਾਕਟਰ ਸ਼ਮਸ਼ੇਰ ਸਿੰਘ ਸਿੱਧੂ , ਮਨਜੀਤ ਸਿੰਘ ਧੰਮੂ ਐਮ ਸੀ, ਹਰਦੇਵ ਸਿੰਘ ਧੰਮੂ, ਗਿਆਨੀ ਸੁਖਵੰਤ ਸਿੰਘ ਕਥਾਵਾਚਕ,
ਤੋਂ ਇਲਾਵਾ ਬਹੁਤ ਸੰਗਤਾਂ ਹਾਜਰ ਸਨ

Today Now News

RELATED ARTICLES
- Advertisment -

POPULAR POSTS