17.4 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਪੁੱਲ ਤੇ ਸੜਕ ਬਣਾਉਣ ਦੀ ਸੇਵਾ ਭਾਈ ਗੁਰਇਕਬਾਲ ਸਿੰਘ ਨੂੰ ਸੌਂਪੀ

ਪੁੱਲ ਤੇ ਸੜਕ ਬਣਾਉਣ ਦੀ ਸੇਵਾ ਭਾਈ ਗੁਰਇਕਬਾਲ ਸਿੰਘ ਨੂੰ ਸੌਂਪੀ

ਅੰਮ੍ਰਿਤਸਰ, (ਗਗਨ ਢਿੱਲੋਂ) : ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਸੰਗਤ ਦੀ ਸਹੂਲਤ ਲਈ ਪੁੱਲ ਅਤੇ ਸੜਕ ਬਣਾਉਣ ਦੀ ਪ੍ਰਸ਼ਾਸਨ ਵੱਲੋਂ ਭਾਈ ਗੁਰਇਕਬਾਲ ਸਿੰਘ ਨੂੰ ਸੇਵਾ ਸੌਂਪੀ ਗਈ। ਇਸ ਮੌਕੇ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਸੰਗਤ ਦੀ ਸਹੂਲਤ ਲਈ ਭਿੱਖੀਵਿੰਡ ਜੀਟੀ ਰੋਡ ਤੋਂ ਡਰੇਨ ‘ਤੇ ਪੁੱਲ ਅਤੇ ਸੜਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਡਰੇਨ ‘ਤੇ ਇਕੋ ਪੁੱਲ ਹੋਣ ਕਰ ਕੇ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਪੁੱਲ ਅਤੇ ਸੜਕ ਬਣਾਉਣ ਦੀ ਸੇਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੂੰ ਸੌਂਪੀ ਗਈ। ਇਹ ਪੁੱਲ 20 ਫੁੱਟ ਚੌੜਾ ਅਤੇ 125 ਫੁੱਟ ਲੰਮਾ ਹੋਵੇਗਾ ਅਤੇ 18 ਫੁੱਟ ਚੌੜੀ 3 ਕਿਲੋ ਮੀਟਰ ਲੰਮੀ ਸੜਕ ਬਣਾਈ ਜਾਵੇਗੀ। ਇਹ ਪੁੱਲ ਅਤੇ ਸੜਕ ਬਣਾਉਣ ਦੀ ਸੇਵਾ ਆਰੰਭ ਭਾਈ ਗੁਰਇਕਬਾਲ ਸਿੰਘ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਰਮਨ ਸਿੰਘ ਨਾਨਕਸਰ ਠਾਠ ਚੱਬਾ, ਸੁਖਪਾਲ ਸਿੰਘ ਭੁੱਲਰ ਐੱਮਐੱਲਏ ਹਲਕਾ ਖੇਮਕਰਨ, ਸੁਖਵੰਤ ਸਿੰਘ ਸਰਪੰਚ ਪੂਹਲਾ ਸਾਹਿਬ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਬੀਡੀਓ, ਰਾਮਤਸਵੀਰ ਸਿੰਘ ਭਿੱਖੀਵਿੰਡ, ਡੀਐੱਸਪੀ ਰਾਜਬੀਰ ਸਿੰਘ ਭਿੱਖੀਵਿੰਡ, ਬੀਡੀਓ ਤੇਜਿੰਦਰ ਸਿੰਘ ਨੌਸ਼ਹਿਰਾ ਪੰਨੂਆ, ਲਖਵਿੰਦਰ ਸਿੰਘ ਤਹਿਸੀਲਦਾਰ ਭਿੱਖੀਵਿੰਡ, ਐੱਸਡੀਐੱਮ ਰਾਜੇਸ਼ ਸ਼ਰਮਾ ਪੱਟੀ, ਐਕਸੀਅਨ ਮਨਜੀਤ ਸਿੰਘ ਮੰਡੀ ਬੋਰਡ, ਐਕਸੀਅਨ ਕੁਲਵਿੰਦਰ ਸਿੰਘ ਡਰੇਨ ਵਿਭਾਗ, ਮਹੇਸ਼ ਇੰਦਰ ਸਿੰਘ ਨਹਿਰੀ ਵਿਭਾਗ, ਗੁਰਦੇਵ ਸਿੰਘ ਮੰਡੀ ਬੋਰਡ, ਸੇਵਕ ਸਿੰਘ ਸੀਐੱਮ ਆਫਿਸ ਪੰਜਾਬ, ਪ੍ਰਧਾਨ ਪਿਆਰਾ ਸਿੰਘ ਰਸੀਵਰ, ਜਸਪਾਲ ਸਿੰਘ, ਮੈਨੇਜਰ ਜਗੀਰ ਸਿੰਘ, ਸੁਖਵਿੰਦਰ ਸਿੰਘ ਪੰਡੋਰੀ, ਦਿਲਬਾਗ ਸਿੰਘ ਯੋਧਾ, ਮਨਦੀਪ ਸਿੰਘ ਭੋਲੂ ਆਦਿ ਨੇ ਟੱਕ ਲਾ ਕੇ ਕੀਤੀ। ਟਰੱਸਟ ਵੱਲੋਂ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ ਦੀ ਨਿਗਰਾਨੀ ਹੇਠ ਪੁੱਲ ਅਤੇ ਸੜਕ ਬਣਾਉਣ ਦੀ ਸੇਵਾ ਹੋਵੇਗੀ। ਇਸ ਮੌਕੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਵਿੱਤਰ ਅਸਥਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਸੁਖਵਿੰਦਰ ਸਿੰਘ, ਭਾਈ ਤੇਜਪਾਲ ਸਿੰਘ, ਭਾਈ ਗੁਰਦੀਪ ਸਿੰਘ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ।

Today Now News

RELATED ARTICLES
- Advertisment -

POPULAR POSTS