16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਦੀ ਮੌਤ...

ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਦੀ ਮੌਤ ‘ਤੇ ਕੀਤਾ ਦੁੱਖ ਸਾਂਝਾ

ਚੰਡੀਗੜ੍ਹ, 1 ਅਪ੍ਰੈਲ 2022
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਮਿਨਲ ਜੋਸ਼ੀ ਦੀ ਨਿੱਕੀ ਉਮਰੇ ਮੌਤ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਟੀ ਮਿਨਲ ਦਾ ਵਿੱਛੜ ਜਾਣਾ ਜੋਸ਼ੀ ਪਰਿਵਾਰ ਲਈ ਅਸਹਿ ਹੈ। ਮਾਨ ਨੇ ਕਿਹਾ ਕਿ ਪ੍ਰਮਾਤਮਾ ਦੇ ਹੁਕਮ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ। ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਭਾਣੇ ਵਿੱਚ ਰੱਖਣ ਅਤੇ ਪਰਿਵਾਰ ਨੂੰ ਧੀ ਦਾ ਵਿਛੋੜਾ ਸਹਾਰਨ ਦਾ ਬੱਲ ਬਖ਼ਸ਼ਣ।
ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸੁਮਿਤ ਜੋਸ਼ੀ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬੇਟੀ ਮਿਨਲ ਦੀ ਮੌਤ ਮਾਪਿਆਂ ਲਈ ਬਹੁਤ ਹੀ ਦੁਖਦਾਈ ਹੈ।

Today Now News

RELATED ARTICLES
- Advertisment -

POPULAR POSTS