16.8 C
Chandigarh

TODAY NOW NEWS

Friday, March 20, 2026
HomePOLITICSਭਗਵੰਤ ਮਾਨ ਨੇ ਕੋਟਭਾਈ 'ਚ ਲੋਕਾਂ ਨੂੰ 21 ਮਾਰਚ ਨੂੰ ਕਿਸਾਨ ਮਹਾ...

ਭਗਵੰਤ ਮਾਨ ਨੇ ਕੋਟਭਾਈ ‘ਚ ਲੋਕਾਂ ਨੂੰ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ ‘ਚ ਪਹੁੰਚਣ ਦੀ ਕੀਤੀ ਅਪੀਲ

ਆਮ ਆਦਮੀ ਪਾਰਟੀ ਨੇ ਕਿਸਾਨਾਂ ਦਾ ਸਾਥ,ਦਿੱਤਾ ਅਤੇ ਭਵਿੱਖ ਵਿੱਚ ਵੀ ਸਾਥ ਦਿੰਦੀ ਰਹੇਗੀ : ਭਗਵੰਤ ਮਾਨ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਭਗਵੰਤ ਮਾਨ ਨੇ ਪਿੰਡ ਕੋਟ ਭਾਈ ‘ਚ ਜਨਸਭਾ ਨੂੰ ਕੀਤਾ ਸੰਬੋਧਨ ਅਤੇ ਲੋਕਾਂ ਨੂੰ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ ‘ਚ ਪਹੁੰਚਣ ਦੀ ਕੀਤੀ ਅਪੀਲ । ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਜ ਪਿੰਡ ਕੋਟ ਭਾਈ ‘ਚ ਜਨਸਭਾ ਨੂੰ ਸੰਬੋਧਨ ਕੀਤਾ। ਉਹਨਾਂ ਲੋਕਾਂ ਨੂੰ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ ‘ਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਕਿਸਾਨ ਮਹਾ ਸੰਮੇਲਨ ਕੀਤਾ ਜਾ ਰਿਹਾ। ਇਸ ਲਈ ਉਹ ਪਿੰਡ ਪਿੰਡ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਕਿਸਾਨਾਂ ਦਾ ਸਾਥ,ਦਿੱਤਾ ਅਤੇ ਭਵਿੱਖ ਵਿੱਚ ਵੀ ਸਾਥ ਦਿੰਦੀ ਰਹੇਗੀ। ਭਗਵੰਤ ਮਾਨ ਨੇ ਪ੍ਰਸ਼ਾਂਤ ਕਿਸ਼ੋਰ ‘ਤੇ ਤੰਜ ਕਰਦਿਆ ਕਿਹਾ ਕਿ ਕਾਂਗਰਸ ਭਾਵੇ ਪ੍ਰਸ਼ਾਂਤ ਦੀ ਜਗਾਹ ‘ਤੇ ਉਬਾਮਾ ਦਾ ਨੀਤੀ ਘਾੜਾ ਲੈ ਆਵੇ ਪਰ ਆਪਣੇ ਖਰਚ ‘ਤੇ ਲਿਆਵੇ। ਇਕ ਸਾਲ ਪਹਿਲਾ ਇਸ ਤਰਾਂ ਕੈਬਨਿਟ ਰੈਂਕ ਦੇ ਕੇ ਹੋਰ ਸਹੂਲਤਾਂ ਅਤੇ ਆਮ ਲੋਕਾਂ ਦੇ ਪੈਸੇ ਦੀ ਲੁੱਟ ਕਿਉਂ ਕੀਤੀ ਜਾ ਰਹੀ ਹੈ। ਉਹਨਾਂ ਐਮ ਐਲ ਏ, ਐਮ ਪੀ ਦੀਆਂ ਤਨਖਾਹਾਂ, ਪੈਨਸ਼ਨਾਂ ‘ਤੇਵੀ ਤੰਜ ਕਰਦਿਆ ਕਿਹਾ ਕਿ ਕਰੋੜਾਂ ਰੁਪਏ ਲਾ ਕੇ ਬਹੁਤੇ ਵਿਅਕਤੀ ਇਕੱਲੇ ਤਨਖਾਹਾਂ ਲਈ ਹੀ ਐਮ.ਐਲ.ਏ.ਅਤੇ ਐਮ.ਪੀ. ਨਹੀਂ ਬਣਦੇ ਬਲਕਿ ਬਹੁਤੇ ਜੋ ਚਾਹੁੰਦੇ ਉਹ ਜਨਤਾ ਨੂੰ ਸਭ ਪਤਾ ਹੈ। ਭਗਵੰਤ ਮਾਨ ਜਾਂਦਿਆਹੋਇਆ ਇਸ਼ਾਰਿਆਂ ‘ਚ ਕਹਿ ਗਏ ਕਿ ਬਹੁਤੇ ਐਮ.ਐਲ.ਏ, ਐਮ.ਪੀ ਸੇਵਾ ਲਈ ਨਹੀਂ ਬਲਕਿ ਪੈਸੇ ਲਈ ਬਣਦੇ ਹਨ।ਭਗਵੰਤ ਮਾਨ ਨੇ ਗਿੱਦੜਬਾਹਾ ਹਲਕੇ ਦੇ ਪਿੰਡ ਕੋਟੜਾਈ ਵਿਖੇ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਾਡੀਆਂ ਜ਼ਮੀਨਾਂ ਪੂਜੀ ਪਤੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਤੇ ਜੇਕਰ ਅਜਿਹਾ ਹੋ ਗਿਆ ਤਾਂ ਸਾਡੀਆਂ ਆਪਣੀਆਂ ਜ਼ਮੀਨਾਂ ਵੱਡੇ ਫਾਰਮਾਂ ਵਿੱਚ ਬਦਲ ਜਾਣਗੀਆਂ ਤੇ ਅਸੀਂ ਆਪਣੀਆਂ ਜ਼ਮੀਨਾਂ ਵਿੱਚ ਹੀ ਦਿਹਾੜੀਦਾਰ ਬਣ ਰਹਿ ਜਾਣਗੇ ਪਰ ਆਮ ਆਦਮੀ ਪਾਰਟੀ 5 ਜੂਨ ਤੋਂ ਆਰਡਨੈਸ ਜਾਰੀ ਹੋਣ ਸਮੇਂ ਤੋਂ ਕਿਸਾਨਾਂ ਦੇ ਨਾਲ ਹੈ ਤੇ ਕਿਸਾਨ ਵਿਰੋਧੀ ਬਿਲਾਂ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਪਹਿਲਾ ਤੇ ਐਮ ਜਾਂ ਕਲਾਕਾਰ ਬਾਅਦ ਚ ਹਾਂ ਤੇ ਕਿਸਾਨੀ ਮੈਨੂੰ ਵਿਰਸੇ ਵਿੱਚ ਮਿਲੀ ਹੋਈ ਤੇ ਅਸੀਂ ਜਨ ਅੰਦੋਲਨ ਦਾ ਸਾਥ ਦੇਵਾਂਗੇ ਕਿਉਂਕਿ ਇਹ ਇਕੱਲੇ ਕਿਸਾਨਾਂਦਾ ਅੰਦੋਲਨ ਨਈ ਸਗੋਂ ਹਰ ਵਰਗ ਦਾ ਅੰਦੋਲਨ ਹੈ ਤੇ ਇਸ ਦੇ ਲਾਗੂ ਹੋਣ ਨਾਲ ਕਿਸਾਨਾਂ ਸਮੇਤ ਹਰ ਵਰਗ ਨੂੰ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਲ ਦੇਣ ਲਈ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਕਿਸਾਨ ਮਹਾ ਸੰਮੇਲਨ ਨੂੰ ਅਰਵਿੰਦ ਕੇਜਰੀ ਵਾਲ ਸੰਬੋਧਨ ਕਰਨਗੇ ਤੇ ਕਿਸਾਨਾਂ ਦੇ ਹੱਕ ਆਵਾਜ਼ ਬੁਲੰਦ ਕਰਨ ਤਾਂ ਕਿ ਇਸ ਸੰਘਰਸ਼ ਨੂੰ ਹੋਰ ਬਲ ਤੇ ਤਾਕਤ ਮਿਲੇ ਸਕੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨਾਂ ਤੱਕ ਆਵਾਜ਼ ਪਹੂੰਚਾ ਕੇ ਕਾਲੇ ਕਾਨੂੰਨ ਰੱਦ ਕਰਾਏ ਜਾ ਸਕਣ ਤੇ ਤੁਸੀਂ ਵੀ ਕੇਜਰੀਵਾਲ ਦਾ ਸਾਥ ਦਿਓ ਕਿਉਂਕਿ ਉਨ੍ਹਾਂ ਨੇ ਪਹਿਲਾ ਵੀ 2 ਵਾਰੀ ਮੋਦੀ ਨੂੰ ਹਰਾਇਆ ਤੇ ਹੁਣ ਵੀ ਉਹ ਹਰਾਉਣਗੇ।ਕੇਂਦਰ ਸਰਕਾਰ ਹੰਕਾਰ ਕਰ ਰਹੀ ਤੇ ਪਹਿਲਾ ਜਿਨੇ ਕਾਨੂੰਨ ਬਣਾਏ ਹਨ, ਭਾਵੇਂ ਜੀ ਐਸ ਟੀ, ਨਾਗਰਿਕਤਾ ਕਾਨੂੰਨ, ਨੋਟਬੰਦੀ ਆਦਿ ਨੂੰ ਧੱਕੇ ਨਾਲ ਲਾਗੂ ਕੀਤਾ ਹੈ ਪਰ ਹੁਣ ਸਰਕਾਰ ਦਾ ਵਾਹ ਅੰਨਦਾਤੇ ਨਾਲ ਪਿਆ ਹੈ ਜੋ ਜਾਨਵਰਾਂ ਤੱਕ ਨੂੰ ਪਾਲਦਾ ਹੈ, ਜਿਸ ਦੇ ਜਵਾਨ ਸਰਹੱਦਾ ਤੇ ਹਿੱਕ ਤਾਣ ਕੇ ਦੇਸ਼ ਦੀ ਰਾਖੀ ਕਰਦੇ ਹਨ ਪਰ ਸਰਕਾਰ ਇਨ੍ਹਾਂ ਕਿਸਾਨਾ ਨੂੰ ਵਾਦੀ, ਵੱਖਵਾਦੀ ਤੇ ਦੇਸ਼ ਧਰੋਹੀ ਬਣਾ ਕੇ ਮਾਮਲੇ ਦਰਜ ਕਰ ਰਹੀ ਹੈ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਸ਼ਾਰ ਕਿਸ਼ੋਰ ਨੂੰ ਪੰਜਾਬ ਦੇ ਲੋਕਾਂ ਦੇ ਪੈਸਿਆ ਤੇ ਕੈਬਨਣ ਰੈਂਕ ਦੇਣਾ, ਘਰ ਦੇਣਾ ਤੋਂ ਹਰ ਸਹੂਲਤਾਂ ਦੇਣੀਆਂ ਗਲਤ ਹਨ ਪਰ ਜੇਕਰ ਉਸ ਨੂੰ ਆਪਣਾ ਧਾੜਾ ਬਣਾਉਣਾ ਸੀ ਤਾਂ ਖੁਦ ਦੇ ਖਰਚੇ ਤੇ ਲੈਕੇ ਆਉਂਦੇ ਪਰ ਵੱਲ ਜਾਣ ਕੇ ਹੁਣ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਫਿਰ ਤੋਂ ਆਵੇਗੀ ਕਿਉਂਕਿ ਸਰਕਾਰਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ।

Today Now News

RELATED ARTICLES
- Advertisment -

POPULAR POSTS