ਖੰਨਾ, 23 ਅਪ੍ਰੈਲ (ਪਰਮਜੀਤ ਸਿੰਘ ਧੀਮਾਨ)- ਅੱਜ ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ 24 ਅਪ੍ਰੈਲ ਨੂੰ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਕਰਵਾਏ ਜਾ ਰਹੇ ਭਗਵਾਨ ਸ਼੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਦੇ ਜਨਰਲ ਸਕੱਤਰ ਨਰਿੰਦਰ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਦੇ ਸਪੁੱਤਰ ਤੇ ਖੰਨਾ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਅਤੇ ਸਮੂੁਹ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੰਡਤ ਸੁਨੀਲ ਦੂਬੇ ਦੀ ਦੇਖਰੇਖ ਹੇਠਾਂ ਤੜਕੇ ਮੂੁਰਤੀ ਇਸ਼ਨਾਨ, ਹਵਨਯੱਗ ਉਪਰੰਤ ਝੰਡੇ ਦੀ ਰਸਮ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ ਦੀ ਅਗਵਾਈ ਹੇਠਾਂ ਸਮੂਹ ਮੈਂਬਰਾਨ ਅਦਾ ਕਰਨਗੇ। ਸਮਾਗਮ ਉਪਰੰਤ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਕਲਸੀ, ਹਰਮੇਸ਼ ਲੋਟੇ, ਆਦਰਸ਼ ਕੁਮਾਰ ਭੇਲੇ, ਜਸਵਿੰਦਰ ਸਿੰਘ ਜੰਡੂ, ਗੁਰਚਰਨ ਸਿੰਘ ਵਿਰਦੀ, ਪੂੁਰਨ ਸਿੰਘ ਲੋਟੇ, ਪਰਮਜੀਤ ਸਿੰਘ ਧੀਮਾਨ, ਅਮਰਜੀਤ ਸਿੰਘ ਘਟਹੌੜਾ, ਬਲਵਿੰਦਰ ਸਿੰਘ ਸੌਂਦ, ਸੁਭਾਸ਼ ਸੂਦ ਆਦਿ ਹਾਜ਼ਰ ਸਨ।




