17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰੱਖੜੀ 'ਤੇ ਨਹੀਂ ਲੱਗ ਰਹੀ ਭੱਦਰਾ, ਇਸ ਸਾਲ ਪੂਰਾ ਦਿਨ ਬੰਨ੍ਹੀ ਜਾ...

ਰੱਖੜੀ ‘ਤੇ ਨਹੀਂ ਲੱਗ ਰਹੀ ਭੱਦਰਾ, ਇਸ ਸਾਲ ਪੂਰਾ ਦਿਨ ਬੰਨ੍ਹੀ ਜਾ ਸਕੇਗੀ ਰੱਖੜੀ

Raksha Bandhan 2021 Date : ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਸਾਲ 22 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣਾ ਭਰਾਵਾਂ ਦੇ ਗੁੱਟ ‘ਤੇ ਰੱਖੜੀ ਜਾਂ ਰੱਖਿਆ ਸੂਤਰ ਬੰਨ੍ਹ ਕੇ ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾ ਭੈਣਾਂ ਦੀ ਰੱਖਿਆ ਤੇ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ। ਹਿੰਦੂ ਪਰਿਵਾਰਾਂ ‘ਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਰੱਖੜੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਭਰਾ-ਭੈਣ ਦੇ ਪ੍ਰੇਮ ਦੇ ਤਿਉਹਾਰ ‘ਤੇ ਭੱਦਰਾ ਤੇ ਰਾਹੂ ਕਾਲ ਦਾ ਸਾਇਆ ਨਹੀਂ ਰਹੇਗਾ। ਆਓ ਜਾਣਦੇ ਹਾਂ ਰੱਖੜੀ ਦੀ ਤਰੀਕ, ਸ਼ੁੱਭ ਮਹੂਰਤ ਤੇ ਭਦਰਾ ਦੀ ਸਥਿਤੀ…

ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ
ਹਿੰਦੂ ਪੰਚਾਂਗ ਅਨੁਸਾਰ ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਪੁੰਨਿਆ ਦੀ ਤਿਥੀ 21 ਅਗਸਤ ਨੂੰ ਸ਼ਾਮ 6.10 ਤੋਂ ਸ਼ੁਰੂ ਹੋ ਕੇ 22 ਅਗਸਤ ਨੂੰ ਸ਼ਾਮ 5 ਵੱਜ ਕੇ 31 ਮਿੰਟ ਤਕ ਰਹੇਗੀ। ਇਸ ਤੋਂ ਬਾਅਦ ਭਾਦੋਂ ਦੀ ਪ੍ਰਤੀਪਦਾ ਤਿਥੀ ਆਰੰਭ ਹੋ ਜਾਵੇਗੀ। ਉਦਯਾ ਤਿਥੀ ਹੋਣ ਕਾਰਨ ਰੱਖੜੀ ਦਾ ਤਿਉਹਾਰ 22 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਆਧਾਰ ‘ਤੇ ਇਸ ਸਾਲ 22 ਅਗਸਤ ਨੂੰ ਪੂਰਾ ਦਿਨ ਰੱਖੜੀ ਬੰਨ੍ਹੀ ਜਾ ਸਕਦੀ ਹੈ। ਪਰ ਜੋਤਿਸ਼ ਗਣਨਾ ਅਨੁਸਾਰ ਇਸ ਦਿਨ ਪੈ ਰਹੇ ਸ਼ੋਭਨ ਯੋਗ ਜਿਹੜਾ ਕਿ ਸਵੇਰੇ 10 ਵੱਜ ਕੇ 33 ਮਿੰਟ ਤਕ ਰਹੇਗਾ ਜਾਂ ਅਭਿਜੀਤ ਮਹੂਰਤ 12.04 ਤੋਂ 12.55 ਦਾ ਸਮਾਂ ਰੱਖੜੀ ਬੰਨ੍ਹਣ ਲਈ ਸ਼ੁੱਭ ਰਹੇਗਾ।

ਭੱਦਰਾ ਨਕਸ਼ੱਤਰ ਤੇ ਰਾਹੂ ਕਾਲ ਦੀ ਸਥਿਤੀ
ਇਸ ਸਾਲ ਰੱਖੜੀ ਦੇ ਤਿਉਹਾਰ ਦੀ ਸਭ ਤੋਂ ਖਾਸ ਗੱਲ ਇਹੀ ਹੈ ਕਿ ਰੱਖੜੀ ਦੀ ਪੂਰੀ ਤਿਥੀ ‘ਚ ਭਾਦੋਂ ਨਹੀਂ ਲੱਗ ਰਹੀ ਹੈ। ਭਾਦੋਂ ‘ਚ ਰੱਖੜੀ ਬੰਨ੍ਹਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਕਾਲ ਗਣਨਾ ਅਨੁਸਾਰ ਇਸ ਵਾਰ ਭਾਦੋਂ ਕਾਲ ਰੱਖੜੀ ਦੇ ਅਗਲੇ ਦਿਨ 23 ਅਗਸਤ ਨੂੰ ਸਵੇਰੇ 5.34 ਵਜੇ ਤੋਂ 6.12 ਵਜੇ ਤਕ ਲੱਗੇਗਾ। ਰਾਹੂ ਕਾਲ 22 ਅਗਸਤ ਨੂੰ ਸ਼ਾਮ 5.14 ਤੋਂ 6.49 ਵਜੇ ਤਕ ਰਹੇਗਾ। ਉਦੋਂ ਤਕ ਪੁੰਨਿਆ ਦੀ ਤਿਥੀ ਲਗਪਗ ਸਮਾਪਤ ਹੋ ਚੁੱਕੀ ਹੋਵੇਗੀ। ਇਸ ਲਈ ਇਸ ਸਾਲ ਪੂਰੀ ਪੁੰਨਿਆ ਤਿਥੀ ‘ਤੇ ਬਿਨਾਂ ਡਰ ਦੇ ਰੱਖੜੀ ਬੰਨ੍ਹੀ ਜਾ ਸਕੇਗੀ।

ਇੰਝ ਬੰਨ੍ਹੋਂ ਰੱਖੜੀ
ਰੱਖੜੀ ਦੀ ਥਾਲੀ ਸਜਾਓ। ਉਸ ਵਿਚ ਕੁੰਮਕੁਮ, ਮੌਲੀ, ਚੌਲ, ਦੀਵਾ, ਮਠਿਆਈ ਤੇ ਰੱਖੜੀ ਰੱਖੋ। ਭਰਾ ਨੂੰ ਤਿਲਕ ਲਗਾ ਕੇ ਉਸ ਦੇ ਸੱਜੇ ਗੁੱਟ ‘ਤੇ ਰੱਖਿਆ ਸੂਤਰ ਬੰਨ੍ਹੋਂ। ਭਰਾ ਦੀ ਆਰਤੀ ਉਤਾਰੋ। ਉਸ ਨੂੰ ਮਠਿਆਈ ਖੁਆਓ। ਰੱਖੜੀ ਬੰਨ੍ਹ ਤੋਂ ਬਾਅਦ ਭਰਾ ਨੂੰ ਇੱਛਾ ਤੇ ਸਮਰੱਥਾ ਅਨੁਸਾਰ ਭੈਣਾਂ ਨੂੰ ਭੇਟ ਦੇਣੀ ਚਾਹੀਦੀ ਹੈ।

Today Now News

RELATED ARTICLES
- Advertisment -

POPULAR POSTS