16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੋਹਣਾ ਅਤੇ ਹਰਿਆਵਲ ਭਰਪੂਰ ਪਾਰਕ ਜਲਦ ਹੀ ਹੋਵੇਗਾ ਬੁਢਲਾਡਾ ਵਾਸੀਆਂ ਦੇ ਸਪੁਰਦ...

ਸੋਹਣਾ ਅਤੇ ਹਰਿਆਵਲ ਭਰਪੂਰ ਪਾਰਕ ਜਲਦ ਹੀ ਹੋਵੇਗਾ ਬੁਢਲਾਡਾ ਵਾਸੀਆਂ ਦੇ ਸਪੁਰਦ : ਐਸ.ਡੀ.ਐਮ. ਸਾਗਰ ਸੇਤੀਆ

ਵਧੀਕ ਡਿਪਟੀ ਕਮਿਸ਼ਨਰ ਨੇ ਪੌਦੇ ਲਗਾ ਕੇ ਕੀਤੀ ਪਾਰਕ ਦੇ ਕੰਮ ਦੀ ਸ਼ੁਰੂਆਤ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਐਸ.ਡੀ.ਐਮ. ਮਾਨਸਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜਲਦ ਹੀ ਇੱਕ ਬਹੁਤ ਸੋਹਣਾ ਅਤੇ ਹਰਿਆਲੀ ਨਾਲ ਲਬਰੇਜ਼ ਪਾਰਕ ਬੁਢਲਾਡਾ ਵਾਸੀਆਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਇਸ ਪਾਰਕ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਪੌਦੇ ਲਗਾ ਕੇ ਇਸ ਦੀ ਸੁੰਦਰਤਾ ਨਿਖਾਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਐਸ.ਡੀ.ਐਮ. ਸ਼੍ਰੀ ਸੇਤੀਆ ਨੇ ਦੱਸਿਆ ਕਿ ਪਸ਼ੂ ਮੇਲਾ ਰੋਡ ’ਤੇ ਸਥਿਤ ਵਾਟਰ ਵਰਕਸ ਬੁਢਲਾਡਾ ਦੇ ਨਾਲ ਲੱਗਦੀ ਜਗ੍ਹਾ ਵਿੱਚ ਇਹ ਪਾਰਕ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦੀ ਸੁੰਦਰਤਾ ਨੂੰ ਹੋਰ ਵਧਾਉਣ ਅਤੇ ਉਸ ਵਿੱਚ ਲੋਕਾਂ ਦੀ ਸੈਰਗਾਹ ਲਈ ਕੁਝ ਹੋਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਇਹ ਪਾਰਕ ਆਸ-ਪਾਸ ਦੇ ਇਲਾਕਿਆਂ ਲਈ ਨਮੂਨੇ ਦਾ ਪਾਰਕ ਬਣ ਸਕੇ ਅਤੇ ਲੋਕ ਇੱਥੇ ਆ ਕੇ ਸਕੂਨ ਦਾ ਅਨੁਭਵ ਕਰ ਸਕਣ।
ਉਨ੍ਹਾਂ ਦੱਸਿਆ ਕਿ ਇਸ ਪਾਰਕ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਪੌਦੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਦੌੜਨ ਅਤੇ ਸਾਇਕÇਲੰਗ ਕਰਨ ਲਈ ਟਰੈਕ ਤਿਆਰ ਕਰਨ ਦਾ ਪ੍ਰਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਬੁਢਲਾਡਾ ਸ਼੍ਰੀ ਵਿਜੈ ਜਿੰਦਲ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS