ਪਟਵਾਰੀ ਉੱਤੇ 5000 ਰੁਪਏ ਰਿਸ਼ਵਤ ਲੈਣ ਦਾ ਅਤੇ ਧਮਕੀ ਦੇਣ ਦਾ ਆਰੋਪ

ਤਰਨਤਾਰਨ (ਜਸਬੀਰ ਸਿੰਘ) : ਜਹਾਂਗੀਰ ਦੇ ਕਿਸਾਨ ਰਮਨਪ੍ਰੀਤ ਸਿੰਘ ਵਲੋਂ ਪਟਵਾਰੀ ਹਰਮਨਪ੍ਰੀਤ ਸਿੰਘ ਨੂੰ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਲਈ 5000 ਜੋ ਕਿ ਦੋ ਵਾਰੀ ਕਰਕੇ ਦਿੱਤੇ ਜਾਣ ਦੇ ਬਾਵਜੂਦ ਰੁਪਏ ਲੈ ਕੇ ਵੀ ਨਿਸ਼ਾਨਦੇਹੀ ਨਾ ਕੀਤੇ ਜਾਣ ਦੀ ਉਨ੍ਹਾਂ ਵਲੋਂ ਸ਼ਿਕਾਇਤ ਬੀਡੀਪੀਓ ਖਡੂਰ ਸਾਹਿਬ ਨੂੰ ਕੀਤੀ ਗਈ ਸੀ ਪਰ ਬੀਡੀਪੀਓ ਵਲੋਂ ਉਕਤ ਪਟਵਾਰੀ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਚੱਲਦੇ ਅੱਜ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬੀਡੀਪੀਓ ਖਡੂਰ ਸਾਹਿਬ ਦੇ ਦਫਤਰ ਬਾਹਰ ਧਰਨਾ ਦਿੱਤਾ ਗਿਆ
ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਕਤ ਪਟਵਾਰੀ ਨੇ ਇਹ ਪੈਸੇ ਰਿਸ਼ਵਤ ਦੇ ਤੋਰ ਤੇ ਲਏ ਹਨ ਜਿਸਦੀ ਕੋਈ ਰਸੀਦ ਨਹੀਂ ਦਿੱਤੀ ਗਈ ਅਤੇ ਨਾ ਹੀ ਨਿਸ਼ਾਨਦੇਹੀ ਕੀਤੀ ਗਈ ਬਲਕਿ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਹਨ ਕਿ ਅਸੀਂ ਨਿਸ਼ਾਨਦੇਹੀ ਨਹੀਂ ਕਰਨੀ ਜੋ ਕਰਨਾ ਹੈ ਕਰ ਲਓ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਦ ਉਨ੍ਹਾਂ ਬੀਡੀਪੀਓ ਗੁਰਪ੍ਰੀਤ ਸਿੰਘ ਕਾਹਲੋਂ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਪੁੱਛ ਕੇ ਪੈਸੇ ਦਿੱਤੇ ਹਨ ਤੁਸੀਂ ਉਸ ਖਿਲਾਫ ਜੋ ਕਰਨਾ ਕਰੋ ਇਸੇ ਦੇ ਚੱਲਦੇ ਅੱਜ ਪੀੜਿਤ ਕਿਸਾਨ ਦੇ ਹੱਕ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਮਾਰਕੇ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ
ਇਸ ਮੌਕੇ ਪਟਵਾਰੀ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਵੱਲੋਂ ਉਨ੍ਹਾਂ ਨੂੰ ਪੰਚਾਇਤ ਦਾ ਮਤਾ ਨਹੀਂ ਲਿਆਕੇ ਦਿੱਤਾ ਗਿਆ ਉਸਦੇ ਬਾਵਜੂਦ ਵੀ ਉਨ੍ਹਾਂ ਵਲੋਂ ਨਿਸ਼ਾਨਦੇਹੀ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਸ਼ੁਕਰਵਾਰ ਨੂੰ ਉਹ ਨਿਸ਼ਾਨਦੇਹੀ ਕਰ ਦੇਣਗੇ ਜਦ ਉਨ੍ਹਾਂ ਕਿ ਰਸੀਦ ਨਾ ਦਿੱਤਾ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਦੇ ਦੇਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕੋਈ ਰਿਸ਼ਵਤ ਨਹੀਂ ਲਈ ਗਈ ਬਲਕਿ ਉਨ੍ਹਾਂ ਸਰਕਾਰੀ ਫੀਸ ਹੀ ਲਈ ਹੈ ਕਿਸਾਨ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ






