16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਰਾਟ ਕੋਹਲੀ ਦੇ ਤਮਾਮ ਕੁਮੈਂਟ 'ਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਖੋਲ੍ਹਿਆ...

ਵਿਰਾਟ ਕੋਹਲੀ ਦੇ ਤਮਾਮ ਕੁਮੈਂਟ ‘ਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਖੋਲ੍ਹਿਆ ਆਪਣਾ ਮੂੰਹ

ਨਵੀਂ ਦਿੱਲੀ, ਜੇਐੱਨਐੱਨ : BCCI ਪ੍ਰਧਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਵਿਰਾਟ ਕੋਹਲੀ ਦੇ ਕੁਮੈਂਟ ‘ਤੇ ਆਪਣਾ ਮੂੰਹ ਖੋਲ੍ਹਿਆ। ਬੁੱਧਵਾਰ ਨੂੰ ਦੱਖਣੀ ਅਫਰੀਕਾ ਦੌਰੇ ‘ਤੇ ਰਵਾਨਾ ਹੋਣ ਤੋਂ ਠੀਕ ਪਹਿਲਾਂ ਕੋਹਲੀ ਨੇ ਵਨ ਡੇਅ ਤੇ ਟੀ-20 ਦੀ ਕਪਤਾਨੀ ਨੂੰ ਲੈ ਕੇ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ ਸੀ। ਕੋਹਲੀ ਨੇ ਕਿਹਾ ਸੀ ਕਿ ਟੀ-20 ਦੀ ਕਪਤਾਨੀ ਛੱਡਣ ਤੋਂ ਪਹਿਲਾਂ ਗਾਂਗੁਲੀ ਨੇ ਉਨ੍ਹਾਂ ਨੂੰ ਕਦੇ ਨਹੀਂ ਰੋਕਿਆ ਸੀ ਅਤੇ ਵਨਡੇ ਦੀ ਕਪਤਾਨੀ ਤੋਂ ਹਟਾਉਣ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੀ।

ਕੋਹਲੀ ਨੇ ਕਿਹਾ ਸੀ ਕਿ ਮੇਰੇ ਨਾਲ ਗੱਲਬਾਤ ਬਾਰੇ ਜੋ ਵੀ ਕਿਹਾ ਗਿਆ ਉਹ ਗਲਤ ਸੀ ਅਤੇ ਮੈਨੂੰ 8 ਦਸੰਬਰ ਨੂੰ ਵਨ ਡੇਅ ਕਪਤਾਨੀ ਤੋਂ ਹਟਾਏ ਜਾਣ ਤੋਂ ਡੇਢ ਘੰਟਾ ਪਹਿਲਾਂ ਇਸ ਬਾਰੇ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ ਟੀ-20 ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮੇਰੇ ਨਾਲ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ। ਜਦੋਂ ਮੈਂ ਟੀ-20 ਟੀਮ ਦੀ ਕਪਤਾਨੀ ਛੱਡੀ ਤਾਂ ਮੈਂ ਸਭ ਤੋਂ ਪਹਿਲਾਂ ਬੀਸੀਸੀਆਈ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ ਅਤੇ ਆਪਣੀ ਗੱਲ ਉਨ੍ਹਾਂ ਦੇ ਸਾਹਮਣੇ ਰੱਖੀ। ਮੈਂ ਇਸ ਦਾ ਕਾਰਨ ਦੱਸਿਆ ਕਿ ਮੈਂ ਟੀ-20 ਕਪਤਾਨੀ ਕਿਉਂ ਛੱਡਣਾ ਚਾਹੁੰਦਾ ਸੀ ਅਤੇ ਮੇਰਾ ਵਿਚਾਰ ਬਹੁਤ ਚੰਗੀ ਤਰ੍ਹਾਂ ਸੁਣਿਆ ਗਿਆ। ਇਹ ਕੋਈ ਅਪਰਾਧ ਨਹੀਂ ਸੀ ਤੇ ਮੈਨੂੰ ਕੋਈ ਝਿਜਕ ਨਹੀਂ ਸੀ। ਇਸ ਤੋਂ ਬਾਅਦ ਮੈਨੂੰ ਇਕ ਵਾਰ ਵੀ ਨਹੀਂ ਕਿਹਾ ਗਿਆ ਕਿ ਤੁਸੀਂ ਟੀ-20 ਦੀ ਕਪਤਾਨੀ ਨਾ ਛੱਡੋ।

ਹੁਣ ਵਿਰਾਟ ਕੋਹਲੀ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਸੌਰਵ ਗਾਂਗੁਲੀ ਨੇ ਨਿਊਜ਼ 18 ਨੂੰ ਕਿਹਾ ਕਿ ਮੈਂ ਇਨ੍ਹਾਂ ਗੱਲਾਂ ‘ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੇ ਬੀਸੀਸੀਆਈ ਇਸ ਨਾਲ ਸਹੀ ਤਰੀਕੇ ਨਾਲ ਨਿਪਟੇਗਾ ਅਤੇ ਤੁਸੀਂ ਇਸ ਨੂੰ ਬੋਰਡ ‘ਤੇ ਛੱਡ ਦਿਓ। ਇਸ ਸਮੇਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਵਿਚਕਾਰ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ ਬੋਲ ਰਿਹਾ ਹੈ। ਗਾਂਗੁਲੀ ਨੇ ਕਿਹਾ ਸੀ ਕਿ ਅਸੀਂ ਕੋਹਲੀ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਲਈ ਕਿਹਾ ਸੀ, ਜਦੋਂ ਕਿ ਉਨ੍ਹਾਂ ਨਾਲ ਵਨ ਡੇਅ ਦੀ ਕਪਤਾਨੀ ਦੀ ਗੱਲ ਕੀਤੀ ਗਈ ਸੀ, ਜਦਕਿ ਕੋਹਲੀ ਨੇ ਸਾਫ ਕਿਹਾ ਕਿ ਬੀਸੀਸੀਆਈ ਨੇ ਉਨ੍ਹਾਂ ਨੂੰ ਇਹ ਗੱਲਾਂ ਕਦੇ ਨਹੀਂ ਦੱਸੀਆਂ

Today Now News

RELATED ARTICLES
- Advertisment -

POPULAR POSTS