16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਾਲ 2021 ਜਿਲ੍ਹਾ ਬਰਨਾਲਾ ਦੇ ਰਿਕਾਰਡ ਤੋੜ ਵਿਕਾਸ ਕਾਰਜਾਂ ਦੇ ਨਾਮ ਹੋਵੇਗਾ...

ਸਾਲ 2021 ਜਿਲ੍ਹਾ ਬਰਨਾਲਾ ਦੇ ਰਿਕਾਰਡ ਤੋੜ ਵਿਕਾਸ ਕਾਰਜਾਂ ਦੇ ਨਾਮ ਹੋਵੇਗਾ *ਔਲਖ ਨੀਟਾ

ਵਾਰਡ ਨੰਬਰ 14 ,15 ,24 ,25 ਸਮੇਤ ਕਈ ਵਾਰਡਾਂ ਚ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਸ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਸਾਲ 2021 ਜਿਲ੍ਹਾ ਬਰਨਾਲਾ ਦੇ ਰਿਕਾਰਡ ਤੋੜ ਵਿਕਾਸ ਕਾਰਜਾਂ ਦੇ ਨਾਮ ਹੋਵੇਗਾ ਜਿਸ ਦਾ ਪ੍ਰਤੱਖ ਪ੍ਰਮਾਣ ਕੇਵਲ ਢਿੱਲੋਂ ਦੁਆਰਾ ਬਣਾਈਆਂ ਗਈਆਂ ਟੀਮਾਂ ਦਿਨ ਰਾਤ ਇਕ ਕਰਦਿਆਂ ਰੋਜ਼ਾਨਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਚ ਰੱਖੇ ਜਾਂਦੇ ਨੀਂਹ ਪੱਥਰਾਂ ਤੋਂ ਬਾਅਦ ਤੁਰੰਤ ਵਿਕਾਸ ਕਾਰਜਾਂ ਦੀਆਂ ਝੜੀਆਂ ਲੱਗ ਰਹੀਆਂ ਹਨ *ਇਹਨਾਂ ਸ੍ਹਾਬਦਾਂ ਦਾ ਪ੍ਰਗਟਾਵਾ ਨਗਰ ਕੌਂਸਿਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਤੇ ਮੀਤ ਪ੍ਰਧਾਨ ਨਰਿੰਦਰ ਨੀਟਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ.ਉਹਨਾਂ ਕਿਹਾ ਕੇ ਬਰਨਾਲਾ ਨੂੰ ਜਿਲਾ ਬਣਾਉਣ ਲਈ ਸਭ ਤੋ ਪਹਿਲੀ ਤੇ ਅਹਿਮ ਮੰਗ ਰੱਖੀ ਗਈ ਸੀ ਤੁਰੰਤ ਕੇਵਲ ਢਿੱਲੋਂ ਨੇ ਬਰਨਾਲਾ ਨੂੰ ਜਿਲੇ ਦਾ ਦਰਜਾ ਦਵਾਉਣ ਉਪਰੰਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਲਿਆ ਕੇ ਬਰਨਾਲਾ ਦਾ ਰਿਕਾਰਡ ਤੋੜ ਵਿਕਾਸ ਕਰਵਾ ਕੇ ਬਰਨਾਲਾ ਦੇ ਪੱਛੜੇਪਨ ਨੂੰ ਦੂਰ ਕੀਤਾ । ਬਰਨਾਲਾ ਜਿਲਾ ਬਣਨ ਨਾਲ ਸਾਰੇ ਹੀ ਦਫਤਰ ਬਰਨਾਲਾ ਦੇ ਕੋਰਟ ਕੰਪਲੈਕਸ ਚ ਇਕ ਛੱਤ ਹੇਠ ਆ ਗਏ ਹਨ ਜਿੱਥੇ ਬਰਨਾਲਾ ਵਾਸੀਆਂ ਨੂੰ ਆਪਣੇ ਕੰਮਕਾਜ ਲਈ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਬਰਨਾਲੇ ਦੀ ਮਾੜੀ ਕਿਸਮਤ ਨੂੰ ਚਾਰ ਚੰਨ ਲਾਉਣ ਵਾਲੇ ਕੇਵਲ ਢਿੱਲੋਂ ਦੇ ਬਰਾਬਰ ਕੋਈ ਵੀ ਮੰਤਰੀ ਨੇਤਾ ਚ ਦਮ ਨਹੀਂ ਰਿਹਾ ਭਾਵੇਂ ਬਰਨਾਲੇ ਤੋਂ ਮੁੱਖ ਮੰਤਰੀ ਤੇ ਵੱਖ ਵੱਖ ਰਾਜਾਂ ਦੇ ਰਾਜਪਾਲ, ਰਾਜ ਸਭਾ ਮੈਂਬਰ, ਮੈਂਬਰ ਪਾਰਲੀਮੈਂਟ, ਵੀ ਰਹੇ ਪਰ ਬਰਨਾਲਾ ਜਿਲੇ ਦੇ ਭਾਗ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੇ ਪੰਜਾਬ ਦੀ ਕਾਂਗਰਸ ਸਰਕਾਰ ਆਈ ਹੈ ਉਦੋ ਤੋ ਸਿਰਫ ਕੇਵਲ ਢਿੱਲੋਂ ਨੇ ਹੀ ਜਗਾਏ ਹਨ ਬਰਨਾਲਾ ਚ ਅਨੇਕਾਂ ਰਕਾਰਡ ਤੋੜ ਕੰਮ ਕਰਵਾਏ ਗਏ ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ, ਅਨੇਕਾਂ ਫਲਾਈਓਵਰ, ਅਨੇਕਾਂ ਸੜਕਾਂ ਦੇ ਰਕਾਰਡ ਤੋੜ ਕੰਮ ਕਰਵਾਏ ਗਏ ਹਨ। ਧਨੌਲਾ ਰੋਡ, ਧਨੌਲਾ ਅੰਡਰਬਰਿਜ, ਆਧੁਨਕਿ lਸਟਰੀਟ ਲਾਈਟਾਂ, ਸ਼ਹਰਿ ਦੀਆਂ ਛੋਟੀਆਂ ਤੇ ਵੱਡੀਆਂ ਸੜਕਾਂ ਤੇ ਪ੍ਰੀਮਕਿਸ ਪਾਇਆ ਨਵੇਂ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਵਾਏ ਗਏ, ਸੀਵਰੇਜ ਦੇ ਹੱਲ ਲਈ 100 ਕਰੋੜ ਰੁਪਏ ਦੀ ਗਰਾਂਟ ਪਾਸ ਕਰਵਾਈ ਗਈ। ਸਰਕਾਰੀ ਹਸਪਤਾਲ ਬਰਨਾਲਾ ਚ ਕਰੋਨਾਵਾਇਰਸ ਬਿਮਾਰੀ ਦੇ ਦੇ ਚਲਦਿਆਂ 2 ਵੈਂਟੀਲੇਟਰ ਮੁਹੱਈਆ ਕਰਵਾਏ ਗਏ। ਬਰਨਾਲਾ ਦੇ ਦਿਹਾਤੀ ਏਰੀਆ ਚ ਰਾਇਕੋਟ ਰੋਡ ਮਾਨਸਾ ਰੋਡ ਬਾਜਾਖਾਨਾ ਰੋਡ ਅੰਦਰੂਨੀ ਸੰਘੇੜਾ ਰੋਡ ਲਿੰਕ ਰੋਡ ਅੰਡਰਬ੍ਰਿਜ ਸਮੇਤ ਸ਼ਹਿਰ ਨੂੰ ਆਉਣ ਜਾਣ ਵਾਲੇ ਹਰ ਰਸਤੇ ਤੇ ਵਿਕਾਸ ਕਾਰਜ ਚੱਲ ਰਹੇ ਹਨ .ਇਸ ਮੌਕੇ ਕਾਂਗਰਸੀ ਆਗੂ ਰਾਜੀਵ ਲੂਬੀ ਐਮ ਸੀ ਭੁਪਿੰਦਰ ਭਿੰਦੀ,ਸੁਖਵਿੰਦਰ ਸ਼ੀਤਲ ਵਰੁਣ ਬੱਤਾ ਸੰਦੀਪ ਸੈਂਡੀ ਰਾਕੇਸ਼ ਕੁਮਾਰ ਹਰਦੀਪ ਜਾਗਲ ਨਰਿੰਦਰ ਚੋਪੜਾ ਜੇ ਨਿਖਿਲ ਕੌਂਸਲ ਇੰਦਰਜੀਤ ਸਿੰਘ ਨਰਿੰਦਰ ਸ਼ਰਮਾ ਆਦਿ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS