
ਬਰਨਾਲਾ 26 ਅਗਸਤ /-ਕਰਨਪ੍ਰੀਤ ਧੰਦਰਾਲ ਪੰਜਾਬ ਕ੍ਰਿਕਟ ਐਸੋ. ਦੇ ਟੂਰਨਾਮੈਂਟ ਵਿਚ ਪਹਿਲੀ ਵਾਰ ਬਰਨਾਲਾ ਦੀ ਟੀਮ ਦੇ ਸੈਮੀਫਾਈਨਲ ਵਿਚ ਪਹੁੰਚਣ ਦੀ ਬੱਝੀ ਉਮੀਦ
ਪਦਮਸ੍ਰੀ ਰਜਿੰਦਰ ਗੁਪਤਾ ਦੇ ਯਤਨਾਂ ਸਦਕਾ ਬਰਨਾਲਾ ਦੀ ਟੀਮ ਨੇਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਮਣਾ ਖੱਟਿਆ ਹੈ ਪੰਜਾਬ ਕ੍ਰਿਕਟ ਐਸੋ. ਵਲੋਂ ਕਰਵਾਈ ਜਾ ਰਹੇ ਟੂਰਨਾਮੈਂਟ ਵਿਚ ਬਰਨਾਲਾ ਦੀ ਸੀਨੀਅਰ ਕ੍ਰਿਕਟ ਟੀਮ ਨੇ ਸੰਗਰੂਰ ਦੀ ਟੀਮ ਨੂੰ ਇਕ ਪਾਰੀ 24 ਰਣਾਂ ਤੇ ਹਰਾਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਟ੍ਰਾਈਡੈਂਟ ਗਰੁੱਪ ਦੇ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਦੋ ਦਿਨਾ ਮੈਚ ਵਿਚ ਸੰਗਰੂਰ ਦੀ ਟੀਮ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਅਤੇ 125 ਰਣਾਂ ਤੇ ਆਲਆਊਟ ਹੋ ਗਈ। ਬਰਨਾਲਾ ਦੀ ਟੀਮ ਵਲੋਂ 3 ਵਿਕਟਾਂ ਲੁਕੇਸ਼, 2 ਵਿਕਟ ਹਰਸ਼ ਅਤੇ 2 ਵਿਕਟਾਂ ਸੰਦੀਪ ਨੇ ਹਾਸਲ ਕੀਤੀਆਂ। ਜਵਾਬ ਵਿਚ ਬਰਨਾਲਾ ਦੀ ਟੀਮ ਨੇ ਪਹਿਲੀ ਪਾਰੀ ਵਿਚ 283 ਰਣ ਬਣਾਏ। ਜਿਸ ਵਿਚ ਬੱਲੇਬਾਜ ਸੰਦੀਪ ਨੇ ਸਿਰਫ 78 ਗੇਂਦਾਂ ਵਿਚ 112 ਰਣਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ਵਿਚ 16 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਕਪਤਾਨ ਮਨਦੀਪ ਇੰਦਰ ਬਾਵਾ ਨੇ 84 ਗੇਂਦਾਂ ਵਿਚ 72 ਰਣਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ਵਿਚ 10 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਹਰਸ਼ਦੀਪ ਸਿੰਘ ਨੇ ਵੀ 65 ਗੇਂਦਾਂ ਵਿਚ 39 ਰਣਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤਰ੍ਹਾਂ ਬਰਨਾਲਾ ਦੀ ਟੀਮ ਨੂੰ 158 ਰਣਾਂ ਦੀ ਲੀਡ ਹਾਸਲ ਹੋਈ। ਜਵਾਬ ਵਿਚ ਦੂਸਰੀ ਪਾਰੀ ਵਿਚ ਸੰਗਰੂਰ ਦੀ ਟੀਮ 134 ਰਣਾਂ ਤੇ ਹੀ ਆਲ ਆਊਟ ਹੋ ਗਈ। ਜਿਸ ਵਿਚ ਲੁਕੇਸ਼ ਨੇ 4 ਵਿਕਟਾਂ, ਸੁਖਵਿੰਦਰ ਨੇ 4 ਵਿਕਟਾਂ ਅਤੇ ਹਰਸ਼ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਬਰਨਾਲਾ ਦੀ ਟੀਮ ਨੇ ਇਕ ਪਾਰੀ 24 ਰਣਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਬਰਨਾਲਾ ਦੀ ਜੇਤੂ ਟੀਮ ਨਾਲ ਬਰਨਾਲਾ ਕ੍ਰਿਕਟ ਐਸੋ. ਦੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਅਤੇ ਕੋਚ। ਦਸ਼ਮੇਸ਼
ਪਦਮਸ੍ਰੀ ਰਜਿੰਦਰ ਗੁਪਤਾ ਦੇ ਯਤਨਾਂ ਸਦਕਾ ਹੀ ਬਰਨਾਲਾ ਦੀ ਟੀਮ ਨੇ ਪਹਿਲੀ ਵਾਰ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬਰਨਾਲਾ ਕ੍ਰਿਕਟ ਐਸੋ. ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਕਿਹਾ ਕਿ ਬਰਨਾਲਾ ਦੀ ਟੀਮ ਨੇ ਕ੍ਰਿਕਟ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਸਭ ਕੁਝ ਪਦਮਸ੍ਰੀ ਰਜਿੰਦਰ ਗੁਪਤਾ ਦੇ ਯਤਨਾਂ ਸਦਕਾ ਹੀ ਹੈ। ਜੋ ਕਿ ਪੰਜਾਬ ਕ੍ਰਿਕਟ ਐਸੋ. ਦੇ ਪ੍ਰਧਾਨ ਵੀ ਹਨ ਅਤੇ ਬਰਨਾਲਾ ਜਿਲ੍ਹੇ ਵਿਚ ਕ੍ਰਿਕਟ ਦੇ ਖੇਡ ਨੂੰ ਉਚਾ ਚੁੱਕਣ ਲਈ ਉਹਨਾਂ ਨੇ ਵਿਸ਼ੇਸ਼ ਕਦਮ ਚੁੱਕੇ ਅਤੇ ਟ੍ਰਾਈਡੈਂਟ ਗਰੁੱਪ ਵਿਚ ਹੀ ਸ਼ਾਨਦਾਰ ਕ੍ਰਿਕਟ ਸਟੇਡੀਅਮ ਬਣਾਕੇ ਉਥੇ ਖਿਡਾਰੀਆਂ ਨੂੰ ਇਨਫ੍ਰਾਸਟਰਕਚਰ ਮੁਹੱਈਆ ਕਰਵਾਇਆ ਅਤੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਉਥੇ ਆਪਣੇ ਖਰਚੇ ਤੇ ਕੋਚਾਂ ਦਾ ਪ੍ਰਬੰਧ ਕੀਤਾ। ਜਿਸਦਾ ਸਿੱਟਾ ਇਹ ਹੈ ਕਿ ਬਰਨਾਲਾ ਦੀ ਟੀਮ ਦੇ ਪਹਿਲੀ ਵਾਰ ਸੈਮੀਫਾਈਨਲ ਵਿਚ ਪਹੁੰਚਣ ਦੀ ਉਮੀਦ ਬਣ ਗਈ ਹੈ। ਬਰਨਾਲਾ ਦੀ ਟੀਮ ਦਾ ਅਗਲਾ ਮੈਚ 28 ਅਤੇ 29 ਅਗਸਤ ਨੂੰ ਬਰਨਾਲਾ ਦੇ ਟ੍ਰਾਈਡੈਂਟ ਸਟੇਡੀਅਮ ਵਿਚ ਹੋਵੇਗਾ। ਜੇਕਰ ਬਰਨਾਲਾ ਦੀ ਟੀਮ ਨੇ ਮਾਨਸਾ ਦੀ ਟੀਮ ਤੇ ਜਿੱਤ ਪ੍ਰਾਪਤ ਕਰ ਲਈ ਤਾਂ ਬਰਨਾਲਾ ਦੀ ਟੀਮ ਸੈਮੀਫਾਈਨਲ ਵਿਚ ਪੁੱਜ ਸਕਦੀ ਹੈ। ਜੋ ਕਿ ਪਹਿਲੀ ਵਾਰ ਹੋਵੇਗਾ।
ਗੱਲਬਾਤ ਕਰਦੇ ਹੋਏ ਬਰਨਾਲਾ ਕ੍ਰਿਕਟ ਐਸੋ. ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ।




