16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਦੀ ਸਬਜ਼ੀ ਮੰਡੀ ਚ ਲੋਕਾਂ ਦੀ ਬੇਲੋੜੀ ਭੀੜ ਨੂੰ ਲੈ ਕੇ...

ਬਰਨਾਲਾ ਦੀ ਸਬਜ਼ੀ ਮੰਡੀ ਚ ਲੋਕਾਂ ਦੀ ਬੇਲੋੜੀ ਭੀੜ ਨੂੰ ਲੈ ਕੇ ਮਾਰਕੀਟ ਕਮੇਟੀ ਸਟਾਫ ਨੇ ਪੁਲਿਸ ਨੂੰ ਨਾਲ ਲੈ ਕੇ ਕੀਤੀ ਛਾਪੇਮਾਰੀ

ਰੋਸ਼ਨ ਲਾਲ ਐਂਡ ਸੰਜੇ ਫਰੂਟ ਕੰਪਨੀ ਵਲੋਂ ਆਈ ਡੀ ਕਾਰਡ ਦੀਆਂ ਵੰਡੀਆਂ ਫੋਟੋ ਕਾਪੀਆਂ ਫੜੀਆਂ
ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਵਲੋਂ ਜਾਰੀ ਕੀਤੇ ਆਈ -ਡੀ ਕਾਰਡਾਂ ਦੀਆਂ ਜਾਅਲੀ ਫੋਟੋ ਕਾਪੀਆਂ ਫੜੀਆਂ
ਬੇਲੋੜੀ ਭੀੜ ਨੂੰ ਵਧਾਉਣ ਵਾਲੇ ਕਿਸੇ ਵੀ ਆੜ੍ਹਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ *** ਜਿਲਾ ਮੰਡੀ ਅਫ਼ਸਰ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸਮੁੱਚੀ ਦੁਨੀਆ ਤੇ ਚੱਲ ਰਹੀ ਕਰੋਨਾ ਦੀ ਮਹਾਮਾਰੀ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਲੋਕਾਂ ਦੇ ਇਕੱਠ ਘਟਾਉਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਬਰਨਾਲਾ ਦੀ ਸਬਜ਼ੀ ਮੰਡੀ ਚ ਲੋਕਾਂ ਦੀ ਬੇਲੋੜੀ ਭੀੜ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਪੁਲਿਸ ਨੂੰ ਨਾਲ ਲੈ ਕੇ ਵੱਖ ਵੱਖ ਆੜ੍ਹਤੀਆਂ ਦੀਆਂ ਦੁਕਾਨਾਂ ਤੇ ਜਾ ਕੇ ਕੀਤੀ ਛਾਪੇਮਾਰੀ ਕੀਤੀ ਜਿਸ ਤਹਿਤ ਮਾਰਕੀਟ ਕਮੇਟੀ ਵਲੋਂ ਜਾਰੀ ਕੀਤੇ ਆਈ -ਡੀ ਕਾਰਡਾਂ ਦੀ ਚੈਕਿੰਗ ਕੀਤੀ ਤਾਂ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਵਲੋਂ ਜਾਰੀ ਕੀਤੇ ਆਈ -ਡੀ ਕਾਰਡਾਂ ਦੀਆਂ ਜਾਅਲੀ ਫੋਟੋ ਕਾਪੀਆਂ ਫੜੀਆਂ ਗਈਆਂ ਜਿਸ ਵਿਚ ਰੋਸ਼ਨ ਲਾਲ ਐਂਡ ਸੰਜ ਫਰੂਟ ਕੰਪਨੀ ਵਲੋਂ ਅਸਲ ਆਈ ਡੀ ਕਾਰਡ ਦੀਆਂ ਮਜ਼ਦੂਰਾਂ ਨੂੰ ਵੰਡੀਆਂ ਫੋਟੋ ਕਾਪੀਆਂ ਫੜੀਆਂ ਗਈਆਂ ਹਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਮੌਕੇ ਮਾਰਕੀਟ ਕਮੇਟੀ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਰੇਹੜੀ ਸਬਜ਼ੀ ਵਿਕਰੇਤਾਂ ਨੂੰ 198 ਕਾਰਡ ਜਾਰੀ ਕੀਤੇ ਗਏ ਹਨਂ ਜਿਹੜੇ ਗਲੀਆਂ ਬਾਜ਼ਾਰਾਂ ਚ ਜਾ ਕੇ ਸਬਜ਼ੀ ਬੇਚਦੇ ਹਨਂ ਫੜਾਂ ਤੋਂ ਮਾਲ ਦੀ ਢੋਆ ਢੁਆਈ ਰਿਕਸ਼ਾ ਰੇਹੜੀ ਵਾਲਿਆਂ ਨੂੰ 29 ਪਾਸ ਜਾਰੀ ਕੀਤੇ ਗਏ ਹਨਂ ਆੜ੍ਹਤੀਆਂ ਦੇ ਸਬਜ਼ੀ ਮੰਡੀ ਚ ਜੋ ਸਥਾਪਤ ਹਨਂ ਨੂੰ 80 ਦੇ ਲੱਗਭੱਗ ਕਾਰਡ ਜਾਰੀ ਕੀਤੇ ਗਏ ਹਨਂ ਇਸੇ ਤਰਾਂ ਫੜੀਆਂ ਲਾ ਕੇ ਸਬਜ਼ੀ ਵੇਚਣ ਵਾਲਿਆਂ ਨੂੰ 50 ਕਾਰਡ ਜਾਰੀ ਕੀਤੇ
ਇਸ ਮੌਕੇ ਜਿਲਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਮਾਮਲੇ ਸੰਬੰਧੀ ਕਿਹਾ ਕੇ ਬੇਲੋੜੀ ਭੀੜ ਨੂੰ ਵਧਾਉਣ ਵਾਲੇ ਕਿਸੇ ਵੀ ਆੜ੍ਹਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਦਾ ਲਾਈਸੇਂਸ ਕੇੰਸਿਲ ਹੋ ਸਕਦਾ ਹੈ ਇਸ ਦੇ ਬਾਵਜੂਦ ਮੰਡੀ ਵਿਚ ਬੇ ਲੋੜੇ ਘੁੰਮਦੇ ਵਿਅਕਤੀਆਂ ਤੇ ਸਿਕੰਜਾ ਕੱਸ ਕੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ ਇਸ ਮੌਕੇ ਇੰਸਪੈਕਟਰ ਮੰਡੀ ਸੁਪਰ ਬਾਈਜਰ ਸਿੰਘ ਰਾਜ ਕੁਮਾਰ ਅਕਸਣ ਰਿਕਾਰਡ ਸਟਾਫ ਕਲਰਕ ਕੁਲਦੀਪ ਸਿੰਘ ਗੁਰਨਾਮ ਸਿੰਘ ਅਤੇ ਪੁਲਿਸ ਇੰਸਪੈਕਟਰ ਰਾਜਪਾਲ ਸਿੰਘ ਚਰਨਜੀਤ ਸਿੰਘ ਆਦਿ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS